Thursday, January 22, 2026
Home ਹਰਿਆਣਾ ਮਨਜਿੰਦਰ ਸਿਰਸਾ ਤੇ ਹੋਰ ਵੀ ਕਈ ਵਿਧਾਇਕਾਂ ਨਾਲ ਨੇ ਮੇਰੀਆਂ ਫੋਟੋਆਂ, ਕੀ...

ਮਨਜਿੰਦਰ ਸਿਰਸਾ ਤੇ ਹੋਰ ਵੀ ਕਈ ਵਿਧਾਇਕਾਂ ਨਾਲ ਨੇ ਮੇਰੀਆਂ ਫੋਟੋਆਂ, ਕੀ ਇਹ ਵੀ ਸਾਰੇ ISI ਦੇ ਬੰਦੇ ?

0
3143
ਮਨਜਿੰਦਰ ਸਿਰਸਾ ਤੇ ਹੋਰ ਵੀ ਕਈ ਵਿਧਾਇਕਾਂ ਨਾਲ ਨੇ ਮੇਰੀਆਂ ਫੋਟੋਆਂ, ਕੀ ਇਹ ਵੀ ਸਾਰੇ ISI ਦੇ ਬੰਦੇ ?

 

ਭਾਰਤੀ ਮੀਡੀਆ ਵੱਲੋਂ ਆਈਐਸਆਈ ਦਾ ਏਜੰਟ ਕਹੇ ਜਾਣ ਮਗਰੋਂ ਪਾਕਿਸਤਾਨ ਦੇ ਯੂਟਿਊਬਰ ਨਾਸਿਰ ਢਿੱਲੋਂ ਨੇ ਵੱਡੇ ਖੁਲਾਸੇ ਕੀਤੇ ਹਨ। ਉਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਰੋਪੜ (ਪੰਜਾਬ) ਦੇ ਯੂਟਿਊਬਰ ਜਸਬੀਰ ਸਿੰਘ ਬੇਕਸੂਰ ਹੈ। ਢਿੱਲੋਂ ਨੇ ਕਿਹਾ ਕਿ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਮੈਂ ਜੋਤੀ ਅਤੇ ਜਾਨ ਮਹਿਲ ਨੂੰ ਪਾਕਿਸਤਾਨ ਵਿੱਚ ਫੌਜੀ ਅਧਿਕਾਰੀਆਂ ਨਾਲ ਮਿਲਾਇਆ ਸੀ, ਪਰ ਅਜਿਹਾ ਕੁਝ ਨਹੀਂ ਹੈ, ਮੈਂ ਜਾਂਚ ਵਿੱਚ ਸਹਿਯੋਗ ਕਰਨ ਲਈ ਤਿਆਰ ਹਾਂ। ਮੇਰੇ ਦੋਵੇਂ ਮੋਬਾਈਲ ਫੋਨ ਚੈੱਕ ਕਰੋ।

ਹਾਲਾਂਕਿ, ਢਿੱਲੋਂ ਨੇ ਕਿਹਾ ਕਿ ਉਸ ਦੀ ਜਸਬੀਰ ਸਿੰਘ ਨਾਲ ਵਟਸਐਪ ‘ਤੇ ਗੱਲਬਾਤ ਹੋਈ ਸੀ। ਉਸ ਨੇ ਇਹ ਵੀ ਮੰਨਿਆ ਹੈ ਕਿ ਉਸ ਨੇ ਕੁਝ ਸਮਾਂ ਪਹਿਲਾਂ ਜੋਤੀ ਮਲਹੋਤਰਾ ਦਾ ਪੋਡਕਾਸਟ ਕੀਤਾ ਸੀ। ਕੁਝ ਮੀਡੀਆ ਰਿਪੋਰਟਾਂ ਇਹ ਦੋਸ਼ ਲਾਇਆ ਗਿਆ ਹੈ ਕਿ ਨਾਸਿਰ ਢਿੱਲੋਂ ਆਈਐਸਆਈ ਏਜੰਟ ਵਜੋਂ ਕੰਮ ਕਰਦਾ ਹੈ। ਉਹ ਭਾਰਤੀ ਬਲੌਗਰਾਂ ਨੂੰ ਜਾਲ ਵਿੱਚ ਫਸਾਉਂਦਾ ਹੈ ਤੇ ਉਨ੍ਹਾਂ ਤੋਂ ਖੁਫੀਆ ਜਾਣਕਾਰੀ ਪ੍ਰਾਪਤ ਕਰਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਨਾਸਿਰ ਢਿੱਲੋਂ ‘ਤੇ ਇੱਕ ਸਾਬਕਾ ਪੁਲਿਸ ਕਰਮਚਾਰੀ ਹੋਣ ਦਾ ਦੋਸ਼ ਹੈ ਤੇ ਅੱਜਕੱਲ੍ਹ ਇੱਕ ISI ਏਜੰਟ ਵਜੋਂ ਕੰਮ ਕਰਦਾ ਹੈ। ਉਹ ਭਾਰਤੀ ਯੂਟਿਊਬਰਾਂ ਅਤੇ ਬਲੌਗਰਾਂ ਨੂੰ ਫਸਾਉਂਦਾ ਹੈ ਅਤੇ ਉਨ੍ਹਾਂ ਤੋਂ ਖੁਫੀਆ ਜਾਣਕਾਰੀ ਪ੍ਰਾਪਤ ਕਰਦਾ ਹੈ। ਇਸ ਬਾਰੇ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਨਾਸਿਰ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਫੇਸਬੁੱਕ ‘ਤੇ 30 ਮਿੰਟ ਦਾ ਵੀਡੀਓ ਅਪਲੋਡ ਕੀਤਾ ਹੈ। ਇਸ ਵਿੱਚ ਉਸ ਨੇ ਆਪਣੇ ਨਾਲ ਸਬੰਧਤ ਕਈ ਸਪੱਸ਼ਟੀਕਰਨ ਦਿੱਤੇ ਹਨ।

