ਪੰਜਾਬ ‘ਚ 9 IAS ਅਧਿਕਾਰੀਆਂ ਦੇ ਤਬਾਦਲੇ, ਪਹਿਲਾਂ 24 IPS ਤੇ 4 PPS ਅਫਸਰ ਕੀਤੇ ਸੀ ਇਧਰੋਂ-ਓਧਰ

0
66
ਪੰਜਾਬ 'ਚ 9 IAS ਅਧਿਕਾਰੀਆਂ ਦੇ ਤਬਾਦਲੇ, ਪਹਿਲਾਂ 24 IPS ਤੇ 4 PPS ਅਫਸਰ ਕੀਤੇ ਸੀ ਇਧਰੋਂ-ਓਧਰ

ਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਪੁਲਿਸ ਤੋਂ ਬਾਅਦ ਹੁਣ 9 IAS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਆਲੋਕ ਸ਼ੇਖਰ ਨੂੰ ਵਧੀਕ ਮੁੱਖ ਸਕੱਤਰ ਜੇਲ੍ਹ ਨਿਯੁਕਤ ਕੀਤਾ ਗਿਆ ਹੈ। ਜਦਕਿ ਤੇਜਵੀਰ ਸਿੰਘ ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰ ਹੋਣਗੇ।  ਇਸ ਦੌਰਾਨ ਅਜੋਏ ਸ਼ਰਮਾ ਨੂੰ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਦਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕੁਮਾਰ ਰਾਹੁਲ ਨੂੰ ਪ੍ਰਸ਼ਾਸਨਿਕ ਸਿਹਤ ਤੇ ਪਰਿਵਾਰ ਭਲਾਈ, ਅਮਿਤ ਢਾਕਾ ਨੂੰ ਪ੍ਰਬੰਧਕੀ ਸਕੱਤਰ ਯੋਜਨਾ ਅਤੇ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।

ਜ਼ਿਕਰ ਕਰ ਦਈਏ ਕਿ ਸ਼ੁੱਕਰਵਾਰ ਨੂੰ 24 ਆਈਪੀਐਸ ਅਧਿਕਾਰੀਆਂ ਤੇ 4 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ ਜਿਸ ਵਿੱਚ ਤਰਨਤਾਰਨ, ਮੋਗਾ, ਮਾਨਸਾ, ਮੋਹਾਲੀ, ਖੰਨਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਪਟਿਆਲਾ, ਜਲੰਧਰ ਦਿਹਾਤੀ, ਅੰਮ੍ਰਿਤਸਰ ਦਿਹਾਤੀ, ਮਲੇਰਕੋਟਲਾ, ਪਠਾਨਕੋਟ ਅਤੇ ਫਾਜ਼ਿਲਕਾ ਦੇ ਐੱਸ.ਐੱਸ.ਪੀਜ਼ ਨੂੰ ਬਦਲ ਦਿੱਤਾ ਗਿਆ ਹੈ।

ਨਾਨਕ ਸਿੰਘ ਨੂੰ ਐਸਐਸਪੀ ਪਟਿਆਲਾ, ਅਮਨੀਤ ਕੌਂਡਲ ਨੂੰ ਐਸਐਸਪੀ ਬਠਿੰਡਾ, ਚਰਨਜੀਤ ਸਿੰਘ ਨੂੰ ਐਸਐਸਪੀ ਅੰਮ੍ਰਿਤਸਰ ਦਿਹਾਤੀ, ਭਗੀਰਥ ਸਿੰਘ ਮੀਨਾ ਨੂੰ ਐਸਐਸਪੀ ਮਾਨਸਾ, ਦੀਪਕ ਨੂੰ ਐਸਐਸਪੀ ਮੁਹਾਲੀ, ਗੌਰਵ ਨੂੰ ਐਸਐਸਪੀ ਤਰਨਤਾਰਨ, ਅੰਕੁਰ ਗੁਪਤਾ ਨੂੰ ਐਸਐਸਪੀ ਮੋਗਾ, ਅਸ਼ਵਨੀ ਨੂੰ ਐਸਐਸਪੀ ਖੰਨਾ ਅਤੇ ਸੁਹੇਲ ਕਾਸਿਮ ਨੂੰ ਐਸਐਸਪੀ ਪਟਿਆਲਾ ,ਪ੍ਰਗਿਆ ਜੈਨ ਨੂੰ ਐਸਐਸਪੀ ਫਰੀਦਕੋਟ, ਤੁਸ਼ਾਰ ਗੁਪਤਾ ਨੂੰ ਐਸਐਸਪੀ ਮੁਕਤਸਰ, ਗਗਨ ਅਜੀਤ ਸਿੰਘ ਨੂੰ ਐਸਐਸਪੀ ਮਲੇਰਕੋਟਲਾ, ਤਲਜਿੰਦਰ ਨੂੰ ਐਸਐਸਪੀ ਪਠਾਨਕੋਟ, ਹਰਕਮਲਪ੍ਰੀਤ ਸਿੰਘ ਨੂੰ ਐਸਐਸਪੀ ਜਲੰਧਰ ਦਿਹਾਤੀ ਅਤੇ ਵਰਿੰਦਰ ਸਿੰਘ ਬਰਾੜ ਨੂੰ ਐਸਐਸਪੀ ਫਾਜ਼ਿਲਕਾ ਬਣਾਇਆ ਗਿਆ ਹੈ।

ਦੱਸ ਦਈਏ ਕਿ ਸਰਕਾਰ ਨੇ ਗੁਰਮੀਤ ਸਿੰਘ ਭੁੱਲਰ ਨੂੰ IG ਪ੍ਰੋਵੀਜ਼ਨਿੰਗ, ਰਾਕੇਸ਼ ਕੌਸ਼ਲ ਨੂੰ DIG ਕ੍ਰਾਈਮ ਪੰਜਾਬ, ਨਵੀਨ ਸਿੰਗਲਾ ਨੂੰ DIG ਜਲੰਧਰ ਰੇਂਜ, ਹਰਜੀਤ ਸਿੰਘ ਨੂੰ DIG ਵਿਜੀਲੈਂਸ ਬਿਊਰੋ, ਸਤਿੰਦਰ ਸਿੰਘ ਨੂੰ DIG ਬਾਰਡਰ ਰੇਂਜ, ਹਰਮਨ ਵੀਰ ਸਿੰਘ ਨੂੰ MIS ਪੰਜਾਬ ਪੁਲੀਸ ਅਕੈਡਮੀ ਫਿਲੌਰ ਦਾ ਜੁਆਇੰਟ ਡਾਇਰੈਕਟਰ, ਅਸ਼ਵਨੀ ਕਪੂਰ ਨੂੰ DIG ਫਰੀਦਕੋਟ, ਵਿਵੇਕਸ਼ੀਲ ਸੋਨੀ AIG , ਨਾਨਕ ਸਿੰਘ SSP ਪਟਿਆਲਾ, ਗੁਰਮੀਤ ਚੌਹਾਨ AIG ਐਂਟੀ ਗੈਂਗਸਟਰ ਟਾਸਕ ਫੋਰਸ ਤਾਇਨਾਤ ਕੀਤੇ ਗਏ ਹਨ।

 

LEAVE A REPLY

Please enter your comment!
Please enter your name here