ਪੰਥ ਵਿਰੋਧੀਆਂ ਨੂੰ ਗੁਰੂਘਰਾਂ ‘ਤੇ ਨਹੀਂ ਕਰਨ ਦਿਆਂਗੇ ਕਬਜ਼ਾ, ਨੌਜਵਾਨ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਸਿੱਖਣ ਸ

0
10476
ਪੰਥ ਵਿਰੋਧੀਆਂ ਨੂੰ ਗੁਰੂਘਰਾਂ 'ਤੇ ਨਹੀਂ ਕਰਨ ਦਿਆਂਗੇ ਕਬਜ਼ਾ, ਨੌਜਵਾਨ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਸਿੱਖਣ ਸ

ਖ਼ਾਲਸਾਈ ਸ਼ਾਨ ਤੇ ਜਾਹੋ-ਜਲਾਲ ਦੇ ਪ੍ਰਤੀਕ ਹੋਲਾ ਮਹੱਲਾ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਖਾਂ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ। ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਨੌਜਵਾਨਾਂ ਨੂੰ ਸਸ਼ਤਰ ਵਿੱਦਿਆ ਸਿੱਖਣ ਲਈ ਕਿਹਾ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਦੇਸ਼ ਅੰਦਰ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਦੇ ਲਈ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਾਡੇ ਅੰਦਰ ਅਣਖ, ਗੈਰਤ ਅਤੇ ਸਵੈਮਾਨ ਭਰ ਕੇ ਸਾਨੂੰ ਵਿਲੱਖਣ ਅਤੇ ਨਿਆਰੇ ਤਿਉਹਾਰ ਦਿੱਤੇ, ਜਿਨ੍ਹਾਂ ਵਿੱਚੋਂ ਹੋਲਾ ਮਹੱਲਾ ਸਾਡਾ ਕੌਮੀ ਤਿਉਹਾਰ ਹੈ, ਜੋ ਸਿੱਖਾਂ ਨੂੰ ਸੰਤ ਤੋਂ ਸਿਪਾਹੀ ਬਣਾਉਂਦਾ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਆਉਂਦਿਆਂ ਉਨ੍ਹਾਂ ਰਸਤੇ ਵਿੱਚ ਦੇਖਿਆ ਕਿ ਨੌਜਵਾਨਾਂ ਵੱਲੋਂ ਆਪਣੀਆਂ ਟਰਾਲੀਆਂ ਦੀ ਸੁੰਦਰ ਸਜ਼ਾਵਟ ਕੀਤੀ ਗਈ ਹੈ, ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਕੌਮ ਦੀ ਜਵਾਨੀ ਆਪਣੇ ਗੁਰੂ ਅਤੇ ਸੱਚੇ ਤਖ਼ਤਾਂ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਅਗਲੀ ਵਾਰ ਹੋਲੇ ਮਹੱਲੇ ਉੱਤੇ ਆਉਣ ਮੌਕੇ ਨੌਜਵਾਨ ਬਾਣੀ ਬਾਣੇ ਦੇ ਧਾਰਨੀ ਹੋ ਕੇ ਆਉਣ ਤੇ ਸਸ਼ਤਰ ਵਿਦਿਆ ਸਿੱਖਣ।

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਹੁਣ ਜਦੋਂ ਕੌਮ ਦੀ ਰਾਜਨੀਤੀ ਵਿੱਚ ਖਲਾਅ ਹੈ ਤਾਂ ਇਸ ਨੂੰ ਸਿੱਧਾ ਸਿੱਧਾ ਖਾਨਾਜੰਗੀ ਅਤੇ ਹਿੰਸਕ ਟਕਰਾਵਾਂ ਵੱਲ ਧੱਕਿਆ ਜਾ ਰਿਹਾ ਹੈ, ਤਾਂ ਕਿ ਕੌਮੀ ਅਕਸ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਸੱਟ ਮਾਰੀ ਜਾਵੇ। ਇਨ੍ਹਾਂ ਵਖਰੇਵਿਆਂ ਦਾ ਨੁਕਸਾਨ ਇਹ ਹੋਇਆ ਹੈ ਕਿ ਸਾਡੇ ਗੁਰਦੁਆਰਿਆਂ ਦੇ ਵਿੱਚ ਸਰਕਾਰੀ ਦਖ਼ਲਅੰਦਾਜ਼ੀ ਵਧੀ ਅਤੇ ਗੱਲ ਦੱਖਣ ਤੋਂ ਸ਼ੁਰੂ ਹੋ ਕੇ ਅੱਜ ਪੰਜਾਬ ਤੱਕ ਪੁੱਜ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਸਾਡੇ ਪਵਿੱਤਰ ਗੁਰਦੁਆਰਿਆਂ ਉੱਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ, ਉਹ ਗੁਰਦੁਆਰੇ ਜਿਨ੍ਹਾਂ ਦੇ ਲਈ ਭਾਈ ਲਛਮਣ ਸਿੰਘ ਧਾਰੋਵਾਲੀ ਜਿਊਂਦਾ ਜੰਡ ਦੇ ਨਾਲ ਸਾੜ ਕੇ ਸ਼ਹੀਦ ਕੀਤਾ ਗਿਆ। ਉਨ੍ਹਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਫਸੀਲ ਤੋਂ ਇਹ ਵਾਅਦਾ ਕੀਤਾ ਕਿ ਪੰਥ ਵਿਰੋਧੀਆਂ ਨੂੰ ਗੁਰਦੁਆਰਿਆਂ ਉੱਤੇ ਕਬਜ਼ਾ ਨਹੀਂ ਕਰਨ ਦਿਆਂਗੇ।

ਜਥੇਦਾਰ ਗੜਗੱਜ ਨੇ ਕਿਹਾ ਕਿ ਅੱਜ ਸਿੱਖਾਂ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਜੁੜਨ ਅਤੇ ਪੰਥਕ ਏਕਤਾ ਦੀ ਲੋੜ ਹੈ। ਉਨ੍ਹਾਂ ਕਿਹਾ ਜੇਕਰ ਮੌਜੂਦਾ ਚੁਣੌਤੀਆਂ ਨਾਲ ਨਜਿੱਠਣਾ ਹੈ ਤਾਂ ਪੰਥਕ ਏਕਤਾ ਹੀ ਹੱਲ ਹੈ

LEAVE A REPLY

Please enter your comment!
Please enter your name here