ਮੁਕਤਸਰ ਸਾਹਿਬ ਦੇ ਮਲੋਟ ਤੋਂ ਖਾਸ ਖਬਰ ਨਿਕਲ ਕੇ ਸਾਹਮਣੇ ਆਈ ਹੈ। ਜਿੱਥੇ ਨਜ਼ਦੀਕੀ ਪਿੰਡ ਅਬੁੱਲ ਖੁਰਾਣਾ ਵਿਖੇ ਨੈਸ਼ਨਲ ਹਾਈਵੇ ਨਾਲ ਲੰਘਦੀ ਛੋਟੀ ਸੜਕ ‘ਤੇ ਦੋ ਨਿੱਜੀ ਸਕੂਲਾਂ ਦੀਆਂ ਵੈਨਾਂ ਆਪਸ ਵਿਚ ਟਕਰਾ ਗਈਆਂ। ਇਸ ਹਾਦਸੇ ਦੇ ਵਿੱਚ ਬੱਚੇ ਵਾਲ-ਵਾਲ ਬਚੇ। ਪਰ ਇਸ ਘਟਨਾ ਦੇ ਵਿੱਚ ਇੱਕ ਵੈਨ ਦਾ ਡਰਾਈਵਰ ਜ਼ਖਮੀ ਹੋ ਗਇਆ ਜੋ ਕਿ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਪਰਮਾਤਮਾ ਦਾ ਸ਼ੁਕਰ ਰਿਹਾ ਕਿ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਫਿਲਹਾਲ ਇਸ ਮਾਮਲੇ ਵਿੱਚ ਦੋਨਾਂ ਧਿਰਾਂ ਵਿਚੋਂ ਕੋਈ ਵੀ ਧਿਰ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਗੁਰੇਜ਼ ਕਰ ਰਹੇ ਹਨ।