ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਲ 2025-26 ਲਈ 15 ਕਮੇਟੀਆਂ ਦੇ ਮੈਂਬਰ ਅਤੇ ਚੇਅਰਮੈਨ ਨਿਯੁਕਤ ਕੀਤੇ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਸਾਬਕਾ ਮੰਤਰੀਆਂ ਨੂੰ ਸਾਰੀਆਂ ਕਮੇਟੀਆਂ ਦੇ ਚੇਅਰਮੈਨ ਬਣਾਇਆ ਗਿਆ ਹੈ।
ਇਨ੍ਹਾਂ ਨੂੰ ਕਮੇਟੀ ਮੈਂਬਰ ਕੀਤਾ ਗਿਆ ਨਿਯੁਕਤ
ਕਾਂਗਰਸੀ ਵਿਧਾਇਕਾਂ ਤ੍ਰਿਪਤ ਰਜਿੰਦਰ ਬਾਜਵਾ, ਸੁਖਵਿੰਦਰ ਸਿੰਘ ਸਰਕਾਰੀਆ, ਸੰਦੀਪ ਜਾਖੜ, ਸੁਖਵਿੰਦਰ ਸਿੰਘ ਕੋਟਲੀ, ਅਰੁਣਾ ਚੌਧਰੀ ਅਤੇ ਪ੍ਰਗਟ ਸਿੰਘ ਨੂੰ ਇਨ੍ਹਾਂ ਕਮੇਟੀਆਂ ਦਾ ਮੈਂਬਰ ਬਣਾਇਆ ਗਿਆ ਹੈ। ਜਦਕਿ ਭਾਜਪਾ ਵੱਲੋਂ ਜੰਗੀ ਲਾਲ ਮਹਾਜਨ ਅਤੇ ਅਸ਼ਵਨੀ ਸ਼ਰਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਗਨੀਬ ਕੌਰ ਮਜੀਠੀਆ ਨੂੰ ਵੀ ਮੈਂਬਰ ਬਣਾਇਆ ਗਿਆ ਹੈ।
ਕਿਹੜੀ ਕਮੇਟੀ ਤੋਂ ਕਿਸ ਨੂੰ ਬਣਾਇਆ ਚੇਅਰਮੈਨ
ਡਾ: ਇੰਦਰਬੀਰ ਸਿੰਘ ਨਿੱਝਰ ਨੂੰ ਪਬਲਿਕ ਅਕਾਊਂਟਸ ਕੇਮਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ
ਜਗਰੂਪ ਸਿੰਘ ਗਿੱਲ – ਨੂੰ ਪਬਲਿਕ ਅੰਡਰਟੇਕਿੰਗਸ ਬਾਰੇ ਕਮੇਟੀ ਦੀ ਅਗਵਾਈ ਸੌਂਪੀ ਗਈ ਹੈ।
ਮਨਜੀਤ ਸਿੰਘ ਬਿਲਾਸਪੁਰ – ਐਸਟੀਮੇਟਸ ਕਮੇਟੀ
ਸਰਵਜੀਤ ਕੌਰ ਮਾਣੂੰਕੇ – ਅਨੁਸੂਚਿਤ ਜਾਤੀ, ਜਨਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਕਮੇਟੀ
ਜੈ ਕ੍ਰਿਸ਼ਨ ਸਿੰਘ (ਉਪ ਚੇਅਰਮੈਨ, ਐਕਸ-ਆਫਿਸੀਓ) – ਹਾਊਸ ਕਮੇਟੀ
ਕੁਲਵੰਤ ਸਿੰਘ – ਸਥਾਨਕ ਸਰਕਾਰਾਂ ਕਮੇਟੀ
ਬੁੱਧ ਰਾਮ – ਪੰਚਾਇਤੀ ਰਾਜ ਕਮੇਟੀ
ਗੁਰਪ੍ਰੀਤ ਸਿੰਘ ਬਣਾਂਵਾਲੀ – ਖੇਤੀਬਾੜੀ ਅਤੇ ਸਹਾਇਕ ਗਤੀਵਿਧੀਆਂ ਬਾਰੇ ਕਮੇਟੀ
ਸਰਵਣ ਸਿੰਘ ਧੁੰਨ – ਸਹਿਕਾਰੀ ਅਤੇ ਸਹਿਯੋਗੀ ਗਤੀਵਿਧੀਆਂ ਬਾਰੇ ਕਮੇਟੀ
ਕੁਲਵੰਤ ਸਿੰਘ ਪੰਡੋਰੀ – ਵਿਸ਼ੇਸ਼ ਅਧਿਕਾਰ ਕਮੇਟੀ
ਦਵਿੰਦਰਜੀਤ ਸਿੰਘ ਲਾਡੀ ਧੋਸ – ਸਰਕਾਰੀ ਆਸ਼ਵਾਸਨ ਕਮੇਟੀ
ਕੁਲਵੰਤ ਸਿੰਘ ਸਿੱਧੂ – ਸੁਬਾਰਡੀਨੇਟ ਲੈਜਿਸਲੇਸ਼ਨ ਕਮੇਟੀ ਬ੍ਰਹਮਾ ਸ਼ੰਕਰ ਜਿੰਪਾ – ਪਟੀਸ਼ਨ ਕਮੇਟੀ
ਡਾ. ਮੁਹੰਮਦ ਜਮੀਲ ਉਰ ਰਹਿਮਾਨ – ਪੇਪਰ ਪੇਸ਼ ਕਰਨ/ਪੇਸ਼ ਕਰਨ ਲਈ ਕਮੇਟੀ
ਇੰਦਰਜੀਤ ਕੌਰ – ਟੇਬਲ ਅਤੇ ਲਾਇਬ੍ਰੇਰੀ ਕਮੇਟੀ ਅਤੇ ਸਦਨ ਦੀ ਪ੍ਰਸ਼ਨ ਅਤੇ ਸੰਦਰਭ ਕਮੇਟੀ