ਮਜੀਠੀਆ ਨਸ਼ੇ ਦਾ ਬਹੁਤ ਵੱਡਾ ਸੌਦਾਗਰ, ਅੰਮ੍ਰਿਤਪਾਲ ਕਰਦਾ ਇਸ ਦਾ ਵਿਰੋਧ, ਤਾਂ ਹੀ ਹੁਣ ਇਹ ਕਰ

0
92
ਮਜੀਠੀਆ ਨਸ਼ੇ ਦਾ ਬਹੁਤ ਵੱਡਾ ਸੌਦਾਗਰ, ਅੰਮ੍ਰਿਤਪਾਲ ਕਰਦਾ ਇਸ ਦਾ ਵਿਰੋਧ, ਤਾਂ ਹੀ ਹੁਣ ਇਹ ਕਰ

ਵਾਰਿਸ ਪੰਜਾਬ ਦੇ ਜਥੇਬੰਦੀ  ਬੈਨਰ ਹੇਠ ਵਾਇਰਲ ਹੋਈ ਇੱਕ ਚੈਟ ਕਾਰਨ ਪਿਛਲੇ 24 ਘੰਟਿਆਂ ਤੋਂ ਪੰਜਾਬ ਦੀ ਰਾਜਨੀਤੀ ਗਰਮਾਈ ਹੋਈ ਹੈ। ਇਸ ਨੂੰ  ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਲੰਘੇ ਦਿਨ ਪ੍ਰੈਸ ਕਾਨਫ਼ੰਰਸ ਕਰਕੇ ਹੋਰ ਵੀ ਵੱਡੇ ਖ਼ੁਲਾਸੇ ਕੀਤੇ। ਇਸ ਮੌਕੇ ਮਜੀਠੀਆ ਨੇ ਅੰਮ੍ਰਿਤਪਾਲ ਸਿੰਘ ਦੀ ਇੱਕ ਆਡੀਓ ਜਨਤਕ ਕੀਤੀ, ਨਾਲ ਹੀ ਵਾਇਰਲ ਹੋ ਰਹੀ ਚੈੱਟ ਨੂੰ ਲੈ ਕੇ ਕਈ ਖੁਲਾਸੇ ਕੀਤੇ। ਹੁਣ ਇਸ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਹੈ।

ਇਸ ਵਿਵਾਦ ਦੇ ਵੱਡਾ ਰੂਪ ਧਾਰਨ ਕਰਨ ਤੋਂ ਬਾਅਦ ਤਰਸਮੇ ਸਿੰਘ ਨੇ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਗਰੁੱਪ ਵਿੱਚ ਜੋ ਬੰਦੇ ਸ਼ਾਮਲ ਹਨ ਤੇ ਉਨ੍ਹਾਂ ਨੇ ਜੋ ਟਿੱਪਣੀਆਂ ਕੀਤੀਆਂ ਹਨ ਉਹ ਉਸ ਦੀ ਨਿਖੇਧੀ ਕਰਦੇ ਹਨ। ਇਸ ਨੂੰ ਮੁੱਦਾ ਬਣਾ ਕੇ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫ਼ਰੰਸ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਅੰਮ੍ਰਿਤਪਾਲ ਸਿੰਘ ਪੰਜਾਬ ਆਇਆ ਹੈ ਉਦੋਂ ਤੋਂ ਹੀ ਮਜੀਠੀਆ ਉਸ ਦੇ ਪਿੱਛੇ ਲੱਗਿਆ ਹੋਇਆ ਹੈ।

ਤਰਸੇਮ ਸਿੰਘ ਨੇ ਇਸ ਮੌਕੇ ਵੱਡੇ ਇਲਜ਼ਾਮ ਲਾਉਂਦਿਆ ਕਿਹਾ ਕਿ ਮਜੀਠੀਆ ਨਸ਼ੇ ਦਾ ਬਹੁਤ ਵੱਡਾ ਸੌਦਾਗਰ ਹੈ ਤੇ ਇਸ ਨੇ ਪੰਜਾਬੀ ਦੀ ਨੌਜਵਾਨੀ ਨੂੰ ਨਸ਼ੇ ਵਿੱਚ ਡੋਬਿਆ ਹੈ ਤੇ ਅੰਮ੍ਰਿਤਪਾਲ ਨੇ ਇਸ ਦਾ ਮੁੱਢੋਂ ਵਿਰੋਧ ਕੀਤਾ ਹੈ ਤਾਂ ਹੀ ਮਜੀਠੀਆ ਇਸ ਨੂੰ ਲੈ ਹੱਲਾਗੁੱਲਾ ਕਰ ਰਿਹਾ ਹੈ।

