ਸੂਬੇ ਦੇ ਪੈਟਰੋਲ ਪੰਪਾਂ ਲਈ ਪੰਜਾਬ ਸਰਕਾਰ ਵਲੋਂ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਦਰਅਸਲ ਕੁੱਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਕ ਪੈਟਰੋਲ ਪੰਪ ਦੀ ਚੈਕਿੰਗ ਕੀਤੀ ਗਈ ਸੀ, ਜਿਸ ਦੌਰਾਨ ਪੰਪ ਲੋੜੀਂਦੇ ਮਾਪਦੰਡਾਂ ‘ਤੇ ਖਰਾ ਨਹੀਂ ਉਤਰਿਆ ਅਤੇ ਪੰਪ ‘ਤੇ ਗੰਦਗੀ ਪਾਈ ਗਈ ਸੀ। CM ਮਾਨ ਵੱਲੋਂ ਸਖ਼ਤੀ ਕਰਦੇ ਹੋਏ ਸਾਰੇ ਪੈਟਰੋਲ ਪੰਪਾਂ ’ਤੇ ਹੁਕਮ ਜਾਰੀ ਕੀਤੇ ਹਨ ਕਿ ਉੱਥੇ ਜੋ ਸਹੂਲਤਾਂ ਹਨ ਉਹ ਆਮ ਲੋਕਾਂ ਲਈ ਹੋਣੀਆਂ ਬਹੁਤ ਜ਼ਰੂਰੀ ਹਨ ਅਤੇ ਕਿਸੇ ਵੀ ਪੈਟਰੋਲ ਪੰਪ ਦੱਸੇ ਹੋਏ ਮਿਆਰ ਪੂਰੇ ਨਹੀਂ ਪਾਏ ਗਏ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੈਟਰੋਲ ਪੰਪਾਂ ਲਈ ਹੁਕਮ ਜਾਰੀ
ਹੁਣ ਸਰਕਾਰ ਵੱਲੋਂ ਸਖ਼ਤੀ ਕਰਦੇ ਹੋਏ ਸਾਰੇ ਪੈਟਰੋਲ ਪੰਪਾਂ ਲਈ ਹੁਕਮ ਜਾਰੀ ਕੀਤੇ ਗਏ ਹਨ ਕਿ ਉੱਥੇ ਜੋ ਸਹੂਲਤਾਂ ਹਨ ਉਹ ਆਮ ਲੋਕਾਂ ਲਈ ਹੋਣੀਆਂ ਬਹੁਤ ਜ਼ਰੂਰੀ ਹਨ। ਜੇ ਕਿਸੇ ਪੈਟਰੋਲ ਪੰਪ ਉੱਪਰ ਗੰਦਗੀ ਜਾਂ ਆਮ ਲੋਕਾਂ ਦੀਆਂ ਸਹੂਲਤਾਂ ਨਾ ਮਿਲੀਆਂ ਤਾਂ ਉਸ ਉੱਪਰ ਸਰਕਾਰ ਵਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਮੋਗਾ ਵਿਚ ਪੈਟਰੋਲ ਪੰਪਾਂ ‘ਤੇ ਜਾ ਕੇ ਮੀਡੀਆ ਵੱਲੋਂ ਗੱਲਬਾਤ ਕੀਤੀ ਗਈ ਅਤੇ ਰੀਐਲਿਟੀ ਚੈੱਕ ਕੀਤਾ ਗਿਆ। ਇਸ ਦੌਰਾਨ ਕਈ ਪੈਟਰੋਲ ਪੰਪ ‘ਤੇ ਸੇਫਟੀ ਦੇ ਪੂਰੇ ਪ੍ਰਬੰਧ ਸਨ।