ਚੰਡੀਗੜ੍ਹ ਬਲਾਸਟ ਅਪਡੇਟ: ਚੰਡੀਗੜ੍ਹ ਦੇ ਸੈਕਟਰ 10 ਸਥਿਤ ਇੱਕ ਕੋਠੀ ਵਿੱਚ ਬੀਤੇ ਦਿਨ ਹੋਏ ਬੰਬ ਧਮਾਕੇ ਵਿੱਚ ਪੁਲਿਸ ਦੇ ਹੱਥ ਵੱਡਾ ਸੁਰਾਗ ਹੱਥ ਲੱਗਿਆ ਹੈ। ਪੁਲਿਸ ਨੂੰ ਕੋਠੀ ਵਿੱਚ ਹੈਂਡ ਗ੍ਰੇਨੇਡ ਸੁੱਟਣ ਦੇ ਦੋ ਸ਼ੱਕੀ ਨੌਜਵਾਨਾਂ ਬਾਰੇ ਪਤਾ ਲੱਗਿਆ ਹੈ, ਜਿਸ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਪੁਲਿਸ ਨੇ ਮੁਲਜ਼ਮਾਂ ਦੇ ਸਿਰ ‘ਤੇ ਇਨਾਮ ਵੀ ਰੱਖਿਆ ਹੈ ਅਤੇ ਕਿਹਾ ਹੈ ਕਿ ਆਰੋਪੀਆਂ ਦੀ ਸੂਚਨਾ ਦੇਣ ਵਾਲੇ ਨੂੰ 2 ਲੱਖ ਰੁਪਏ ਦਿੱਤੇ ਜਾਣਗੇ।