ਇਸ ਮੌਕੇ ਤਰਸੇਮ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਤਾਂ 3 ਪਿਛਲੇ ਸਾਲਾਂ ਤੋਂ ਬਾਹਰ ਹੈ ਤੇ ਜੋ ਕਹਿ ਰਹੇ ਹਨ ਕਿ ਉਸ ਦੇ ਆਉਣ ਨਾਲ ਪੰਜਾਬ ਦੇ ਹਲਾਤ ਖ਼ਰਾਬ ਹੋ ਜਾਣਗੇ ਪਰ ਹੁਣ ਕਿਹੜਾ ਪੰਜਾਬ ਦੇ ਹਲਾਤ ਠੀਕ ਹਨ। ਉਨ੍ਹਾਂ ਕਿਹਾ ਕਿ ਮਜੀਠੀਆ ਤੇ ਇਸ ਦੇ ਪਰਿਵਾਰ ਨੇ ਅਕਾਲੀ ਦਲ ਨੂੰ ਖੇਰੂ-ਖੇਰੂ ਕਰ ਦਿੱਤਾ ਹੈ।

ਤਰਸੇਮ ਸਿੰਘ ਦੇ ਕਹਿਣ ਮੁਤਾਬਕ, ਜੋ ਕੋਈ ਵੀ ਪੰਥ, ਪੰਜਾਬ ਤੇ ਨੌਜਵਾਨੀ ਦੀ ਗੱਲ ਕਰਦਾ ਹੈ ਇਹ ਉਨ੍ਹਾਂ ਦੇ ਖ਼ਿਲਾਫ਼ ਭੁਗਤਦੇ ਹਨ, ਇਹ ਤਾਂ ਪਹਿਲਾਂ ਵੀ ਸਰਕਾਰਾਂ ਦੇ ਪਿੱਠੂ ਰਹੇ ਹਨ, ਪੰਜਾਬ ਦੇ ਲੋਕ ਇਸ ਨੂੰ ਭਲੀ ਭਾਂਤੀ ਜਾਣਦੇ ਹਨ। ਇਸ ਮੌਕੇ ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਉੱਤੇ ਮੁੜ ਤੋਂ NSA ਵਾਧੇ ਦੇ ਮਾਮਲੇ ਵਿੱਚ ਸਰਕਾਰ ਦਾ ਵਿਰੋਧ ਕਰਦਿਆਂ ਇਸ ਨੂੰ ਲੋਕਤੰਤਰ ਨੂੰ ਘਾਣ ਦੱਸਿਆ।

ਮਜੀਠੀਆ ਨੇ ਕੀ ਕਿਹਾ ?

ਦੱਸ ਦਈਏ ਕਿ ਲੰਘੇ ਦਿਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਹਾਂ ਕਿ ਅੰਮ੍ਰਿਤਪਾਲ ਸਿੰਘ ਇੱਕ ਸ਼ੈਤਾਨ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੁੱਕੀ ਗਿੱਲ ਤੇ ਗੁਰਪ੍ਰੀਤ ਹਰੀਨੌਂ ਦਾ ਪਰਿਵਾਰ ਵੀ ਨਿਸ਼ਾਨੇ ’ਤੇ ਹੈ। ਅੰਮ੍ਰਿਤਪਾਲ ਸਿੰਘ ਦਾ ਪਰਦਾਫਾਸ਼ ਕਰਨ ਵਾਲੇ ਲੋਕ ਇਨ੍ਹਾਂ ਦੇ ਨਿਸ਼ਾਨੇ ’ਤੇ ਹਨ।  ਅੰਮ੍ਰਿਤਪਾਲ ਸਿੰਘ ਕੋਲ ਜੇਲ੍ਹ ਅੰਦਰ ਫੋਨ ਹੈ। ਇਸ ਸਬੰਧੀ ਦਲਜੀਤ ਕਲਸੀ ਵੱਲੋਂ ਖੁਲਾਸਾ ਕੀਤਾ ਗਿਆ ਸੀ।

ਅੰਮ੍ਰਿਤਪਾਲ ਦੇ ਚਾਚੇ ਨੇ ਸਾਲ 2019 ਚੋਣਾਂ ’ਚ ਬੀਬੀ ਖਾਲੜਾ ਖਿਲਾਫ ਕਾਂਗਰਸ ਦਾ ਸਮਰਥਨ ਕੀਤਾ ਸੀ।  ਉਨ੍ਹਾਂ ਨੇ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਨੂੰ ਘੇਰਦੇ ਹੋਏ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਵਿਦੇਸ਼ ’ਚ ਬੈਠੇ ਗੈਂਗਸਟਰ ’ਤੇ ਆਈਐਸਆਈ (ISI) ਨਾਲ ਲਿੰਕ ਹਨ। ਜੋ ਆਪਣੇ ਭਰਾ ਦਾ ਨਸ਼ਾ ਛੁਡਾ ਨਹੀਂ ਸਕਿਆ ਉਹ ਦੂਜੇ ਨੌਜਵਾਨਾਂ ਦਾ ਕਿਵੇਂ ਨਸ਼ਾ ਛੁਡਾਏਗਾ। ਅੰਮ੍ਰਿਤਪਾਲ ਨੂੰ ਗੈਂਗਸਟਰ ਜੈਪਾਲ ਭੁੱਲਰ ਦੇ ਪੈਸੇ ਅਤੇ ਜਾਇਦਾਦ ਬਾਰੇ ਪੂਰੀ ਜਾਣਕਾਰੀ ਹੈ।

 

LEAVE A REPLY

Please enter your comment!
Please enter your name here