ਕਤਲ ਕਰ ਸਕਦਾ ਹੈ: ਮੋਗਾ ਦੇ ਪਿੰਡ ਚੱਕ ਤਾਰੇਵਾਲਾ ਵਿਖੇ ਇੱਕ ਧਿਰ ਵੱਲੋਂ ਦੂਜੇ ਧਿਰ ‘ਤੇ ਟਰੈਕਟਰ ਚੜਾ ਕੇ ਕਤਲ ਕਰਨ ਦੀ ਘਟਨਾ ਵਾਪਰੀ ਹੈ।ਘਟਨਾ ਜ਼ਮੀਨੀ ਵਿਵਾਦ ਨੂੰ ਲੈ ਕੇ ਵਾਪਰੀ, ਜਿਸ ਦੌਰਾਨ ਦੋ ਵਿਅਕਤੀ ਜ਼ਖਮੀ ਹੋ ਗਏ। ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੋਗਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਹੋਇਆਂ ਐਸਐਚਓ ਧਰਮਕੋਟ ਜਤਿੰਦਰ ਸਿੰਘ ਨੇ ਦੱਸਿਆ ਕਿ 24 ਮਰਲੇ ਜਗ੍ਹਾ ਦਾ ਦੋ ਪਾਰਟੀਆਂ ਦਾ ਰੌਲਾ ਸੀ। ਇੱਕ ਪਾਸੇ ਬਲਵਿੰਦਰ ਸਿੰਘ ਬਿੰਦਰ ਪਾਰਟੀ ਆ ਤੇ ਦੂਸਰੇ ਪਾਸੇ ਚਿਮਨ ਸਿੰਘ ਪਾਰਟੀ ਸੀ। ਉਹਨਾਂ ਕਿਹਾ ਕਿ ਬਲਵਿੰਦਰ ਸਿੰਘ ਬਿੰਦਰ ਪਾਰਟੀ ਵੱਲੋਂ ਜਿਹੜਾ ਚਿਮਨ ਸਿੰਘ ਦੇ ਉੱਪਰ ਟਰੈਕਟਰ ਚੜਾ ਕੇ ਉਹਦਾ ਕਤਲ ਕਰ ਦਿੱਤਾ ਗਿਆ।
ਥਾਣਾ ਮੁਖੀ ਧਰਮਕੋਟ ਨੇ ਦੱਸਿਆ ਕਿ ਜੋ ਹੁਣ ਤੱਕ ਤਫਤੀਸ਼ ਸਾਹਮਣੇ ਆਇਆ ਕਿ ਬਿੰਦਰ ਸਿੰਘ ਪਾਰਟੀ ਦਾ ਕਾਫੀ ਦੇਰ ਦਾ ਕਬਜ਼ਾ ਸੀ ਅਤੇ ਉਹਨਾਂ ਦੀ ਭੈਣ ਵੱਲੋਂ ਜਿਹੜੀ ਇਹ ਜਮੀਨ 24 ਮਰਲੇ ਉਹ ਮ੍ਰਿਤਕ ਚਿਮਨ ਸਿੰਘ ਨੂੰ ਰਜਿਸਟਰੀ ਕਰਵਾ ਦਿੱਤੀ ਗਈ ਸੀ । ਰਜਿਸਟਰੀ ਭਾਵੇਂ ਚਿਮਨ ਸਿੰਘ ਦੇ ਨਾਮ ਸੀ ਪਰ ਕਬਜ਼ਾ ਜਿਹੜਾ ਕਾਫੀ ਸਾਲਾਂ ਤੋਂ ਬਿੰਦਰ ਸਿੰਘ ਹੋਰਾਂ ਦਾ ਸੀ।
ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਦੋ ਹੋਰ ਵਿਅਕਤੀ ਜ਼ਖਮੀ ਹੋਏ ਹਨ ਅਤੇ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਗਠਿਤ ਕਰਕੇ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।