ਪੰਜਾਬ ਦੇ ਲੁਧਿਆਣਾ ‘ਚ ਵੀਰਵਾਰ ਦੁਪਹਿਰ ਦੁਗਰੀ ਇਲਾਕੇ ਭਾਈ ਹਿੰਮਤ ਸਿੰਘ ਨਗਰ ਵਿਖੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ। ਇੱਥੇ ਰਿਲੀਫ਼ ਸਪਾ ਸੈਂਟਰ ‘ਚ ਘੁੱਸ ਕੇ ਇਕ ਪ੍ਰੇਮੀ ਨੇ ਆਪਣੀ ਪ੍ਰੇਮੀਕਾ ਦੀ ਹੱਤਿਆ ਕਰ ਦਿੱਤੀ। ਇਸ ਘਟਨਾ ਦੀ ਰਾਤ ਨੂੰ ਸੀਸੀਟੀਵੀ ਵੀਡੀਓ ਵੀ ਸਾਹਮਣੇ ਆ ਗਈ। ਵੀਡੀਓ ‘ਚ ਜਿਥੇ ਔਰਤ ਨੂੰ ਮਾਰਿਆ ਗਿਆ, ਓਥੇ ਕੈਮਰਾ ਪੂਰੀ ਰਿਕਾਰਡਿੰਗ ਨਹੀਂ ਕਰ ਰਿਹਾ, ਪਰ ਹੱਤਿਆ ਆਰੋਪੀ ਨਾਲ ਹੱਥਾਪਾਈ ਜ਼ਰੂਰ ਦਿਖਾਈ ਦਿੰਦੀ ਹੈ। ਕੁਝ ਲੋਕ ਔਰਤ ਨੂੰ ਛੁਡਵਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਹਨ, ਪਰ ਹੱਥਾਪਾਈ ਦੌਰਾਨ ਇੱਕ ਨੌਜਵਾਨ ਦੇ ਹੱਥ ‘ਚ ਵੀ ਸੱਟ ਆ ਜਾਂਦੀ ਹੈ।
ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ । ਜਿੱਥੇ ਕਿ ਸਖਸ਼ ਸਪਾ ਸੈਂਟਰ ਦੇ ਅੰਦਰ ਆਉਂਦਾ ਉਸ ਤੋਂ ਬਾਅਦ ਜਦ ਲੜਕੀ ਬਾਹਰ ਨਿਕਲਦੀ ਹੈ ਤਾਂ ਉਸ ਤੇ ਹਮਲਾ ਕਰ ਦਿੰਦਾ ਪਰ ਸਪਾ ਸੈਂਟਰ ਵਿੱਚ ਕੰਮ ਕਰਨ ਬੈਠੇ ਲੜਕੇ ਉਸਨੂੰ ਪਕੜਦੇ ਨੇ ਅਤੇ ਲੜਕੀ ਬੁਰੀ ਤਰਾ ਨਾਲ ਜਖਮੀ ਹੋ ਜਾਂਦੀ ਹੈ। ਜਿਸ ਨੂੰ ਇਲਾਜ ਲਈ ਹਸਪਤਾਲ ਲੈ ਕੇ ਜਾਂਦੇ ਹਨ ਉਥੇ ਜਾ ਕੇ ਉਸਦੀ ਮੌਤ ਹੋ ਜਾਂਦੀ ਹੈ। ਇਸ ਕਤਲ ਦੀ ਘਟਨਾ ਦੌਰਾਨ ਮੌਕੇ ਉੱਤੇ ਮੌਜੂਦ ਕੰਮ ਕਰਨ ਵਾਲੇ ਉਸ ਦੋਸ਼ੀ ਨੂੰ ਦਬੋਚ ਲੈਂਦੇ ਹਨ। ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ।