ਪੰਜਾਬ-ਹਰਿਆਣਾ ‘ਚ ਚੱਲਣਗੀਆਂ 2 ਸਪੈਸ਼ਲ ਰੇਲਾਂ, ਸ੍ਰੀ ਮਾਤਾ ਵੈਸ਼ਣੋ ਦੇਵੀ ਤੋਂ ਹਰਿਦੁਆਰ ਤੱਕ ਰਹੇਗਾ ਰੂਟ

0
863
ਪੰਜਾਬ-ਹਰਿਆਣਾ 'ਚ ਚੱਲਣਗੀਆਂ 2 ਸਪੈਸ਼ਲ ਰੇਲਾਂ, ਸ੍ਰੀ ਮਾਤਾ ਵੈਸ਼ਣੋ ਦੇਵੀ ਤੋਂ ਹਰਿਦੁਆਰ ਤੱਕ ਰਹੇਗਾ ਰੂਟ

 

ਵਿਸ਼ੇਸ਼ ਰੇਲਗੱਡੀ: ਅੱਜ ਤੋਂ ਪੰਜਾਬ ਅਤੇ ਹਰਿਆਣਾ ਦੇ ਯਾਤਰੀਆਂ ਲਈ ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਅਤੇ ਹਰਿਦੁਆਰ ਲਈ ਦੋ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਦੋਹਾਂ ਦੀ ਸ਼ੁਰੂਆਤ ਅੱਜ ਤੋਂ ਹੋਵੇਗੀ। ਜਾਣਕਾਰੀ ਮੁਤਾਬਕ ਇਹ ਫੈਸਲਾ ਸੋਮਵਤੀ ਮੱਸਿਆ ਦੇ ਮੱਦੇਨਜ਼ਰ ਲਿਆ ਗਿਆ ਹੈ। ਸਪੈਸ਼ਲ ਟਰੇਨ ਨੰਬਰ 04676 ਅਤੇ 04675 ਚਲਾਈਆਂ ਜਾ ਰਹੀਆਂ ਹਨ। ਜੋ ਪੰਜਾਬ, ਹਰਿਆਣਾ ਤੋਂ ਸ਼ੁਰੂ ਹੋ ਕੇ ਸ਼੍ਰੀ ਮਾਤਾ ਵੈਸ਼ਨੋ ਦੇਵੀ, ਜੰਮੂ ਤੋਂ ਹੁੰਦਿਆਂ ਹੋਇਆਂ ਹਰਿਦੁਆਰ ਪਹੁੰਚਣਗੀਆਂ। ਇਹ ਟਰੇਨ 1 ਅਤੇ 2 ਸਤੰਬਰ ਨੂੰ ਚੱਲੇਗੀ ਅਤੇ ਹਰਿਦੁਆਰ ਤੋਂ ਵੈਸ਼ਨੋ ਦੇਵੀ ਪਰਤੇਗੀ।

ਮਿਲੀ ਜਾਣਕਾਰੀ ਅਨੁਸਾਰ ਇਹ ਰੇਲ (04676) 1 ਅਤੇ 2 ਸਤੰਬਰ ਨੂੰ ਸਵੇਰੇ 6.10 ਵਜੇ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਰਵਾਨਾ ਹੋਵੇਗੀ। ਇਸ ਤੋਂ ਇਲਾਵਾ ਜੰਮੂਤਵੀ, ਕਠੂਆ, ਪਠਾਨਕੋਟ, ਜਲੰਧਰ ਕੈਂਟ, ਲੁਧਿਆਣਾ, ਸਰਹੰਦ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ, ਜਗਾਧਰੀ, ਸਹਾਰਨਪੁਰ, ਰੁੜਕੀ ਤੋਂ ਹੁੰਦਿਆਂ ਹੋਇਆਂ ਅਗਲੇ ਦਿਨ ਸਵੇਰੇ 6.30 ਵਜੇ ਹਰਿਦੁਆਰ ਪਹੁੰਚੇਗੀ। ਇਹ ਯਾਤਰਾ ਕੁੱਲ ਮਿਲਾ ਕੇ ਕਰੀਬ ਸਾਢੇ 12 ਘੰਟੇ ਚੱਲੇਗੀ। ਜਿਸ ਵਿੱਚ ਇੱਕ ਏਸੀ ਕੋਚ, 8 ਜਨਰਲ, 2 ਐਸਐਲਆਰ ਅਤੇ ਥ੍ਰੀ-ਟਾਇਰ ਏਸੀ ਦੀਆਂ 6 ਬੋਗੀਆਂ ਹੋਣਗੀਆਂ।

ਜਾਣਕਾਰੀ ਮੁਤਾਬਕ 1 ਸਤੰਬਰ ਯਾਨੀ ਅੱਜ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਰਵਾਨਾ ਹੋਣ ਵਾਲੀ ਟਰੇਨ ਰਾਤ ਕਰੀਬ 9 ਵਜੇ ਵਾਪਸ ਪਰਤੇਗੀ। ਇਹ ਟਰੇਨ ਹਰਿਦੁਆਰ ਤੋਂ ਰਾਤ 9 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 11.30 ਵਜੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਪਹੁੰਚੇਗੀ। ਇਸ ਟਰੇਨ ਦਾ ਜੰਮੂ-ਕਸ਼ਮੀਰ ਦੇ ਲੋਕਾਂ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਦੇ ਯਾਤਰੀਆਂ ਨੂੰ ਵੀ ਫਾਇਦਾ ਹੋਵੇਗਾ।

 

 

LEAVE A REPLY

Please enter your comment!
Please enter your name here