ਪੰਜਾਬ ਦੇ ਇਸ ਇਲਾਕੇ ‘ਚ ਨਜ਼ਰ ਆਇਆ ਤੇਂਦੂਆ, ਮੱਚ ਗਈ ਤਰਥੱਲੀ, ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਚੇਤਾਵਨੀ

0
173
ਪੰਜਾਬ ਦੇ ਇਸ ਇਲਾਕੇ 'ਚ ਨਜ਼ਰ ਆਇਆ ਤੇਂਦੂਆ, ਮੱਚ ਗਈ ਤਰਥੱਲੀ, ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਚੇਤਾਵਨੀ
Spread the love

ਹਰਿਆਣਾ ਵਿਖੇ ਕੰਢੀ ਖੇਤਰ ਦੇ ਪਿੰਡ ਮੈਹੰਗਰੋਵਾਲ ’ਚ ਸਥਿਤ ਦਿੱਲੀ ਫਾਰਮ ਹਾਊਸ ’ਚ ਇਕ ਤੇਂਦੂਆ ਤਾਰਾਂ ’ਚ ਫਸ ਗਿਆ, ਜਦਕਿ ਉਸ ਦੇ ਨਾਲ 2 ਬੱਚੇ ਵੀ ਸਨ। ਇਸ ਘਟਨਾ ਨਾਲ ਇਲਾਕਾ ਵਾਸੀਆਂ ’ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਫਾਰਮ ਹਾਊਸ ਦੇ ਮਾਲਕ ਵਿਜੇ ਕੁਮਾਰ ਅਤੇ ਕੰਢੀ ਦੇ ਉੱਘੇ ਸਮਾਜ ਸੇਵੀ ਹਰਸ਼ ਬਸਿਸ਼ਠ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਖੇਤਾਂ ’ਚ ਆਲੂਆਂ ਦੀ ਪੁਟਾਈ ਕਰਨ ਲਈ ਦਿੱਲੀ ਫਾਰਮ ਹਾਊਸ ’ਚ ਗਏ ਤਾਂ ਖੇਤਾਂ ’ਚ ਜੰਗਲੀ ਜਾਨਵਰਾਂ ਤੋਂ ਫ਼ਸਲਾਂ ਦੇ ਬਚਾਅ ਲਈ ਲਾਈਆਂ ਗਈਆਂ ਤਾਰਾਂ ’ਚ ਤੇਂਦੂਆ ਫਸਿਆ ਮਿਲਿਆ। ਉਸ ਤੇਂਦੂਏ ਨਾਲ 2 ਬੱਚੇ ਵੀ ਉਸ ਦੇ ਨਾਲ ਸਨ। ਇਹ ਸਭ ਦੇਖ ਫਾਰਮ ਹਾਊਸ ਦਾ ਮਾਲਕ ਘਬਰਾ ਗਿਆ ਅਤੇ ਫਾਰਮ ਹਾਊਸ ਦੇ ਕਮਰੇ ਅੰਦਰ ਚਲੇ ਗਏ।

ਤੇਂਦੂਏ ਦੀ ਭਾਲ ‘ਚ ਲੱਗੇ ਜੰਗਲਾਤ ਵਿਭਾਗ ਵਾਲੇ

ਇਸ ਸਬੰਧੀ ਉਨ੍ਹਾਂ ਜ਼ਿਲ੍ਹਾ ਜੰਗਲਾਤ ਵਿਭਾਗ ਦੇ ਅਧਿਕਾਰੀ ਨਲਿਨ ਯਾਦਵ ਨੂੰ ਫੋਨ ’ਤੇ ਸਾਰੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਉਨ੍ਹਾਂ ਦੀ ਟੀਮ ਤੇਂਦੂਏ ਅਤੇ ਬੱਚਿਆਂ ਨੂੰ ਫੜਨ ਲਈ ਉੱਥੇ ਪਹੁੰਚ ਗਈ ਪਰ ਦੋਵੇਂ ਬੱਚੇ ਉੱਥੋਂ ਭੱਜ ਗਏ। ਹੁਣ ਵਿਭਾਗ ਵੱਲੋਂ ਤੇਂਦੂਏ ਨੂੰ ਕਾਬੂ ਕਰਨ ਲਈ ਪੂਰੀ ਨਜ਼ਰ ਰੱਖੀ ਜਾ ਰਹੀ ਸੀ। ਜੰਗਲਾਤ ਵਿਭਾਗ ਦੇ ਮਾਹਿਰਾਂ ਤੇ ਅਧਿਕਾਰੀਆਂ ਦੀ ਟੀਮ ਵੱਲੋਂ ਤੇਂਦੂਆ ਕਾਬੂ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਸਨ ਪਰ ਕੋਈ ਸਫ਼ਲਤਾ ਨਹੀਂ ਮਿਲੀ।

ਪ੍ਰਸ਼ਾਸ਼ਨ ਨੇ ਲੋਕਾਂ ਨੂੰ ਅਲਰਟ ਰਹਿਣ ਲਈ ਕਿਹਾ

ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਅਜਿਹੇ ’ਚ ਖੌਫ਼ਨਾਕ ਜਾਨਵਰਾਂ ਨੂੰ ਫੜ੍ਹਨ ਲਈ ਛੱਤਬੀੜ ਚਿੜੀਆਘਰ ਚੰਡੀਗੜ੍ਹ ਤੋਂ ਮਾਹਿਰਾਂ ਦੀ ਟੀਮ ਬੁਲਾਈ ਗਈ ਹੈ। ਸਥਾਨਕ ਲੋਕਾਂ ਨੂੰ ਸੁਚੇਤ ਰਹਿਣ, ਬੱਚਿਆਂ ਨੂੰ ਘਰਾਂ ਤੋਂ ਬਾਹਰ ਨਾ ਜਾਣ ਦੇਣ ਅਤੇ ਸੁਰੱਖਿਆ ਬਰਕਰਾਰ ਰੱਖਣ ਦੀ ਸਲਾਹ ਦਿੱਤੀ ਗਈ ਹੈ।

 

LEAVE A REPLY

Please enter your comment!
Please enter your name here