ਬਰਸਾਤ ਦੇ ਮੌਸਮ ‘ਚ ਹੱਡੀਆਂ ਤੇ ਮਾਸਪੇਸ਼ੀਆਂ ‘ਚ ਦਰਦ ਸ਼ੁਰੂ ਹੋ ਜਾਂਦਾ ਹੈ? ਤਾਂ ਅਪਨਾਓ ਇਹ ਨੁਸਖੇ

0
201
ਬਰਸਾਤ ਦੇ ਮੌਸਮ 'ਚ ਹੱਡੀਆਂ ਤੇ ਮਾਸਪੇਸ਼ੀਆਂ 'ਚ ਦਰਦ ਸ਼ੁਰੂ ਹੋ ਜਾਂਦਾ ਹੈ? ਤਾਂ ਅਪਨਾਓ ਇਹ ਨੁਸਖੇ

ਬਰਸਾਤ ਦੇ ਮੌਸਮ ਵਿੱਚ ਹੱਡੀਆਂ ਅਤੇ ਜੋੜਾਂ ਦਾ ਦਰਦ ਵਧਦਾ ਹੈ: ਜਿਵੇਂ ਤੁਸੀਂ ਜਾਣਦੇ ਹੋ ਕਿ ਬਰਸਾਤ ਦਾ ਮੌਸਮ ਆਪਣੇ ਨਾਲ ਕਈ ਤਰ੍ਹਾਂ ਸਮਸਿਆਵਾਂ ਲੈ ਕੇ ਆਉਂਦਾ ਹੈ। ਬਹੁਤੇ ਲੋਕ ਸਵੇਰੇ ਉਠਦੇ ਹੀ ਹੱਡੀਆਂ ਅਤੇ ਮਾਸਪੇਸ਼ੀਆਂ ਦੇ ਦਰਦ ਤੋਂ ਪਰੇਸ਼ਾਨ ਹੋ ਜਾਣਦੇ ਹਨ। ਮਾਹਿਰਾਂ ਮੁਤਾਬਕ ਹੱਡੀਆਂ ਨਾਲ ਜੁੜੀ ਇਹ ਸਮੱਸਿਆ ਬਰਸਾਤ ਦੇ ਮੌਸਮ ‘ਚ ਕਈ ਕਾਰਨਾਂ ਕਰਕੇ ਹੁੰਦੀਆਂ ਹਨ। ਤਾਂ ਆਉ ਜਾਣਦੇ ਹਾਂ ਉਨ੍ਹਾਂ ਕਾਰਨਾਂ ਬਾਰੇ…

ਇੰਨ੍ਹਾਂ ਕਾਰਨਾਂ ਕਰਕੇ ਬਰਸਾਤ ਦੇ ਮੌਸਮ ‘ਚ ਹੱਡੀਆਂ ‘ਚ ਦਰਦ ਸ਼ੁਰੂ ਹੁੰਦਾ ਹੈ

ਤਾਪਮਾਨ ‘ਚ ਬਦਲਾਅ : ਮਾਹਿਰਾਂ ਮੁਤਾਬਕ ਤਾਪਮਾਨ ‘ਚ ਅਚਾਨਕ ਬਦਲਾਅ ਕਾਰਨ ਜੋੜਾਂ ਦਾ ਦਰਦ, ਗਠੀਆ ਵਰਗੀਆਂ ਬੀਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ। ਕਿਉਂਕਿ ਇਸ ਨਾਲ ਆਲੇ-ਦੁਆਲੇ ਦਾ ਵਾਤਾਵਰਣ ਪ੍ਰਭਾਵਿਤ ਹੁੰਦਾ ਹੈ ਅਤੇ ਸਰੀਰ ‘ਤੇ ਹਵਾ ਦਾ ਦਬਾਅ ਘੱਟ ਜਾਂਦਾ ਹੈ। ਇਸ ਨਾਲ ਟਿਸ਼ੂ ਫੈਲਦੇ ਹਨ ਅਤੇ ਸਰੀਰ ਦੇ ਅੰਦਰ ਦਬਾਅ ਬਣਾਉਂਦੇ ਹਨ, ਜਿਸ ਨਾਲ ਸਰੀਰ ‘ਚ ਦਰਦ ਅਤੇ ਕਠੋਰਤਾ ਪੈਦਾ ਹੁੰਦੀ ਹੈ।

