ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਪਰਿਵਾਰ ਸਮੇਤ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਪਰਸੋਂ ਤੋਂ ਆਰੰਭ ਕੀਤੇ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਏ ਜਾ ਰਹੇ ਭੋਗ ਮੌਕੇ ਮਜੀਠੀਆ ਪਰਿਵਾਰ ਵਲੋਂ ਹਾਜ਼ਰੀ ਭਰੀ ਜਾ ਗਈ ਹੈ।
ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਅੰਕੜਾ ਛਿਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਮੀਡੀਆ ਸਦਕਾ ਸੱਚ ਸਾਹਮਣੇ ਆਇਆ। ਐਮਐਲਏ ਬਾਬਾ ਬਕਾਲਾ ਦੇ ਦਫਤਰ ਕੋਲ ਪਿੰਡ ਟੋਗ ਵਿਖੇ ਸ਼ਰਾਬ ਵੇਚਣ ਦੀ ਵੀਡੀਓ ਪੰਜਾਬ ਦੀ ਸਚਾਈ ਹੈ।
I always emailed this weblog post page to all my friends, for the reason that if like to read it next my
links will too.
Touche. Great arguments. Keep up the amazing work.