ਪੰਜਾਬ ਸਣੇ ਚੰਡੀਗੜ੍ਹ ‘ਚ ਸੀਤ ਲਹਿਰ ਦਾ ਅਲਰਟ, ਕੱਲ੍ਹ ਤੋਂ ਪਵੇਗੀ ਸੰਘਣੀ ਧੁੰਦ, ਤਾਪਮਾਨ ‘ਚ ਵੀ ਹੋ ਸਕਦਾ ਵਾਧਾ

0
101
ਪੰਜਾਬ ਸਣੇ ਚੰਡੀਗੜ੍ਹ 'ਚ ਸੀਤ ਲਹਿਰ ਦਾ ਅਲਰਟ, ਕੱਲ੍ਹ ਤੋਂ ਪਵੇਗੀ ਸੰਘਣੀ ਧੁੰਦ, ਤਾਪਮਾਨ 'ਚ ਵੀ ਹੋ ਸਕਦਾ ਵਾਧਾ
Spread the love

ਚੰਡੀਗੜ੍ਹ-ਪੰਜਾਬ ‘ਚ ਲੋਕਾਂ ਨੂੰ ਠੰਡ ਤੋਂ ਕੁਝ ਰਾਹਤ ਮਿਲੀ ਹੈ। ਕੱਲ੍ਹ ਦੀ ਤਰ੍ਹਾਂ ਅੱਜ ਸ਼ਨੀਵਾਰ ਨੂੰ ਵੀ ਤਾਪਮਾਨ ਵਿੱਚ ਮਾਮੂਲੀ ਵਾਧਾ ਦੇਖਣ ਨੂੰ ਮਿਲਿਆ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦੋ ਦਿਨਾਂ ‘ਚ ਪੰਜਾਬ ‘ਚ ਤਾਪਮਾਨ ‘ਚ ਹੋਰ ਗਿਰਾਵਟ ਆਵੇਗੀ। ਇਸ ਦੇ ਬਾਵਜੂਦ ਅੱਜ ਪੰਜਾਬ ਵਿੱਚ ਵੀ ਸੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਐਤਵਾਰ ਤੋਂ ਧੁੰਦ ਪੈਣ ਦੀ ਸੰਭਾਵਨਾ ਜਤਾਈ ਹੈ ਅਤੇ ਵਿਜ਼ੀਬਿਲਟੀ 100 ਮੀਟਰ ਤੋਂ ਘੱਟ ਹੋ ਸਕਦੀ ਹੈ। ਪੰਜਾਬ ਵਿੱਚ ਪਠਾਨਕੋਟ ਵਿੱਚ ਸਭ ਤੋਂ ਘੱਟ ਤਾਪਮਾਨ ਰਿਕਾਰਡ ਕੀਤਾ ਜਾ ਰਿਹਾ ਹੈ। ਕੱਲ੍ਹ ਇੱਥੇ ਤਾਪਮਾਨ 1.7 ਡਿਗਰੀ ਦਰਜ ਕੀਤਾ ਗਿਆ ਸੀ।

ਮੌਸਮ ਵਿਭਾਗ ਨੇ ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਫਰੀਦਕੋਟ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਦੁਪਹਿਰ ਨੂੰ ਚੰਗੀ ਧੁੱਪ ਨਿਕਲਣ ਦੀ ਸੰਭਾਵਨਾ ਹੈ।

27 ਤੋਂ ਵੈਸਟਰਨ ਡਿਸਟਰਬੈਂਸ ਕਰੇਗਾ ਪ੍ਰਭਾਵਿਤ
ਰਾਜਸਥਾਨ ‘ਚ ਸਾਈਕਲੋਨ ਸਰਕੂਲੇਸ਼ਨ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦਾ ਅਸਰ ਪੰਜਾਬ ਦੇ ਕੁਝ ਜ਼ਿਲ੍ਹਿਆਂ ਤੱਕ ਹੀ ਸੀਮਤ ਹੈ। ਮੌਸਮ ਵਿਭਾਗ ਮੁਤਾਬਕ 27 ਦਸੰਬਰ ਤੋਂ ਨਵਾਂ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ। ਇਸ ਦਾ ਅਸਰ ਪਹਾੜਾਂ ‘ਤੇ ਵੀ ਦੇਖਣ ਨੂੰ ਮਿਲੇਗਾ। ਜੇਕਰ ਪਹਾੜਾਂ ‘ਚ ਬਰਫਬਾਰੀ ਹੁੰਦੀ ਹੈ ਤਾਂ ਇਸ ਦਾ ਅਸਰ ਸਮਤਲ ਇਲਾਕਿਆਂ ‘ਚ ਵੀ ਪਵੇਗਾ।

ਚੰਡੀਗੜ੍ਹ- ਪੰਜਾਬ ਦੇ ਵੱਡੇ ਸ਼ਹਿਰਾਂ ਦਾ ਵਾਤਾਵਰਨ

ਚੰਡੀਗੜ੍ਹ- ਸਵੇਰੇ ਹਲਕੀ ਧੁੰਦ ਦੇਖਣ ਨੂੰ ਮਿਲੇਗੀ। ਤਾਪਮਾਨ 6 ਤੋਂ 22 ਡਿਗਰੀ ਦੇ ਵਿਚਕਾਰ ਹੋ ਸਕਦਾ ਹੈ।

ਅੰਮ੍ਰਿਤਸਰ- ਸਵੇਰੇ ਹਲਕੀ ਧੁੰਦ ਦੇਖਣ ਨੂੰ ਮਿਲੇਗੀ। ਤਾਪਮਾਨ 5 ਤੋਂ 19 ਡਿਗਰੀ ਦੇ ਵਿਚਕਾਰ ਹੋ ਸਕਦਾ ਹੈ।

ਜਲੰਧਰ- ਸਵੇਰੇ ਹਲਕੀ ਧੁੰਦ ਦੇਖਣ ਨੂੰ ਮਿਲੇਗੀ। ਤਾਪਮਾਨ 5 ਤੋਂ 19 ਡਿਗਰੀ ਦੇ ਵਿਚਕਾਰ ਹੋ ਸਕਦਾ ਹੈ।

ਲੁਧਿਆਣਾ- ਸਵੇਰੇ ਹਲਕੀ ਧੁੰਦ ਦੇਖਣ ਨੂੰ ਮਿਲੇਗੀ। ਤਾਪਮਾਨ 5 ਤੋਂ 20 ਡਿਗਰੀ ਦੇ ਵਿਚਕਾਰ ਹੋ ਸਕਦਾ ਹੈ।

ਪਟਿਆਲਾ- ਸਵੇਰੇ ਹਲਕੀ ਧੁੰਦ ਦੇਖਣ ਨੂੰ ਮਿਲੇਗੀ। ਤਾਪਮਾਨ 5 ਤੋਂ 19 ਡਿਗਰੀ ਦੇ ਵਿਚਕਾਰ ਹੋ ਸਕਦਾ ਹੈ।

ਮੋਹਾਲੀ- ਸਵੇਰੇ ਹਲਕੀ ਧੁੰਦ ਦੇਖਣ ਨੂੰ ਮਿਲੇਗੀ। ਤਾਪਮਾਨ 6 ਤੋਂ 20 ਡਿਗੋਰੀ ਦੇ ਵਿਚਕਾਰ ਹੋ ਸਕਦਾ ਹੈ।

 

 

LEAVE A REPLY

Please enter your comment!
Please enter your name here