ਪੰਜਾਬ ਵਿੱਚ ਸ਼ਰਧਾਲੂਆਂ ਦੀ ਬੱਸ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਬੱਸ ਹਿਮਾਚਲ ਪ੍ਰਦੇਸ਼ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਸ਼ੁਰੂ ਕੀਤੀ ਗਈ ਹੈ, ਜੋ ਕਿ ਚਾਮੁੰਡਾ, ਨੰਦੀਕੇਸ਼ਵਰ ਧਾਮ ਤੋਂ ਵ੍ਰਿੰਦਾਵਨ ਧਾਮ ਤੱਕ ਚਲਾਈ ਗਈ ਹੈ। ਇਸ ਬੱਸ ਸੇਵਾ ਦੇ ਪਹਿਲੇ ਦਿਨ ਹੀ ਅਜਿਹੀ ਅਣਸੁਖਾਵੀਂ ਘਟਨਾ ਵਾਪਰੀ। ਜਿਸ ਨਾਲ ਲੋਕਾਂ ਵਿਚਾਲੇ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਜਿਵੇਂ ਹੀ ਬੱਸ ਪੰਜਾਬ ਦੇ ਰੋਪੜ ਪਹੁੰਚੀ, ਕੁਝ ਅਣਪਛਾਤੇ ਬਦਮਾਸ਼ਾਂ ਨੇ ਬੱਸ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਨੇ ਬੱਸ ‘ਤੇ ਪੱਥਰ ਸੁੱਟੇ, ਜਿਸ ਕਾਰਨ ਅੱਗੇ ਦਾ ਸ਼ੀਸ਼ਾ ਟੁੱਟ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਸ ਸੇਵਾ ਬੁੱਧਵਾਰ ਨੂੰ ਸ਼ੁਰੂ ਹੋਈ ਸੀ, ਜਿਸ ਵਿੱਚ 10 ਸ਼ਰਧਾਲੂ ਕਾਂਗੜਾ ਤੋਂ ਵ੍ਰਿੰਦਾਵਨ ਲਈ ਰਵਾਨਾ ਹੋਏ ਸਨ। ਇਸ ਦੌਰਾਨ, ਜਦੋਂ ਬੱਸ ਰੋਪੜ ਤੋਂ ਲੰਘ ਰਹੀ ਸੀ, ਤਾਂ 3 ਬਾਈਕਾਂ ‘ਤੇ ਆਏ ਹਮਲਾਵਰਾਂ ਨੇ ਬੱਸ ‘ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਸ਼ਰਧਾਲੂਆਂ ਵਿੱਚ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਸ਼ੁਕਰ ਹੈ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਦੱਸ ਦੇਈਏ ਕਿ ਇਹ ਬੱਸ ਸੇਵਾ ਚੰਡੀਗੜ੍ਹ ਤੋਂ ਵ੍ਰਿੰਦਾਵਨ ਜਾ ਰਹੀ ਸੀ, ਜੋ ਕਿ ਦੁਪਹਿਰ 3.20 ਵਜੇ ਚਾਮੁੰਡਾ, ਸ਼ਾਮ 3.50 ਵਜੇ ਨਗਰੋਟਾ ਅਤੇ ਸ਼ਾਮ 4.40 ਵਜੇ ਕਾਂਗੜਾ ਜਾ ਰਹੀ ਸੀ। ਇਸ ਬੱਸ ਸੇਵਾ ਨੂੰ ਟੂਰਿਜ਼ਮ ਕਾਰਪੋਰੇਸ਼ਨ ਦੇ ਚੇਅਰਮੈਨ ਬਾਲੀ ਨੇ ਚਾਮੁੰਡਾ ਧਾਮ ਵਿਖੇ ਪ੍ਰਾਰਥਨਾ ਕਰਨ ਤੋਂ ਬਾਅਦ ਹਰੀ ਝੰਡੀ ਦੇ ਕੇ ਰਵਾਨਾ ਕੀਤਾ।