ਨਮੀ ਵਧਣ ਦੇ ਕਾਰਨ : ਇਸ ਗੱਲ ਤੋਂ ਕੋਈ ਅਣਜਾਣ ਨਹੀਂ ਹੋਵੇਗਾ ਕਿ ਬਰਸਾਤ ਦੇ ਮੌਸਮ ‘ਚ ਨਮੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਮਾਹਿਰਾਂ ਮੁਤਾਬਕ ਜ਼ਿਆਦਾ ਨਮੀ ਕਾਰਨ ਸਾਡੇ ਆਲੇ-ਦੁਆਲੇ ਹਵਾ ਦਾ ਦਬਾਅ ਘੱਟ ਜਾਂਦਾ ਹੈ। ਅਜਿਹੇ ‘ਚ ਜਦੋਂ ਹਵਾ ਹੱਡੀਆਂ ਨਾਲ ਟਕਰਾ ਜਾਂਦੀ ਹੈ ਤਾਂ ਹੱਡੀਆਂ ਦੀ ਕਠੋਰਤਾ ਵਧ ਜਾਂਦੀ ਹੈ। ਦਸ ਦਈਏ ਕਿ ਗਠੀਏ ਤੋਂ ਪੀੜਤ ਲੋਕਾਂ ਨੂੰ ਇਸ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।

ਘੱਟ ਧੁੱਪ : ਬਰਸਾਤ ਦੇ ਮੌਸਮ ‘ਚ ਧੁੱਪ ਘੱਟ ਨਿਕਲਦੀ ਹੈ, ਜਿਸ ਕਾਰਨ ਲੋਕ ਵਿਟਾਮਿਨ ਡੀ ਦੀ ਕਮੀ ਦਾ ਸ਼ਿਕਾਰ ਹੋ ਜਾਣਦੇ ਹਨ। ਸਰੀਰ ‘ਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਕਮੀ ਦਾ ਸਭ ਤੋਂ ਜ਼ਿਆਦਾ ਅਸਰ ਸਾਡੀ ਹੱਡੀਆਂ ‘ਤੇ ਪੈਂਦਾ ਹੈ, ਜਿਸ ਕਾਰਨ ਹੱਡੀਆਂ ‘ਚ ਸੋਜ ਅਤੇ ਦਰਦ ਦੀ ਸਮੱਸਿਆ ਹੁੰਦੀ ਹੈ।

ਕਸਰਤ ਨਾ ਕਰਨਾ : ਦੱਸਿਆ ਜਾਂਦਾ ਹੈ ਕਿ ਬਰਸਾਤ ਦੇ ਮੌਸਮ ‘ਚ ਕਸਰਤ ਨਾ ਕਰਨ ਕਾਰਨ ਲੋਕ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਦਾ ਸ਼ਿਕਾਰ ਵੀ ਹੋ ਜਾਣਦੇ ਹਨ। ਕਿਉਂਕਿ ਮੀਂਹ ਕਾਰਨ ਲੋਕ ਸੈਰ ਕਰਨ ਲਈ ਘਰ ਤੋਂ ਬਾਹਰ ਨਹੀਂ ਨਿਕਲਦੇ ਅਤੇ ਕਸਰਤ ਵੀ ਘੱਟ ਕਰਦੇ ਹਨ, ਜਿਸ ਕਾਰਨ ਮਾਸਪੇਸ਼ੀਆਂ ਦੀ ਅਕੜਾਅ ਵਧ ਜਾਂਦੀ ਹੈ ਅਤੇ ਜੋੜਾਂ ‘ਚ ਦਰਦ ਸ਼ੁਰੂ ਹੋ ਜਾਂਦਾ ਹੈ।

ਹੱਡੀਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਦੇ ਤਰੀਕੇ

ਮਾਹਿਰਾਂ ਮੁਤਾਬਕ ਬਰਸਾਤ ਦੇ ਮੌਸਮ ‘ਚ ਹੱਡੀਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਨਿਯਮਿਤ ਤੌਰ ‘ਤੇ ਯੋਗਾ, ਤੈਰਾਕੀ ਅਤੇ ਕੁਝ ਲਚਕਦਾਰ ਕਸਰਤਾਂ ਕਰਨੀਆਂ ਚਾਹੀਦੀਆਂ ਹਨ। ਤੁਹਾਨੂੰ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਥੋੜ੍ਹਾ ਜਿਹਾ ਕੋਸਾ ਪਾਣੀ ਪੀਣਾ ਅਤੇ ਕਸਰਤ ਕਰਨੀ ਚਾਹੀਦਾ ਹੈ। ਕਿਉਂਕਿ ਇਸ ਨਾਲ ਖੂਨ ਦਾ ਸੰਚਾਰ ਵਧਦਾ ਹੈ।

ਅਜਿਹੇ ‘ਚ ਜੇਕਰ ਸਰੀਰ ‘ਚ ਦਰਦ ਅਤੇ ਅਕੜਾਅ ਦੀ ਸਮੱਸਿਆ ਜ਼ਿਆਦਾ ਹੈ ਤਾਂ ਤੁਹਾਨੂੰ ਖੁਰਾਕ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ। ਦਸ ਦਈਏ ਕਿ ਤੁਹਾਨੂੰ ਆਪਣੀ ਖੁਰਾਕ ‘ਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਮਾਤਰਾ ਵਧਾਉਣੀ ਚਾਹੀਦੀ ਹੈ। ਨਾਲ ਹੀ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ।

 

 

LEAVE A REPLY

Please enter your comment!
Please enter your name here