ਬਿਜਲੀ ਤਾਰਾਂ ਦੀ ਲਪੇਟ ‘ਚ ਆਉਣ ਕਾਰਨ ਟਿੱਪਰ ਚਾਲਕ ਦੀ ਮੌਤ

1
3277
ਬਿਜਲੀ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਟਿੱਪਰ ਚਾਲਕ ਦੀ ਮੌਤ

ਅੱਜ ਮੋਗਾ ਵਿੱਚ ਤੜਕਸਾਰ ਇੱਕ ਭਿਆਨਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਰੇਤਾ ਦੇ ਭਰੇ ਟਿੱਪਰ ਨੂੰ ਮੋਗਾ ਦੀ ਅਗਰਵਾਲ ਕਲੋਨੀ ਵਿੱਚ ਰੇਤਾ ਦਾ ਟਿੱਪਰ ਲਾਉਣ ਆਏ ਵਿਅਕਤੀ ਨੂੰ ਬਿਜਲੀ ਬੋਰਡ ਦੀ ਨਲਾਇਕੀ ਕਾਰਨ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਪੈ ਗਿਆ।

ਜਿਉਂ ਹੀ ਟਿੱਪਰ ਘਰ ਅੱਗੇ ਪੁੱਜਾ ਤਾਂ ਕੋਲੋਂ ਲੰਘ ਰਹੀਆਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਨਾਲ ਟਕਰਾਉਣ ਕਾਰਨ ਟਰੱਕ ਟਿੱਪਰ ਵਿੱਚ ਕਰੰਟ ਆ ਗਿਆ। ਜਦੋਂ ਮਹੱਲਾ ਨਿਵਾਸੀਆਂ ਨੂੰ ਪਤਾ ਲੱਗਿਆ ਕਿ ਟਰੱਕ ਟਿੱਪਰ ਦੇ ਡਰਾਈਵਰ ਨੂੰ ਕਰੰਟ ਲੱਗ ਗਿਆ ਤਾਂ ਉਨ੍ਹਾਂ ਟਿੱਪਰ ਦੇ ਡਰਾਈਵਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਨਹੀਂ ਸਕਿਆ।

ਇਸ ਮੌਕੇ ਮਹੱਲੇ ਦੇ ਲੋਕਾਂ ਅਤੇ ਮ੍ਰਿਤਕ ਦੇ ਪੁੱਤਰ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਬਿਜਲੀ ਬੋਰਡ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਮ੍ਰਿਤਕ ਵਿਅਕਤੀ ਦੀ ਪਹਿਚਾਣ ਜਸਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਬੇਬੋਵਾਲ ਛੰਨੀਆ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ।

 

1 COMMENT

LEAVE A REPLY

Please enter your comment!
Please enter your name here