Thursday, January 22, 2026
Home ਚੰਡੀਗੜ੍ਹ ਪੰਜਾਬ ‘ਚ ਅੱਜ ਵੀ ਔਰੇਂਜ ਅਲਰਟ, ਹੀਟਵੇਵ ਦੀ ਸਥਿਤੀ ਕੁਝ ਦਿਨ ਹੋਰ...

ਪੰਜਾਬ ‘ਚ ਅੱਜ ਵੀ ਔਰੇਂਜ ਅਲਰਟ, ਹੀਟਵੇਵ ਦੀ ਸਥਿਤੀ ਕੁਝ ਦਿਨ ਹੋਰ ਰਹੇਗੀ ਜਾਰੀ, ਇਸ ਦਿਨ ਤੋਂ ਮਿਲੇਗੀ ਗਰਮੀ ਤੋਂ

0
3080
ਪੰਜਾਬ 'ਚ ਅੱਜ ਵੀ ਔਰੇਂਜ ਅਲਰਟ, ਹੀਟਵੇਵ ਦੀ ਸਥਿਤੀ ਕੁਝ ਦਿਨ ਹੋਰ ਰਹੇਗੀ ਜਾਰੀ, ਇਸ ਦਿਨ ਤੋਂ ਮਿਲੇਗੀ ਗਰਮੀ ਤੋਂ

ਪੰਜਾਬ ‘ਚ ਅੱਜ ਵੀ ਹੀਟਵੇਵ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਦਿਨ ਅਤੇ ਰਾਤ ਦੋਵੇਂ ਸਮੇਂ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ‘ਚ ਔਸਤਨ ਵੱਧ ਤੋਂ ਵੱਧ ਤਾਪਮਾਨ ‘ਚ 1.2°C ਦਾ ਵਾਧਾ ਹੋਇਆ, ਜੋ ਕਿ ਆਮ ਤਾਪਮਾਨ ਨਾਲੋਂ 3.8°C ਜ਼ਿਆਦਾ ਰਿਕਾਰਡ ਕੀਤਾ ਗਿਆ।

ਮੌਸਮ ਵਿਭਾਗ ਦੇ ਅਨੁਸਾਰ ਰਾਜ ਵਿੱਚ ਸਭ ਤੋਂ ਵੱਧ ਤਾਪਮਾਨ ਲੁਧਿਆਣਾ ਦੇ ਸਮਰਾਲਾ ‘ਚ 46.1°C ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਚੰਡੀਗੜ੍ਹ ‘ਚ 43.8°C, ਬਠਿੰਡਾ ‘ਚ 44.6°C, ਅੰਮ੍ਰਿਤਸਰ ‘ਚ 44.2°C ਅਤੇ ਲੁਧਿਆਣਾ ‘ਚ 43.9°C ਤਾਪਮਾਨ ਦਰਜ ਕੀਤਾ ਗਿਆ।

ਹੀਟਵੇਵ ਦੀ ਸਥਿਤੀ ਕੁਝ ਦਿਨ ਹੋਰ ਜਾਰੀ ਰਹੇਗੀ

ਰਾਜ ਦੇ ਵਧੇਰੇ ਜ਼ਿਲ੍ਹਿਆਂ ਵਿੱਚ ਹੀਟਵੇਵ ਜਾਂ ਗਰਮ ਰਾਤਾਂ ਦੀ ਸਥਿਤੀ ਬਣੀ ਹੋਈ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਕੁਝ ਦਿਨਾਂ ਲਈ ਸਾਵਧਾਨ ਰਹਿਣ ਦੀ ਚੇਤਾਵਨੀ ਦੇਂਦਿਆਂ ਔਰੇਂਜ ਅਲਰਟ ਜਾਰੀ ਕੀਤਾ ਹੈ। ਖ਼ਾਸ ਤੌਰ ‘ਤੇ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮੋਗਾ, ਬਠਿੰਡਾ, ਮਾਨਸਾ ਅਤੇ ਬਰਨਾਲਾ ‘ਚ ਲੂ ਅਤੇ ਗਰਮ ਰਾਤਾਂ ਦਾ ਪ੍ਰਭਾਵ ਵੱਧ ਦੇਖਿਆ ਜਾ ਰਿਹਾ ਹੈ।

