ਫਿਰੋਜ਼ਪੁਰ ਦੇ ਨੌਜਵਾਨ ਨੇ ਥਾਈਲੈਂਡ ‘ਚ ਚਮਕਾਇਆ ਪੰਜਾਬ ਨਾਂਅ, ਅੰਡਰ-19 ਖੇਡਾਂ ‘ਚ ਜਿੱਤਿਆ ਸੋਨ ਤਮਗਾ

2
3001
ਫਿਰੋਜ਼ਪੁਰ ਦੇ ਨੌਜਵਾਨ ਨੇ ਥਾਈਲੈਂਡ 'ਚ ਚਮਕਾਇਆ ਪੰਜਾਬ ਨਾਂਅ, ਅੰਡਰ-19 ਖੇਡਾਂ 'ਚ ਜਿੱਤਿਆ ਸੋਨ ਤਮਗਾ

ਏਸ਼ੀਅਨ ਰੋਇੰਗ ਚੈਂਪੀਅਨਸ਼ਿਪ: ਪਿਛਲੇ ਦਿਨੇ ਥਾਈਲੈਂਡ ਵਿੱਚ ਅੰਡਰ 19 ਦੇ ਹੋਏ ਸਿੰਗਲ ਇਨਡੋਰ ਏਸ਼ੀਅਨ ਰੋਇੰਗ ਮੁਕਾਬਲੇ ਵਿੱਚ ਫਿਰੋਜ਼ਪੁਰ ਦੇ ਗੁਰਸੇਵਕ ਸਿੰਘ ਨਾਮਕ ਨੌਜਵਾਨ ਨੇ ਗੋਲਡ ਮੈਡਲ ਪ੍ਰਾਪਤ ਕੀਤਾ। ਪੰਜਾਬ ਵਿੱਚ ਨੌਜਵਾਨ ਲਗਾਤਾਰ ਖੇਡਾਂ ਵਿੱਚ ਮੱਲਾਂ ਮਾਰ ਰਹੇ ਹਨ ਤੇ ਇਸ ਨੌਜਵਾਨ ਨੇ ਇਸ ਮੁਕਾਮ ਨੂੰ ਹਾਸਲ ਕਰਕੇ ਪੰਜਾਬ ਅਤੇ ਫਿਰੋਜ਼ਪੁਰ ਦਾ ਨਾਮ ਰੋਸ਼ਨ ਕੀਤਾ, ਉੱਥੇ ਹੀ ਨੌਜਵਾਨਾਂ ਨੂੰ ਵੀ ਇੱਕ ਦਿਸ਼ਾ ਦਿੱਤੀ ਕਿ ਖੇਡ ਕੇ ਤੁਸੀਂ ਹਰ ਆਪਣੇ ਸਪਣੇ ਪੂਰੇ ਕਰ ਸਕਦੇ ਹੋ।

ਅੱਜ ਜਦ ਗੁਰਸੇਵਕ ਸਿੰਘ, ਫਿਰੋਜਪੁਰ ਪਹੁੰਚਿਆ, ਉਥੇ ਪਰਿਵਾਰ ਅਤੇ ਕੋਚ ਨੇ ਉਸਦਾ ਭਰਵਾਂ ਸਵਾਗਤ ਕੀਤਾ। ਪਰਿਵਾਰ ਵਿੱਚ ਕਾਫੀ ਖੁਸ਼ੀ ਦੇਖਣ ਨੂੰ ਮਿਲੀ। ਨੌਜਵਾਨ ਨੇ ਵੀ ਦੱਸਿਆ ਕਿ ਉਹ ਕਾਫੀ ਮਿਹਨਤ ਕਰਦਾ ਸੀ। ਏਸ਼ੀਅਨ ਮੁਕਾਬਲੇ ਵਿੱਚ ਜਿੱਤ ਕੇ ਉਹ ਮੁਕਾਮ ਹਾਸਿਲ ਕਰਨਾ ਚਾਹੁੰਦਾ ਸੀ , ਉਸ ਮੁਕਾਮ ਨੂੰ ਉਸਨੇ ਅੱਜ ਹਾਸਿਲ ਕੀਤਾ।

 

2 COMMENTS

LEAVE A REPLY

Please enter your comment!
Please enter your name here