ਪੰਜਾਬ ‘ਚ ਮੱਚਿਆ ਹਾਹਾਕਾਰ, ਸਾਬਕਾ ਕੌਂਸਲਰ ਦੀ ਗੋਲੀ ਲੱਗਣ ਕਾਰਨ ਮੌਤ; ਇਲਾਕੇ ‘ਚ ਫੈਲੀ ਦਹਿਸ਼ਤ

0
1838

ਮੋਗਾ ਦੇ ਨਿਊ ਟਾਊਨ-8 ਇਲਾਕੇ ਵਿੱਚ ਉਸ ਸਮੇਂ ਵੱਡੀ ਘਟਨਾ ਵਾਪਰੀ ਜਦੋਂ ਸਾਬਕਾ ਕੌਂਸਲਰ ਪੁਰਸ਼ੋਤਮ ਪੁਰੀ ਦੀ ਆਪਣੇ ਹੀ ਘਰ ਵਿੱਚ 12 ਬੋਰ ਰਾਈਫਲ ਨਾਲ ਗੋਲੀ ਲੱਗਣ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ, ਪੁਰਸ਼ੋਤਮ ਪੁਰੀ ਆਪਣੇ ਕਮਰੇ ਵਿੱਚ ਸੀ, ਜਿੱਥੋਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ।

ਜਦੋਂ ਉਨ੍ਹਾਂ ਦੀ ਪਤਨੀ ਕਮਰੇ ਵਿੱਚ ਗਈ ਅਤੇ ਦੇਖਿਆ ਤਾਂ ਪੁਰਸ਼ੋਤਮ ਪੁਰੀ ਪੂਰੀ ਤਰ੍ਹਾਂ ਖੂਨ ਨਾਲ ਲੱਥਪੱਥ ਸੀ। ਪਤਨੀ ਨੇ ਰੌਲਾ ਪਾਇਆ ਤਾਂ ਗੁਆਂਢੀ ਵੀ ਮੌਕੇ ‘ਤੇ ਆ ਗਏ। ਇਸ ਘਟਨਾ ਕਾਰਨ ਪੂਰਾ ਪਰਿਵਾਰ ਭੁੱਬਾ ਮਾਰ ਰੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਸਾਊਥ ਦੇ ਇੰਚਾਰਜ ਵਰੁਣ ਅਤੇ ਸੀ.ਆਈ. ਸਟਾਫ ਦੇ ਇੰਚਾਰਜ ਦਲਜੀਤ ਬਰਾੜ ਫੋਰੈਂਸਿਕ ਟੀਮ ਨਾਲ ਮੌਕੇ ‘ਤੇ ਪਹੁੰਚੇ।

ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ 12 ਬੋਰ ਰਾਈਫਲ ਨੂੰ ਵੀ ਜ਼ਬਤ ਕਰ ਲਿਆ ਹੈ। ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਮੋਗਾ ਵਿੱਚ ਰੱਖੀ ਗਈ ਹੈ। ਨਰੋਤਮ ਪੁਰੀ ਦਾ ਭਰਾ ਪੁਰਸ਼ੋਤਮ ਪੁਰੀ ਇੱਕ ਬੱਸ ਮਾਲਕ ਸੀ ਅਤੇ ਸ਼ਹਿਰ ਦੀ ਪ੍ਰਾਈਵੇਟ ਬੱਸ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਜਾਣਿਆ ਜਾਂਦਾ ਸੀ।

ਪੁਰਸ਼ੋਤਮ ਪੁਰੀ ਦਾ ਪੁੱਤਰ ਰੋਹਿਤ ਪੁਰੀ ਉੱਤਰ ਪ੍ਰਦੇਸ਼ ਵਿੱਚ ਜੱਜ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਰਸ਼ੋਤਮ ਪੁਰੀ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਹਾਦਸਾ ਹੈ ਜਾਂ ਉਨ੍ਹਾਂ ਦੀ ਮੌਤ ਪਿੱਛੇ ਕੋਈ ਹੋਰ ਕਾਰਨ ਹੈ। ਇਹ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।

 

LEAVE A REPLY

Please enter your comment!
Please enter your name here