ਨਾਸਿਰ ਨੇ ਕਿਹਾ ਕਿ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਸਾਹਿਬ ਵੀ ਆਏ ਸਨ। ਮੇਰੀਆਂ ਉਨ੍ਹਾਂ ਨਾਲ ਫੋਟੋਆਂ ਹਨ। ਦੋ-ਤਿੰਨ ਵਿਧਾਇਕ ਤੇ ਮਸ਼ਹੂਰ ਹਸਤੀਆਂ ਵੀ ਪਾਕਿਸਤਾਨ ਆਈਆਂ ਸੀ। ਇੱਕ ਪੱਤਰਕਾਰ ਦਾ ਨਾਮ ਲੈਂਦਿਆਂ ਉਨ੍ਹਾਂ ਕਿਹਾ ਕਿ ਫਿਰ ਇਹ ਸਾਰੇ ISI ਦੇ ਬੰਦੇ ਹਨ। ਇੱਥੇ ਸਿਰਫ਼ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਾ ਤਾਂ ਮੈਂ ISI ਦਾ ਬੰਦਾ ਹਾਂ ਤੇ ਨਾ ਹੀ RAW ਦਾ…ਮੈਂ ਤਾਂ ਰੱਬ ਦਾ ਬੰਦਾ ਹਾਂ।

ਨਾਸਿਰ ਨੇ ਦੱਸਿਆ ਕਿ ਉਹ ਇਸ ਸਮੇਂ UAE ਵਿੱਚ ਹੈ ਤੇ ਇੱਕ-ਦੋ ਦਿਨਾਂ ਲਈ ਬਹਿਰੀਨ ਜਾ ਰਿਹਾ ਹੈ। ਉਸ ਨੇ ਕਿਹਾ ਕਿ ਉਸ ਕੋਲ ਦੋ ਮੋਬਾਈਲ ਹਨ ਤੇ ਜੇਕਰ ਕੋਈ ਜਾਂਚ ਕਰਨਾ ਚਾਹੁੰਦਾ ਹੈ, ਤਾਂ ਉਹ ਆ ਕੇ ਉਸ ਦਾ ਮੋਬਾਈਲ ਚੈੱਕ ਕਰ ਸਕਦਾ ਹੈ। ਨਾਸਿਰ ਨੇ ਕਿਹਾ ਕਿ ਜਿੱਥੋਂ ਤੱਕ ਉਹ ਜਾਣਦੇ ਹਨ, ਦਾਨਿਸ਼ ਪਾਕਿਸਤਾਨੀ ਦੂਤਾਵਾਸ ਵਿੱਚ ਰਾਜਦੂਤ ਦਾ ਨਿੱਜੀ PA ਹੈ। ਜਦੋਂ ਉਹ ਰਾਜਦੂਤ ਨਾਲ ਗੱਲ ਕਰਦੇ ਹਨ, ਤਾਂ ਉਹ ਦਾਨਿਸ਼ ਜਾਂ ਉਨ੍ਹਾਂ ਦੇ ਸਟਾਫ ਕੋਲ ਸਿਫ਼ਾਰਸ਼ ਕਰਦੇ ਹਨ। ਦੂਤਾਵਾਸ ਵਿੱਚ ਨੇਵੀ ਤੇ ਫੌਜ ਦੇ ਅਧਿਕਾਰੀ ਵੀ ਹਨ, ਪਰ ਜਿੱਥੋਂ ਤੱਕ ਉਹ ਜਾਣਦਾ ਹੈ, ਦਾਨਿਸ਼ ਰਾਜਦੂਤ ਦਾ ਪੀਏ ਹੈ।

 

LEAVE A REPLY

Please enter your comment!
Please enter your name here