ਲੁਧਿਆਣਾ ਵਿੱਚ 19 ਜੂਨ ਨੂੰ ਜ਼ਿਮਨੀ ਚੋਣ ਹੋਣੀ ਹੈ। ਸਿਆਸੀ ਪਾਰਟੀਆਂ ਦੇ ਉਮੀਦਵਾਰ ਇੱਕ-ਦੂਜੇ ‘ਤੇ ਵੱਖ-ਵੱਖ ਢੰਗਾਂ ਨਾਲ ਨਿਸ਼ਾਨਾ ਸਾਧ ਰਹੇ ਹਨ। ਹਲਕਾ ਪੱਛਮੀ ‘ਚ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਵਿਚਕਾਰ ਏਆਈ (AI) ਵਾਰ ਤੇਜ਼ ਹੋ ਚੁੱਕੀ ਹੈ।
ਆਸ਼ੂ ਦੀ ਸੋਸ਼ਲ ਮੀਡੀਆ ਟੀਮ ਸੰਜੀਵ ਅਰੋੜਾ ਦੀਆਂ ਫੋਟੋਆਂ ‘ਤੇ ਵੱਖ-ਵੱਖ ਤਰ੍ਹਾਂ ਦੇ ਗਾਣੇ ਬਣਾਕੇ ਉਨ੍ਹਾਂ ਨੂੰ ਵਾਇਰਲ ਕਰ ਰਹੀ ਹੈ। ਹੁਣ ਸੰਜੀਵ ਅਰੋੜਾ ਦੀ ਟੀਮ ਵੀ ਐਕਟਿਵ ਹੋ ਗਈ ਹੈ। ਦੋਵਾਂ ਲੀਡਰਾਂ ਦੀਆਂ ਟੀਮਾਂ ਹੁਣ AI (Artificial intelligence) ਦਾ ਸਹਾਰਾ ਲੈ ਰਹੀਆਂ ਹਨ।
ਅਰੋੜਾ ਦੀ ਟੀਮ ਨੇ ਆਸ਼ੂ ਨੂੰ ਰੈਸਲਿੰਗ ਰਿੰਗ ‘ਚ ਪਿੱਟਦੇ ਹੋਏ ਵਿਖਾਇਆ
ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਟੀਮ ਨੇ AI ਦੀ ਮਦਦ ਨਾਲ ਇੱਕ ਵੀਡੀਓ ਬਣਾਈ ਹੈ, ਜਿਸ ਵਿੱਚ ਅਰੋੜਾ ਨੂੰ ਰੈਸਲਿੰਗ ਦੇ ਅਖਾੜੇ ‘ਚ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਨਾਲ ਰੈਸਲਿੰਗ ਕਰਦੇ ਹੋਏ ਨਜ਼ਰ ਆਏ। ਇਹ ਵੀਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਸੋਸ਼ਲ ਮੀਡੀਆ ਜੰਗ ਹੋਰ ਵੀ ਤੇਜ਼ ਹੋ ਗਈ ਹੈ।
AI ਦੀ ਮਦਦ ਨਾਲ ਇੱਕ ਵੀਡੀਓ ਬਣਾਈ ਗਈ ਹੈ ਜਿਸ ਵਿੱਚ ਸੰਜੀਵ ਅਰੋੜਾ ਨੂੰ ਰੈਸਲਿੰਗ ਰਿੰਗ ਵਿੱਚ ਆਸ਼ੂ ਨੂੰ ਕੁੱਟਦੇ ਹੋਏ ਦਿਖਾਇਆ ਗਿਆ ਹੈ। ਇਸ ਤਰ੍ਹਾਂ ਦੀ ਵੀਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਸੋਸ਼ਲ ਮੀਡੀਆ ‘ਤੇ ਜੰਗ ਹੋਰ ਵੀ ਤੇਜ਼ ਹੋ ਗਈ ਹੈ। ਹਾਲਾਂਕਿ, ਬਾਅਦ ਵਿੱਚ ਇਹ ਵੀਡੀਓ ਅਰੋੜਾ ਦੇ ਸਮਰਥਕਾਂ ਵੱਲੋਂ ਸੋਸ਼ਲ ਮੀਡੀਆ ਤੋਂ ਹਟਾ ਦਿੱਤੀ ਗਈ ਹੈ।
ਕਾਂਗਰਸ ਨੇ ਆਸ਼ੂ, ਆਮ ਆਦਮੀ ਪਾਰਟੀ ਨੇ ਸੰਜੀਵ ਅਰੋੜਾ ‘ਤੇ ਖੇਡਿਆ ਦਾਅ
ਲੁਧਿਆਣਾ ਦੇ ਪੱਛਮੀ ਹਲਕੇ ਤੋਂ AAP ਵਿਧਾਇਕ ਗੁਰਪ੍ਰੀਤ ਬੱਸੀ ਦੀ ਮੌਤ ਤੋਂ ਬਾਅਦ ਪਾਰਟੀ ਨੇ ਰਾਜਸਭਾ ਮੈਂਬਰ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਹੈ। ਨਾਮ ਦੀ ਘੋਸ਼ਣਾ ਹੋਣ ਦੇ ਨਾਲ ਹੀ ਅਰੋੜਾ ਵਿਕਾਸ ਕਾਰਜਾਂ ਨੂੰ ਲੈ ਕੇ ਲੋਕਾਂ ਵਿਚ ਜਾਣ ਲੱਗ ਪਏ ਸਨ। ਕਾਰੋਬਾਰੀ ਹੋਣ ਕਰਕੇ ਉਹ ਉਦਯੋਗਪਤੀਆਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ।
ਦੂਜੇ ਪਾਸੇ, ਕਾਂਗਰਸ ਨੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਚੋਣੀ ਮੈਦਾਨ ‘ਚ ਉਤਾਰਿਆ ਹੈ। ਆਸ਼ੂ ਇਸ ਹਲਕੇ ਤੋਂ ਪਹਿਲਾਂ 2 ਵਾਰੀ ਵਿਧਾਇਕ ਰਹਿ ਚੁੱਕੇ ਹਨ। ਹਲਕੇ ‘ਚ ਉਨ੍ਹਾਂ ਦਾ ਕਾਫੀ ਪ੍ਰਭਾਵ ਸੀ, ਪਰ 2022 ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਦੇ ਸਾਹਮਣੇ ਉਹ ਟਿਕ ਨਾ ਸਕੇ।