ਸਰਕਾਰੀ ਮੁਲਾਜ਼ਮਾਂ ਦੇ ਲਈ ਚੰਗੀ ਖਬਰ ਨਿਕਲੇ ਸਾਹਮਣੇ ਆਈ ਹੈ। ਗਰਮੀ ਦੇ ਦੌਰਾਨ ਇੱਕ ਹੋਰ ਸਰਕਾਰੀ ਛੁੱਟੀ ਆ ਗਈ ਹੈ। ਜੀ ਹਾਂ ਪੰਜਾਬ ਵਿੱਚ ਭਲਕੇ ਯਾਨੀਕਿ 11 ਜੂਨ ਦਿਨ ਬੁੱਧਵਾਰ ਨੂੰ ਸਰਕਾਰੀ ਛੁੱਟੀ ਰਹੇਗੀ। ਪੰਜਾਬ ਸਰਕਾਰ ਦੇ ਕਲੰਡਰ ਮੁਤਾਬਕ ਕਬੀਰ ਜੈਯੰਤੀ ਮੌਕੇ ਛੁੱਟੀ ਕੀਤੀ ਗਈ ਹੈ। ਇਸ ਦਿਨ ਸੂਬੇ ਦੇ ਸਾਰੇ ਸਰਕਾਰੀ ਅਦਾਰੇ ਬੰਦ ਰਹਿਣਗੇ। ਜੂਨ ਮਹੀਨੇ ਦੇ ਵਿੱਚ ਸਿਰਫ ਦੋ ਹੀ ਗਜ਼ਟਡ ਛੁੱਟੀਆਂ ਆਈਆਂ। ਪਰ ਜੁਲਾਈ ਦੇ ਵਿੱਚ ਕੋਈ ਵੀ ਛੁੱਟੀ ਨਹੀਂ ਹੈ। ਫਿਰ ਅਗਸਤ ਮਹੀਨੇ ਦੇ ਵਿੱਚ ਜਾ ਕੇ ਸਰਕਾਰੀ ਛੁੱਟੀਆਂ ਆਉਣਗੀਆਂ।
ਦੱਸ ਦਈਏ ਕਿ ਪੰਜਾਬ ਦੇ ਸਕੂਲਾਂ ਵਿਚ ਪਹਿਲਾਂ ਹੀ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਪੰਜਾਬ ਦੇ ਸਕੂਲਾਂ ਵਿਚ 2 ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਕੀਤੀਆਂ ਗਈਆਂ ਹਨ।
ਬੈਂਕ ‘ਚ ਵੀ ਰਹੇਗੀ ਛੁੱਟੀ
ਸ਼ਿਮਲਾ (ਹਿਮਾਚਲ ਪ੍ਰਦੇਸ਼) ਅਤੇ ਗੰਗਟੋਕ (ਸਿੱਕਮ) ਸਣੇ ਕਈ ਸੂਬਿਆਂ ਵਿਚ ਵਿੱਚ ਸਥਿਤ ਬੈਂਕ ਬੁੱਧਵਾਰ, 11 ਜੂਨ ਨੂੰ ਬੰਦ ਰਹਿਣਗੇ। ਇਸ ਦਿਨ ਨੂੰ ਸੰਤ ਕਬੀਰ ਦਾਸ ਜੀ ਦੀ ਜਨਮ ਵਰ੍ਹੇਗੰਢ ਵਜੋਂ ਮਨਾਇਆ ਜਾਂਦਾ ਹੈ। ਕਬੀਰ ਦਾਸ ਜੀ ਇੱਕ ਮਹਾਨ ਸੰਤ ਕਵੀ ਅਤੇ ਸਮਾਜ ਸੁਧਾਰਕ ਸਨ। ਉਨ੍ਹਾਂ ਦੇ ਵਿਚਾਰਾਂ ਅਤੇ ਦੋਹਿਆਂ ਨੇ ਸਮਾਜ ਵਿੱਚ ਸਮਾਨਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੀ ਜਨਮ ਵਰ੍ਹੇਗੰਢ ਇਸ ਸਾਲ 11 ਜੂਨ ਨੂੰ ਜੇਠ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਈ ਜਾ ਰਹੀ ਹੈ।
ਦੇਸ਼ ਭਰ ਵਿੱਚ ਬੈਂਕ ਸ਼ਨੀਵਾਰ, 14 ਜੂਨ ਨੂੰ ਬੰਦ ਰਹਿਣਗੇ ਕਿਉਂਕਿ ਇਹ ਮਹੀਨੇ ਦਾ ਦੂਜਾ ਸ਼ਨੀਵਾਰ ਹੈ। RBI ਦੇ ਨਿਯਮਾਂ ਅਨੁਸਾਰ, ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਸਾਰੀਆਂ ਬੈਂਕ ਸ਼ਾਖਾਵਾਂ ਬੰਦ ਰਹਿੰਦੀਆਂ ਹਨ। ਹਾਲਾਂਕਿ, ਇਸ ਦਿਨ ਵੀ ਬੈਂਕਿੰਗ ਨਾਲ ਸਬੰਧਤ ਡਿਜੀਟਲ ਸੇਵਾਵਾਂ ਕੰਮ ਕਰਦੀਆਂ ਹਨ। ਇਸ ਤੋਂ ਅਗਲੇ ਦਿਨ ਯਾਨਕੀ 15 ਜੂਨ ਨੂੰ ਐਤਵਾਰ ਹਫਤਾਵਾਰੀ ਛੁੱਟੀ ਹੈ, ਜਿਸ ਦਿਨ ਬੈਂਕ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।