14 ਜੂਨ ਤੋਂ ਮਿਲ ਸਕਦੀ ਹੈ ਰਾਹਤ

ਮੌਸਮ ਵਿਭਾਗ ਦੇ ਅਨੁਸਾਰ, 14 ਜੂਨ ਤੋਂ ਪੰਜਾਬ ਵਿੱਚ ਹਨ੍ਹੇਰੀ-ਤੂਫਾਨ ਅਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ) ਚੱਲਣ ਦੀ ਸੰਭਾਵਨਾ ਹੈ। ਇਸ ਨਾਲ ਗਰਮੀ ਤੋਂ ਕੁਝ ਹੱਦ ਤੱਕ ਰਾਹਤ ਮਿਲ ਸਕਦੀ ਹੈ। ਜਿੱਥੇ 13 ਜੂਨ ਤੱਕ ਜ਼ਿਆਦਾਤਰ ਜ਼ਿਲ੍ਹਿਆਂ ਲਈ ਹੀਟਵੇਵ ਦੀ ਚੇਤਾਵਨੀ ਜਾਰੀ ਹੈ, ਉੱਥੇ 14 ਜੂਨ ਤੋਂ ਮੌਸਮ ‘ਚ ਬਦਲਾਅ ਦੇ ਸੰਕੇਤ ਮਿਲ ਰਹੇ ਹਨ।

ਪੰਜਾਬ ਵਿੱਚ ਅੱਜ ਦਾ ਮੌਸਮ:

ਅੰਮ੍ਰਿਤਸਰ – ਅੱਜ ਅਸਮਾਨ ਸਾਫ ਰਹੇਗਾ। ਧੁੱਪ ਚਮਕੇਗੀ ਅਤੇ ਤਾਪਮਾਨ ਵਿੱਚ ਵਾਧਾ ਹੋਵੇਗਾ। ਤਾਪਮਾਨ 29 ਤੋਂ 45 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।

ਜਲੰਧਰ – ਅੱਜ ਅਸਮਾਨ ਸਾਫ ਰਹੇਗਾ। ਧੁੱਪ ਚਮਕੇਗੀ ਅਤੇ ਤਾਪਮਾਨ ਵਿੱਚ ਵਾਧਾ ਹੋਵੇਗਾ। ਤਾਪਮਾਨ 27 ਤੋਂ 43 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।

ਲੁਧਿਆਣਾ – ਅੱਜ ਅਸਮਾਨ ਸਾਫ ਰਹੇਗਾ। ਧੁੱਪ ਚਮਕੇਗੀ ਅਤੇ ਤਾਪਮਾਨ ਵਿੱਚ ਵਾਧਾ ਹੋਵੇਗਾ। ਤਾਪਮਾਨ 27 ਤੋਂ 44 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।

ਪਟਿਆਲਾ – ਅੱਜ ਅਸਮਾਨ ਸਾਫ ਰਹੇਗਾ। ਧੁੱਪ ਚਮਕੇਗੀ ਅਤੇ ਤਾਪਮਾਨ ਵਿੱਚ ਵਾਧਾ ਹੋਵੇਗਾ। ਤਾਪਮਾਨ 27 ਤੋਂ 44 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।

ਮੋਹਾਲੀ – ਅੱਜ ਅਸਮਾਨ ਸਾਫ ਰਹੇਗਾ। ਧੁੱਪ ਚਮਕੇਗੀ ਅਤੇ ਤਾਪਮਾਨ ਵਿੱਚ ਵਾਧਾ ਹੋਵੇਗਾ। ਤਾਪਮਾਨ 29 ਤੋਂ 42 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।

 

LEAVE A REPLY

Please enter your comment!
Please enter your name here