ਕੱਲ੍ਹ ਤੋਂ ਫਰਵਰੀ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ। ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਫਰਵਰੀ ਮਹੀਨੇ ਚ ਕਿਹੜੇ-ਕਿਹੜੇ ਦਿਨ ਸਰਕਾਰੀ ਛੁੱਟੀ ਪੈ ਰਹੀ ਹੈ ਤਾਂ ਉਹ ਖਬਰ ਤੁਹਾਡੇ ਲਈ ਲਾਭਕਾਰੀ ਸਾਬਿਤ ਹੋਏਗੀ। ਵੈਸੇ ਵੀ ਫਰਵਰੀ (february) ਮਹੀਨਾ 28 ਦਿਨਾਂ ਦਾ ਹੁੰਦਾ ਹੈ, ਆਓ ਜਾਣਦੇ ਹਾਂ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਦਿਨ ਸਕੂਲ ਬੰਦ ਰਹਿਣਗੇ।
ਫਰਵਰੀ ਮਹੀਨੇ ਦੀਆਂ ਛੁੱਟੀਆਂ ਦੀ ਲਿਸਟ
ਪੰਜਾਬ ਵਿੱਚ ਫਰਵਰੀ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ ਸਾਹਮਣੇ ਆ ਗਈ ਹੈ। ਇਸ ਵਾਰ 28 ਦਿਨਾਂ ਦੇ ਫਰਵਰੀ ਮਹੀਨੇ ਵਿੱਚ 4 ਐਤਵਾਰ ਆ ਰਹੇ ਹਨ ਅਤੇ 2 ਸਰਕਾਰੀ ਛੁੱਟੀਆਂ ਵੀ ਹੋਣਗੀਆਂ। ਸੂਬੇ ਦੇ ਕਈ ਸਕੂਲਾਂ ਵਿਚ ਸ਼ਨਵੀਰ ਵੀ ਛੁੱਟੀ ਹੁੰਦੀ ਹੈ, ਲਿਹਾਜ਼ਾ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ 28 ਦਿਨਾਂ ਵਿਚੋਂ 10 ਦਿਨ ਛੁੱਟੀਆਂ ਰਹਿ ਸਕਦੀਆਂ ਹਨ। ਇਸਦੇ ਨਾਲ ਹੀ 2 ਫਰਵਰੀ ਨੂੰ ਬਸੰਤ ਦੀ ਛੁੱਟੀ ਐਤਵਾਰ ਨੂੰ ਆ ਰਹੀ ਹੈ, ਜਿਸ ਕਰਕੇ ਇਹ ਛੁੱਟੀ ਆਪੇ ਹੀ ਰੱਦ ਹੋ ਗਈ।
ਇਹ ਦੋ ਸਰਕਾਰੀ ਛੁੱਟੀਆਂ ਰਹਿਣਗੀਆਂ
ਇਸ ਤੋਂ ਇਲਾਵਾ, ਬੁੱਧਵਾਰ 12 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਹੈ, ਅਤੇ 26 ਫਰਵਰੀ ਨੂੰ ਮਹਾਂਸ਼ਿਵਰਾਤਰੀ ਹੈ, ਜਿਸ ਕਾਰਨ ਪੰਜਾਬ ਵਿੱਚ ਛੁੱਟੀ ਰਹੇਗੀ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਫਰਵਰੀ ਮਹੀਨੇ ਵਿੱਚ 4 ਐਤਵਾਰਾਂ ਦੇ ਨਾਲ 4 ਸ਼ਨੀਵਾਰ ਵੀ ਹਨ। ਰਾਜ ਦੇ ਕਈ ਸਕੂਲਾਂ ਵਿੱਚ ਸ਼ਨੀਵਾਰ ਨੂੰ ਵੀ ਛੁੱਟੀ ਹੁੰਦੀ ਹੈ, ਇਸ ਕਰਕੇ ਵਿਦਿਆਰਥੀਆਂ ਨੂੰ 28 ਦਿਨਾਂ ਵਿੱਚੋਂ 10 ਦਿਨ ਦੀ ਛੁੱਟੀ ਮਿਲ ਸਕਦੀ ਹੈ।