ਐਚਡੀਐਫਸੀ ਬੈਂਕ ਲੂਟ: ਫਗਵਾੜਾ ‘ਚ ਚਿੱਟੇ ਦਿਨ ਵੱਡੀ ਵਾਰਦਾਤ ਵਾਪਰਨ ਦੀ ਸੂਚਨਾ ਹੈ। ਲੁਟੇਰਿਆਂ ਨੇ ਪਿੰਡ ਰਿਹਾਣਾ ਜੱਟਾਂ ਵਿਖੇ ਐਚਡੀਐਫਸੀ ਬੈਂਕ ਵਿੱਚ ਲੁੱਟ ਕਰਦਿਆਂ 40 ਲੱਖ ਰੁਪਏ ਲੁੱਟ ਲਏ ਗਏ ਦੱਸੇ ਜਾ ਰਹੇ ਹਨ। ਲੁੱਟ ਦੀ ਘਟਨਾ ਬਾਰੇ ਪਤਾ ਲੱਗਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਹੋਈ ਹੈ ਅਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।