ਮਿਜ਼ਾਈਲਾਂ ਤੇ ਡਰੋਨਾਂ ਤੋਂ ਬਾਅਦ ਪੰਜਾਬ ‘ਤੇ ਪਾਕਿਸਤਾਨ ਦਾ ਸਾਈਬਰ ਹਮਲਾ, ਸੋਸ਼ਲ਼ ਮੀਡੀਆ ‘ਤੇ ਭੇਜਿਆ ਜਾ ਰਿਹਾ ਮਾਲ

0
677
ਮਿਜ਼ਾਈਲਾਂ ਤੇ ਡਰੋਨਾਂ ਤੋਂ ਬਾਅਦ ਪੰਜਾਬ 'ਤੇ ਪਾਕਿਸਤਾਨ ਦਾ ਸਾਈਬਰ ਹਮਲਾ, ਸੋਸ਼ਲ਼ ਮੀਡੀਆ 'ਤੇ ਭੇਜਿਆ ਜਾ ਰਿਹਾ ਮਾਲ

ਪੰਜਾਬ ਪੁਲਿਸ ਨੇ ਸੂਬੇ ਦੇ ਲੋਕਾਂ ਨੂੰ ਪਾਕਿਸਤਾਨ ਦੇ ਇੱਕ ਹੋਰ ਕਾਇਰਾਨਾ ਕਾਰੇ ਬਾਰੇ ਸੁਚੇਤ ਕੀਤਾ ਹੈ। ਪੰਜਾਬ ਪੁਲਿਸ ਵੱਲੋਂ ਜਾਰੀ ਕੀਤੇ ਗਏ ਇੱਕ ਅਲਰਟ ਵਿੱਚ, ਪਾਕਿਸਤਾਨੀ ਸਾਈਬਰ ਹਮਲਾਵਰਾਂ ਵੱਲੋਂ ਸਾਈਬਰ ਹਮਲੇ ਬਾਰੇ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਇਸ ਸਬੰਧੀ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਨਾਲ ਹੀ, ਕਿਸੇ ਵੀ ਅਣਜਾਣ ਲਿੰਕ ‘ਤੇ ਕਲਿੱਕ ਨਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਪੰਜਾਬ ਪੁਲਿਸ ਵੱਲੋਂ ਸੋਸ਼ਲ ਮੀਡੀਆ ਉੱਤੇ ਲਿਖਿਆ ਗਿਆ ਹੈ ਕਿ ਸਾਈਬਰ ਅਲਰਟ: ਪਾਕਿਸਤਾਨ ਆਧਾਰਿਤ ਮਾਲਵੇਅਰ ਖ਼ਤਰਾ “Dance of the Hillary” ਨਾਂ ਵਾਲਾ ਇੱਕ ਖਤਰਨਾਕ ਮਾਲਵੇਅਰ ਪਾਕਿਸਤਾਨ ਆਧਾਰਤ ਹੈਕਰਾਂ ਵੱਲੋਂ ਭਾਰਤੀ ਯੂਜ਼ਰਾਂ ਨੂੰ WhatsApp, Facebook ਅਤੇ Email ਰਾਹੀਂ ਭੇਜਿਆ ਜਾ ਰਿਹਾ ਹੈ।

ਇਹ ਮਾਲਵੇਅਰ ਤੁਹਾਡੀ ਬੈਂਕਿੰਗ ਜਾਣਕਾਰੀ, ਪਾਸਵਰਡ ਅਤੇ ਨਿੱਜੀ ਡਾਟਾ ਚੁਰਾ ਸਕਦਾ ਹੈ ਅਤੇ ਤੁਹਾਡੇ ਡਿਵਾਈਸ ਨੂੰ ਰਿਮੋਟਲੀ ਕੰਟਰੋਲ ਵੀ ਕਰ ਸਕਦਾ ਹੈ। ਅਣਜਾਣ ਲਿੰਕ ਜਾਂ ਅਣਪਛਾਤੇ ਨੰਬਰਾਂ ਤੋਂ ਆਏ ਸੁਨੇਹਿਆਂ ‘ਤੇ ਕਦੇ ਵੀ ਕਲਿਕ ਨਾ ਕਰੋ। ਸਾਵਧਾਨ ਰਹੋ, ਸੁਰੱਖਿਅਤ ਰਹੋ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਵੱਲੋਂ ਭਾਰਤ ਦੇ ਪੰਜਾਬ, ਜੰਮੂ, ਗੁਜਰਾਤ ਅਤੇ ਰਾਜਸਥਾਨ ਵਿੱਚ ਹਮਲੇ ਕੀਤੇ ਜਾ ਰਹੇ ਸਨ ਪਰ ਪਾਕਿਸਤਾਨ ਦੀ ਕੋਈ ਵੀ ਮਿਜ਼ਾਈਲ ਜਾਂ ਡਰੋਨ ਭਾਰਤੀ ਫੌਜ ਦੇ ਅੱਡੇ ਤੱਕ ਨਹੀਂ ਪਹੁੰਚ ਸਕਿਆ। ਇਸ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਪਾਕਿਸਤਾਨ ਨੇ ਹੁਣ ਸਾਈਬਰ ਹਮਲੇ ਦਾ ਸਹਾਰਾ ਲਿਆ ਹੈ ਜਿਸ ਕਾਰਨ ਕੇਂਦਰੀ ਏਜੰਸੀਆਂ ਅਤੇ ਪੰਜਾਬ ਪੁਲਿਸ ਏਜੰਸੀਆਂ ਅਲਰਟ ‘ਤੇ ਹਨ।

 

LEAVE A REPLY

Please enter your comment!
Please enter your name here