ਭਾਰ ਘਟਾਉਣ ’ਚ ਮਦਦਗਾਰ ਹਨ ਇਹ ਬੀਜ, ਫਾਇਦੇ ਜਾਣ ਹੋ ਜਾਓਗੇ ਹੈਰਾਨ

0
100240
ਭਾਰ ਘਟਾਉਣ ’ਚ ਮਦਦਗਾਰ ਹਨ ਇਹ ਬੀਜ, ਫਾਇਦੇ ਜਾਣ ਹੋ ਜਾਓਗੇ ਹੈਰਾਨ

ਭਾਰ ਘਟਾਉਣ ਲਈ ਬੀਜ: ਜੇਕਰ ਤੁਸੀਂ ਵੀ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਅਤੇ ਭਾਰ ਘਟਾਉਣਾ ਚਾਹੁੰਦੇ ਹੋ। ਤਾਂ ਤੁਹਾਨੂੰ ਆਪਣੀ ਖੁਰਾਕ ਉਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਜੋ ਚਰਬੀ ਨੂੰ ਬਰਨ ਕਰਨ ‘ਚ ਮਦਦਗਾਰ ਹੁੰਦੀਆਂ ਹਨ।

ਦਸ ਦਈਏ ਕਿ ਸਿਹਤਮੰਦ ਭੋਜਨ ਨਾ ਸਿਰਫ਼ ਸਰੀਰ ਨੂੰ ਪਤਲਾ ਬਣਾਉਂਦਾ ਹੈ ਸਗੋਂ ਸਿਹਤ ਵੀ ਸੁਧਰਣ ਲੱਗਦੀ ਹੈ। ਇੱਥੇ ਕੁਝ ਅਜਿਹੇ ਸਿਹਤਮੰਦ ਬੀਜਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਜਿਨ੍ਹਾਂ ‘ਚ ਭਰਪੂਰ ਮਾਤਰਾ ‘ਚ ਪ੍ਰੋਟੀਨ, ਵਿਟਾਮਿਨ ਅਤੇ ਮਿਨਰਲਸ ਪਾਏ ਜਾਣਦੇ ਹਨ, ਜੋ ਨਾ ਸਿਰਫ ਭਾਰ ਘਟਾਉਣ ‘ਚ ਮਦਦ ਕਰਦੇ ਹਨ, ਬਲਕਿ ਚੰਗੀ ਸਿਹਤ ਬਣਾਈ ਰੱਖਣ ‘ਚ ਵੀ ਮਦਦ ਕਰਦੇ ਹਨ। ਤਾਂ ਆਉ ਜਾਣਦੇ ਹਾਂ ਉਨ੍ਹਾਂ ਬੀਜਾਂ ਬਾਰੇ

ਚਿਆ ਬੀਜ :

ਤੁਸੀਂ ਆਪਣਾ ਭਾਰ ਘਟਾਉਣ ਲਈ ਚਿਆ ਬੀਜਾਂ ਨੂੰ ਆਪਣੀ ਖੁਰਾਕ ‘ਚ ਸ਼ਾਮਲ ਕਰ ਸਕਦੇ ਹੋ। ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਫਾਈਬਰ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਆਇਰਨ ਪਾਈ ਜਾਂਦਾ ਹੈ। ਜੋ ਭੁੱਖ ਨੂੰ ਘਟਾਉਣ ‘ਚ ਮਦਦ ਕਰਦੇ ਹਨ।

ਕੱਦੂ ਦੇ ਬੀਜ :

ਕੱਦੂ ਦੇ ਬੀਜਾਂ ‘ਚ ਭਰਪੂਰ ਮਾਤਰਾ ‘ਚ ਪ੍ਰੋਟੀਨ, ਫੈਟੀ ਐਸਿਡ, ਕਾਪਰ ਅਤੇ ਜ਼ਿੰਕ ਪਾਇਆ ਜਾਂਦਾ ਹੈ। ਜੋ ਨਾ ਸਿਰਫ ਭਾਰ ਘਟਾਉਣ ‘ਚ ਮਦਦ ਕਰਦੇ ਹੈ, ਸਗੋਂ ਕੋਲੈਸਟ੍ਰਾਲ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦੇ ਹਨ।

ਅਲਸੀ ਦੇ ਬੀਜ :

ਭਾਰ ਘਟਾਉਣ ਲਈ ਆਪਣੀ ਖੁਰਾਕ ‘ਚ ਜ਼ਰੂਰ ਸ਼ਾਮਲ ਕਰੋ ਅਲਸੀ ਦੇ ਬੀਜ। ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਫਾਈਬਰ ਦੇ ਨਾਲ ਹੋਰ ਕਈ ਪੋਸ਼ਟਿਕ ਤੱਤ ਪਾਏ ਜਾਣਦੇ ਹਨ। ਦਸ ਦਈਏ ਕਿ ਤੁਸੀਂ ਇਨ੍ਹਾਂ ਬੀਜਾਂ ਨੂੰ ਸਮੂਦੀ, ਸ਼ੇਕ ਅਤੇ ਸਲਾਦ ‘ਚ ਮਿਲਾ ਕੇ ਖਾ ਸਕਦੇ ਹੋ।

ਸਬਜਾ ਦੇ ਬੀਜ :

ਸਬਜਾ ਦੇ ਬੀਜਾਂ ਨੂੰ ਭਾਰ ਘਟਾਉਣ ਵਾਲੀ ਖੁਰਾਕ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਕਿਉਂਕਿ ਇਸ ‘ਚ ਭਰਪੂਰ ਮਾਤਰਾ ‘ਚ ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਓਮੇਗਾ-3 ਅਤੇ ਓਮੇਗਾ-6 ਫੈਟੀ ਐਸਿਡ ਪਾਇਆ ਜਾਂਦਾ ਹੈ। ਜੋ ਮੋਟਾਪੇ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ।

 

LEAVE A REPLY

Please enter your comment!
Please enter your name here