ਪੰਜਾਬ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਹਰ ਕਿਸੇ ਪੰਜਾਬੀ ਦੇ ਹੋਸ਼ ਉੱਡ ਜਾਣਗੇ। ਅਸਲ ‘ਚ, ਪੰਜਾਬ ਦੀ ਹਵਾ, ਪਾਣੀ ਅਤੇ ਜ਼ਮੀਨ ਵਿੱਚ ਲਗਾਤਾਰ ਪਲਾਸਟਿਕ ਘੁਲ ਰਿਹਾ ਹੈ, ਜਿਸ ਕਾਰਨ ਸਾਰਾ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਦੇ ਨਾਲ-ਨਾਲ ਕਈ ਕਿਸਮ ਦੀਆਂ ਬਿਮਾਰੀਆਂ ਵੀ ਜਨਮ ਲੈ ਰਹੀਆਂ ਹਨ। ਇੱਕ ਰਿਪੋਰਟ ਮੁਤਾਬਕ, ਪੰਜਾਬ ਵਿੱਚ ਪਿਛਲੇ 4 ਸਾਲਾਂ ਵਿੱਚ ਪਲਾਸਟਿਕ ਦਾ ਉਤਪਾਦਨ 38 ਫੀਸਦੀ ਵੱਧ ਗਿਆ ਹੈ।
ਘਰਾਂ ‘ਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਜ਼ਿਆਦਾਤਰ ਪਲਾਸਟਿਕ ਦੀਆਂ ਹਨ
ਇਸਦਾ ਕਾਰਨ ਇਹ ਹੈ ਕਿ ਘਰਾਂ ਵਿੱਚ ਰੋਜ਼ਾਨਾ ਵਰਤੇ ਜਾਣ ਵਾਲੀਆਂ ਜ਼ਿਾਦਾਤਰ ਚੀਜ਼ਾਂ ਵਿੱਚ ਪਲਾਸਟਿਕ ਦੀ ਵਰਤੋਂ ਹੁੰਦੀ ਹੈ। ਅਸਲ ਵਿੱਚ, ਪਾਣੀ ਦੀ ਬੋਤਲ, ਸ਼ੈਮਪੂ, ਟੂਥਪੇਸਟ, ਬਿਸਕੁਟ, ਨਮਕੀਨ, ਜੂਸ ਦੀ ਬੋਤਲ, ਕਪੜੇ ਧੋਣ ਵਾਲਾ ਸਾਬਣ ਆਦਿ ਪੈਕ ਕੀਤੇ ਸਮਾਨ ਪਲਾਸਟਿਕ ਨਾਲ ਢੱਕੇ ਹੁੰਦੇ ਹਨ। ਇਹਨਾਂ ਵਿੱਚੋਂ ਕੁਝ ਪਲਾਸਟਿਕ ਰੀਸਾਇਕਲ ਹੋ ਜਾਂਦਾ ਹੈ, ਪਰ ਜ਼ਿਆਦਾਤਰ ਪਲਾਸਟਿਕ ਕੂੜੇ ਵਿੱਚ ਮਿਲ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ।
ਸਰੀਰ ਉੱਤੇ ਪੈ ਰਿਹਾ ਮਾੜਾ ਅਸਰ
ਸਰਕਾਰ ਸਮੱਸਿਆ ਦਾ ਹੱਲ ਲੱਭਣ ਲਈ ਕੋਸ਼ਿਸ਼ਾਂ ਕਰ ਰਹੀ ਹੈ। ਵਾਤਾਵਰਣ ਮੰਤਰਾਲੇ ਦੀ ਇੱਕ ਰਿਪੋਰਟ ਮੁਤਾਬਕ, ਪੰਜਾਬ ਵਿੱਚ ਸਾਲ 2019-20 ਵਿੱਚ ਪਲਾਸਟਿਕ ਦਾ ਸਲਾਨਾ ਉਤਪਾਦਨ 92,890 ਟਨ ਸੀ, ਜੋ ਸਾਲ 2022-23 ਵਿੱਚ ਵਧ ਕੇ 1,28,744.64 ਟਨ ਹੋ ਗਿਆ। ਹਾਲਾਂਕਿ ਸਰਕਾਰ ਪਲਾਸਟਿਕ ਦੇ ਨਿਪਟਾਰੇ ਲਈ ਯਤਨ ਕਰ ਰਹੀ ਹੈ, ਪਰ ਇਸਦੇ ਬਾਵਜੂਦ ਪਲਾਸਟਿਕ ਦਾ ਉਤਪਾਦਨ ਲਗਾਤਾਰ ਵਧਦਾ ਜਾ ਰਿਹਾ ਹੈ। ਜਾਣਕਾਰੀ ਲਈ ਦੱਸਿਆ ਜਾ ਰਿਹਾ ਹੈ ਕਿ ਮਾਈਕ੍ਰੋਪਲਾਸਟਿਕ ਜਦੋਂ ਮਨੁੱਖੀ ਸਰੀਰ ਵਿੱਚ ਦਾਖਲ ਹੁੰਦਾ ਹੈ, ਤਾਂ ਇਹ ਹਾਰਮੋਨ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਬਾਂਝਪਨ ਅਤੇ ਹੋਰ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।