ਬੀਜੇਪੀ ਲੀਡਰਾਂ ਦਾ ਪੰਜਾਬ ‘ਚ ਪ੍ਰਚਾਰ ਕਰਨਾ ਹੋਵੇਗਾ ਔਖਾ, ਕਿਸਾਨਾਂ ਨੇ ਕੀਤਾ ਵੱਡਾ ਐਲਾਨ, ਲਗਾ ਦਿੱਤੇ ਬੋਰਡ

0
100178
ਬੀਜੇਪੀ ਲੀਡਰਾਂ ਦਾ ਪੰਜਾਬ 'ਚ ਪ੍ਰਚਾਰ ਕਰਨਾ ਹੋਵੇਗਾ ਔਖਾ, ਕਿਸਾਨਾਂ ਨੇ ਕੀਤਾ ਵੱਡਾ ਐਲਾਨ, ਲਗਾ ਦਿੱਤੇ ਬੋਰਡ

 

Punjab Lok Sabha Election 2024: ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ 13 ਫਰਵਰੀ ਤੋਂ ਹਰਿਆਣਾ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਇਸ ਦੌਰਾਨ ਲੋਕ ਸਭਾ ਚੋਣਾਂ ਵੀ ਆ ਗਈਆਂ ਹਨ। ਤਾਂ ਇਸ ਵਿਚਾਲੇ ਕਿਸਾਨਾਂ ਨੇ ਆਪਣੀ ਨਵੀਂ ਰਣਨੀਤੀ ਉਲੀਕ ਦਿੱਤੀ ਹੈ। ਕਿਸਾਨ ਨੇ ਹੁਣ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਬੀਜੇਪੀ ਦੇ ਲੀਡਰਾਂ ਨੂੰ ਘੇਰਣ ਦਾ ਫੈਸਲਾ ਲਿਆ ਹੈ।

ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਪਿੰਡ ਭਾਰੂ ਵਿੱਚ ਲੋਕਾਂ ਵੱਲੋਂ ਭਾਜਪਾ ਆਗੂਆਂ ਦੇ ਦਾਖ਼ਲੇ ’ਤੇ ਪਾਬੰਦੀ ਲਾਉਣ ਦਾ ਬੋਰਡ ਲਾਇਆ ਗਿਆ ਹੈ।

ਫਰੀਦਕੋਟ ਲੋਕ ਸਭਾ ਹਲਕੇ ਅਧੀਨ ਪੈਂਦੇ ਪਿੰਡ ਭਾਰੂ ਦੇ ਵਸਨੀਕਾਂ ਨੇ ਆਪਣੇ ਪਿੰਡ ਵਿੱਚ ਭਾਜਪਾ ਆਗੂਆਂ ਦੇ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ ਹੈ। ਸਥਾਨਕ ਲੋਕਾਂ ਵੱਲੋਂ ਲਗਾਏ ਗਏ ਬੋਰਡ ‘ਤੇ ਲਿਖਿਆ ਹੈ ਕਿ- ਪਿੰਡ ਭਾਰੂ ਵੱਲੋਂ ਭਾਰਤੀ ਜਨਤਾ ਪਾਰਟੀ ਦਾ ਪੂਰਨ ਤੌਰ ‘ਤੇ ਬਾਈਕਾਟ ਕੀਤਾ ਗਿਆ ਹੈ। ਕੋਈ ਵੀ ਭਾਜਪਾ ਆਗੂ ਪਿੰਡ ਨਾ ਆਵੇ। ਜੇਕਰ ਕੋਈ ਭਾਜਪਾ ਆਗੂ ਪਿੰਡ ਵਿੱਚ ਆਉਂਦਾ ਹੈ ਤਾਂ ਜਵਾਬੀ ਕਾਰਵਾਈ ਲਈ ਉਹ ਖੁਦ ਜ਼ਿੰਮੇਵਾਰ ਹੋਵੇਗਾ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਹਰਿਆਣਾ ਦੀਆਂ ਸਰਹੱਦਾਂ ’ਤੇ ਧਰਨਾ ਦੇ ਰਹੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਕਾਰਨ ਉਹ ਕੇਂਦਰ ਸਰਕਾਰ ਤੋਂ ਨਾਰਾਜ਼ ਹਨ। ਉਹ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਵਿਰੋਧ ਕਰ ਰਹੇ ਹਨ ਅਤੇ ਇਸ ਸਬੰਧੀ ਇੱਕ ਬੋਰਡ ਵੀ ਲਾਇਆ ਹੋਇਆ ਹੈ। ਭਾਜਪਾ ਲੀਡਰਸ਼ਿਪ ਨੂੰ ਇਹ ਅਪੀਲ ਹੈ ਕਿ ਉਹ ਸਾਡੇ ਪਿੰਡ ਨਾ ਆਉਣ। ਜੇਕਰ ਕੋਈ ਭਾਜਪਾ ਆਗੂ ਸਾਡੇ ਪਿੰਡ ਆਉਂਦਾ ਹੈ ਤਾਂ ਪੂਰਾ ਪਿੰਡ ਸ਼ਾਂਤਮਈ ਰੋਸ ਦਰਜ ਕਰਵਾਏਗਾ।

ਹਰਿਆਣਾ ਨਾਲ ਲੱਗਦੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਪੰਜਾਬ ਦੇ ਕਿਸਾਨ ਅੰਦੋਲਨ ਕਰ ਰਹੇ ਹਨ। ਕਿਸਾਨ ਦਿੱਲੀ ਜਾਣ ਲਈ ਘਰੋਂ ਨਿਕਲੇ ਸਨ ਪਰ ਹਰਿਆਣਾ ਸਰਕਾਰ ਨੇ ਇਹਨਾਂ ਕਿਸਾਨਾਂ ਨੂੰ ਸਰਹੱਦਾਂ ‘ਤੇ ਹੀ ਰੋਕ ਦਿੱਤਾ। ਜਿਸ ਕਾਰਨ ਕਿਸਾਨ ਕਰੀਬ 43 ਦਿਨਾਂ ਤੋਂ ਇੱਥੇ ਬੈਠੇ ਹਨ। ਕਿਸਾਨ ਕੇਂਦਰ ਸਰਕਾਰ ਤੋਂ ਐਮਐਸਪੀ ‘ਤੇ ਗਾਰੰਟੀ ਕਾਨੂੰਨ ਦੀ ਮੰਗ ਕਰ ਰਹੇ ਹਨ।

 

 

LEAVE A REPLY

Please enter your comment!
Please enter your name here