ਪੈਸਾ ਕਮਾਉਣ ਦੇ ਚੱਕਰ ‘ਚ ਪੁੱਠੇ ਰਾਹ ਪੈਣ ਲੱਗੇ ਭਾਰਤੀ, ਬ੍ਰਿਟੇਨ ਸਰਕਾਰ ਦਾ ਸਖਤ ਐਕਸ਼ਨ

0
100149
ਪੈਸਾ ਕਮਾਉਣ ਦੇ ਚੱਕਰ 'ਚ ਪੁੱਠੇ ਰਾਹ ਪੈਣ ਲੱਗੇ ਭਾਰਤੀ, ਬ੍ਰਿਟੇਨ ਸਰਕਾਰ ਦਾ ਸਖਤ ਐਕਸ਼ਨ

ਵਿਦੇਸ਼ਾਂ ਵਿੱਚ ਪੈਸਾ ਕਮਾਉਣ ਦੇ ਚੱਕਰ ਵਿੱਚ ਕੁਝ ਭਾਰਤੀ ਪੁੱਠੇ ਰਾਹ ਵੀ ਪੈ ਗਏ ਹਨ। ਇਸ ਲਈ ਅਪਰਾਧ ਜਗਤ ਵਿੱਚ ਭਾਰਤੀਆਂ ਦਾ ਨਾਂ ਵੱਡੇ ਪੱਧਰ ਉਪਰ ਸਾਹਮਣੇ ਆਉਣ ਲੱਗਾ ਹੈ। ਹੁਣ ਬ੍ਰਿਟੇਨ ਤੋਂ ਖਬਰ ਸਾਹਮਣੇ ਆਈ ਹੈ। ਇੱਥੇ ਭਾਰਤੀ ਮੂਲ ਦੇ ਅਪਰਾਧੀਆਂ ਦੇ ਨੌਂ ਮੈਂਬਰੀ ਗਰੋਹ ’ਤੇ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਹਨ। 

ਹਾਸਲ ਜਾਣਕਾਰੀ ਮੁਤਾਬਕ ਬ੍ਰਿਟੇਨ ਨੇ ਮਾਲ ਤੇ ਮਨੁੱਖੀ ਤਸਕਰੀ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਗਏ ਭਾਰਤੀ ਮੂਲ ਦੇ ਅਪਰਾਧੀਆਂ ਦੇ ਨੌਂ ਮੈਂਬਰੀ ਗਰੋਹ ’ਤੇ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਹਨ। ਬਰਤਾਨਵੀ ਅਧਿਕਾਰੀਆਂ ਨੇ ਭਵਿੱਖ ਵਿੱਚ ਅਪਰਾਧ ’ਤੇ ਨੱਥ ਪਾਉਣ ਲਈ ਉਨ੍ਹਾਂ ਨੂੰ ਗੰਭੀਰ ਅਪਰਾਧ ਰੋਕਥਾਮ ਆਦੇਸ਼ (ਐਸਸੀਪੀਓ) ਅਧੀਨ ਰੱਖਿਆ ਹੈ।

ਮੀਡੀਆ ਰਿਪੋਰਟਾਂ ਜਿਨ੍ਹਾਂ ਉਪਰ ਪਾਬੰਦੀਆਂ ਲਾਉਆਂ ਗਈਆਂ ਹਨ, ਉਨ੍ਹਾਂ ਵਿੱਚ ਸਵੰਦਰ ਢੱਲ (38), ਜਸਬੀਰ ਕਪੂਰ (36), ਦਿਲਜਾਨ ਮਲਹੋਤਰਾ (48), ਚਰਨ ਸਿੰਘ (46), ਵਲਜੀਤ ਸਿੰਘ (35), ਜਸਬੀਰ ਸਿੰਘ ਢੱਲ (33), ਜਗਿੰਦਰ ਕਪੂਰ (48), ਜੈਕਦਾਰ ਕਪੂਰ (51) ਤੇ ਅਮਰਜੀਤ ਅਲਬਾਦਿਸ (32) ਸ਼ਾਮਲ ਹਨ। ਨੈਸ਼ਨਲ ਕ੍ਰਾਈਮ ਏਜੰਸੀ (ਐਨਸੀਏ) ਨੇ ਗੰਭੀਰ ਤੇ ਸੰਗਠਿਤ ਅਪਰਾਧ ਵਿੱਚ ਸ਼ਾਮਲ ਹੋਣ ਦੀ ਉਨ੍ਹਾਂ ਦੀ ਸਮਰੱਥਾ ਨੂੰ ਸੀਮਤ ਕਰਨ ਲਈ ਇਹ ਆਦੇਸ਼ ਲਾਗੂ ਕੀਤੇ ਹਨ।

ਦੱਸ ਦਈਏ ਕਿ ਸੰਗਠਿਤ ਅਪਰਾਧ ਗਰੁੱਪ ਦੇ ਮੈਂਬਰਾਂ ਵਜੋਂ ਉਨ੍ਹਾਂ ਨੂੰ ਹਾਲ ਹੀ ਵਿੱਚ ਬਰਤਾਨੀਆ ਤੋਂ ਸੂਟਕੇਸ ਵਿੱਚ ਛਿਪਾ ਕੇ ਡੇਢ ਕਰੋੜ ਪੌਂਡ ਦੁਬਈ ਲਿਜਾਣ ਤੇ ਦੇਸ਼ ਵਿੱਚ 17 ਪਰਵਾਸੀਆਂ ਦੀ ਤਸਕਰੀ ਦੀ ਕੋਸ਼ਿਸ਼ ਦੇ ਦੋਸ਼ ਹੇਠ ਦੋਸ਼ੀ ਠਹਿਰਾਇਆ ਗਿਆ ਸੀ। ਉਨ੍ਹਾਂ ਨੂੰ ਇਨ੍ਹਾਂ ਅਪਰਾਧਾਂ ਲਈ ਜੇਲ੍ਹ ਦੀ ਲੰਮੀ ਸਜ਼ਾ ਮਿਲੀ ਹੋਈ ਹੈ। ਉਨ੍ਹਾਂ ’ਤੇ ਗੰਭੀਰ ਅਪਰਾਧ ਰੋਕਥਾਮ ਆਦੇਸ਼ ਦੀਆਂ ਸ਼ਰਤਾਂ ਜੇਲ੍ਹ ਦੀ ਸਜ਼ਾ ਪੂਰੀ ਕਰਨ ਮਗਰੋਂ ਲਾਗੂ ਹੋਣਗੀਆਂ। ਉਨ੍ਹਾਂ ’ਤੇ ਵਿੱਤੀ, ਜਾਇਦਾਦ, ਬੈਂਕ ਖਾਤਿਆਂ ਤੇ ਕੌਮਾਂਤਰੀ ਯਾਤਰਾ ਟਿਕਟ ਖ਼ਰੀਦਣ ’ਤੇ ਪਾਬੰਦੀ ਰਹੇਗੀ।

 

LEAVE A REPLY

Please enter your comment!
Please enter your name here