Thursday, January 22, 2026
Home ਪੰਜਾਬ ਪੰਜਾਬ ‘ਚ ਪ੍ਰਾਪਰਟੀ ਵਪਾਰੀ ਦੇ ਘਰ ‘ਤੇ ਚੱਲੀਆਂ ਤਾੜ-ਤਾੜ ਗੋਲੀਆਂ, ਇਲਾਕੇ ‘ਚ...

ਪੰਜਾਬ ‘ਚ ਪ੍ਰਾਪਰਟੀ ਵਪਾਰੀ ਦੇ ਘਰ ‘ਤੇ ਚੱਲੀਆਂ ਤਾੜ-ਤਾੜ ਗੋਲੀਆਂ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ

0
1302
ਪੰਜਾਬ 'ਚ ਪ੍ਰਾਪਰਟੀ ਵਪਾਰੀ ਦੇ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਲੁਧਿਆਣਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦੇਰ ਰਾਤ ਦੋ ਬਾਈਕ ਸਵਾਰ ਨੌਜਵਾਨਾਂ ਵੱਲੋਂ ਇੱਕ ਖੌਫਨਾਕ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਪਿੰਡ ਬੱਗਾ ਕਲਾ ‘ਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਪ੍ਰਾਪਰਟੀ ਕਾਰੋਬਾਰੀ ਭਗਵਤ ਸਿੰਘ ਪੰਧੇਰ ਦੇ ਘਰ ਉੱਤੇ ਦੋ ਅਣਜਾਣ ਬਾਈਕ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ। ਬਦਮਾਸ਼ਾਂ ਵੱਲੋਂ ਰਾਤ ਨੂੰ ਇਹ ਕਾਰਾ ਕੀਤਾ ਗਿਆ।

ਭਗਵਤ ਸਿੰਘ ਪੰਧੇਰ ਨੇ ਦੱਸਿਆ ਕਿ ਉਹ ਆਪਣੇ ਘਰ ਅੰਦਰ ਸਨ, ਜਦੋਂ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੇ ਰਿਸ਼ਤੇਦਾਰ ਦਾ ਫ਼ੋਨ ਆਇਆ ਕਿ ਪਿੰਡ ‘ਚ ਗੋਲੀਆਂ ਦੀ ਆਵਾਜ਼ ਆਈ ਹੈ। ਜਦੋਂ ਉਹ ਤਰੰਤ ਘਰ ਦੀ ਛੱਤ ਤੇ ਗਏ ਤਾਂ ਉੱਥੇ ਕੋਈ ਵੀ ਨਹੀਂ ਸੀ। ਅਗਲੇ ਦਿਨ ਜਦੋਂ ਉਨ੍ਹਾਂ ਨੇ ਆਪਣੀ ਕਾਰ ਦੇਖੀ ਤਾਂ ਉਸ ਦੀ ਪਿੱਛਲੀ ਪਾਸੇ ਡਿੱਗੀ ਉੱਤੇ ਦੋ ਗੋਲੀਆਂ ਦੇ ਨਿਸ਼ਾਨ ਮਿਲੇ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਲਾਡੋਵਾਲ ਪੁਲਿਸ ਹਰਕਤ ‘ਚ ਆ ਗਈ। ਏ.ਸੀ.ਪੀ. ਰਾਜੇਸ਼ ਸ਼ਰਮਾ, ਕਰਾਈਮ ਬ੍ਰਾਂਚ-1 ਦੇ ਇੰਚਾਰਜ ਇੰਸਪੈਕਟਰ ਕੁਲਵੰਤ ਸਿੰਘ ਅਤੇ ਥਾਣਾ ਲਾਡੋਵਾਲ ਦੀ ਇੰਚਾਰਜ ਗੁਰਸ਼ਿੰਦਰ ਕੌਰ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਚੈੱਕ ਕੀਤੀ।

ਸੀਸੀਟਿਵੀ ਵਿੱਚ ਸਾਫ਼ ਦਿੱਖ ਰਿਹਾ ਹੈ ਕਿ ਦੋ ਬਾਈਕ ਸਵਾਰ ਨੌਜਵਾਨ ਰਾਤ 12:35 ਵਜੇ ਪਹਿਲਾਂ ਗੋਲੀਆਂ ਚਲਾਉਂਦੇ ਹਨ ਅਤੇ ਉੱਥੋਂ ਭੱਜ ਜਾਂਦੇ ਹਨ। ਲਗਭਗ 4 ਮਿੰਟ ਬਾਅਦ ਉਹ ਦੁਬਾਰਾ ਵਾਪਸ ਆਉਂਦੇ ਹਨ ਅਤੇ ਫਿਰ ਇੱਕ ਹੋਰ ਗੋਲੀ ਚਲਾਕੇ ਫਰਾਰ ਹੋ ਜਾਂਦੇ ਹਨ। ਇਹ ਦੋਵੇਂ ਗੋਲੀਆਂ ਪ੍ਰਾਪਰਟੀ ਵਪਾਰੀ ਦੇ ਘਰ ਦੇ ਗੇਟ ਨੂੰ ਲੱਗੀਆਂ ਅਤੇ ਫਿਰ ਅੰਦਰ ਖੜ੍ਹੀ ਕਾਰ ਨੂੰ ਜਾ ਟੱਕਰਾਈਆਂ।

ਪੁਲਿਸ ਸਭ ਪੱਖਾਂ ਤੋਂ ਕਰ ਰਹੀ ਜਾਂਚ

ਪੁਲਿਸ ਨੇ ਮੌਕੇ ‘ਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਅਤੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਪੁਲਿਸ ਕਈ ਪੱਖਾਂ ਤੋਂ ਜਾਂਚ ਕਰ ਰਹੀ ਹੈ, ਜਿਸ ਵਿੱਚ ਰੰਜਿਸ਼ ਅਤੇ ਫਿਰੋਤੀ ਦੋਵੇਂ ਏਂਗਲ ਸ਼ਾਮਲ ਹਨ। ਹਾਲਾਂਕਿ ਵਪਾਰੀ ਭਗਵਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਧਮਕੀ ਜਾਂ ਫਿਰੌਤੀ ਦੀ ਕਾਲ ਨਹੀਂ ਆਈ। ਫਿਲਹਾਲ ਲਾਡੋਵਾਲ ਥਾਣਾ ਪੁਲਿਸ ਨੇ ਅਣਪਛਾਤੇ ਹਮਲਾਵਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਜਲਦੀ ਗਿਰਫਤਾਰ ਕਰਨ ਲਈ ਕਾਰਵਾਈ ਜਾਰੀ ਹੈ।

LEAVE A REPLY

Please enter your comment!
Please enter your name here