ਵਟਸਐਪ ਤੇ ਵਟਸਐਪ ਬਿਜ਼ਨਸ ‘ਚ ਕੀ ਫਰਕ ਹੈ, ਜਾਣੋ ਕਦੋਂ ਚੁਣਨਾ ਚਾਹੀਦੈ ਵਟਸਐਪ ਬਿਜ਼ਨਸ?

0
100285
ਵਟਸਐਪ ਤੇ ਵਟਸਐਪ ਬਿਜ਼ਨਸ 'ਚ ਕੀ ਫਰਕ ਹੈ, ਜਾਣੋ ਕਦੋਂ ਚੁਣਨਾ ਚਾਹੀਦੈ ਵਟਸਐਪ ਬਿਜ਼ਨਸ?

WhatsApp ਅਤੇ WhatsApp ਵਪਾਰ ਵਿੱਚ ਅੰਤਰ: ਅੱਜਕਲ੍ਹ ਹਰ ਕਿਸੇ ਲਈ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਜ਼ਰੂਰੀ ਹੋ ਗਿਆ ਹੈ, ਜੋ ਲੋਕਾਂ ‘ਚ ਕਾਫੀ ਮਸ਼ਹੂਰ ਹੈ। ਇਸ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਹਰ ਦੇਸ਼ ‘ਚ ਕਿੰਨ੍ਹੇ ਉਪਭੋਗਤਾ ਹਨ। ਦਸ ਦਈਏ ਕਿ ਵਟਸਐਪ ਦੀ ਸ਼ੁਰੂਆਤ ਸਾਲ 2009 ‘ਚ ਹੋਈ ਸੀ ਅਤੇ ਉਦੋਂ ਤੋਂ ਹੀ ਕਰੋੜਾਂ ਲੋਕ ਇਸ ਦੀ ਵਰਤੋਂ ਕਰ ਰਹੇ ਹਨ। ਨਾਲ ਹੀ ਕੰਪਨੀ ਨੇ ਬਾਅਦ ‘ਚ ਵਟਸਐਪ ਬਿਜ਼ਨਸ ਵੀ ਲਾਂਚ ਕੀਤਾ ਪਰ ਬਹੁਤ ਸਾਰੇ ਲੋਕ ਇਸ ਬਾਰੇ ਨਹੀਂ ਜਾਣਦੇ ਹਨ।

ਲੋਕਾਂ ਨੂੰ ਇਹ ਨਹੀਂ ਪਤਾ ਕਿ ਵਟਸਐਪ ਬਿਜ਼ਨਸ ਕੀ ਹੈ ਅਤੇ ਉਨ੍ਹਾਂ ਨੂੰ ਇਸ ਦੀ ਵਰਤੋਂ ਕਿਉਂ ਕਰਨੀ ਚਾਹੀਦੀ ਹੈ। ਲੋਕ ਉਲਝਣ ‘ਚ ਰਹਿੰਦੇ ਹਨ ਕਿ ਉਨ੍ਹਾਂ ਨੂੰ ਆਮ ਵਟਸਐਪ ਜਾਂ ਵਟਸਐਪ ਬਿਜ਼ਨਸ ਦੀ ਵਰਤੋਂ ਕਰਨੀ ਚਾਹੀਦੀ ਹੈ। ਦੱਸ ਦਈਏ ਕਿ ਰੈਗੂਲਰ ਵਟਸਐਪ ਦੀ ਵਰਤੋਂ ਤੁਹਾਡੇ ਦੋਸਤਾਂ, ਪਰਿਵਾਰਕ ਮੈਂਬਰਾਂ ਜਾਂ ਰਿਸ਼ਤੇਦਾਰਾਂ ਨਾਲ ਗੱਲ ਕਰਨ ਲਈ ਕੀਤੀ ਜਾਂਦੀ ਹੈ, ਜਦੋਂ ਕਿ ਵਟਸਐਪ ਬਿਜ਼ਨਸ ਵਿਸ਼ੇਸ਼ ਤੌਰ ‘ਤੇ ਦੁਕਾਨਾਂ ਅਤੇ ਕੰਪਨੀਆਂ ਲਈ ਤਿਆਰ ਕੀਤਾ ਗਿਆ ਹੈ। ਤਾਂ ਆਉ ਜਾਣਦੇ ਹਾਂ ਉਨ੍ਹਾਂ ਬਾਰੇ ਸਭ ਕੁਝ…

ਵਟਸਐਪ

ਵਟਸਐਪ ਇੱਕ ਨਿੱਜੀ ਚੈਟਿੰਗ ਐਪ ਹੈ, ਜਿਸ ਦੀ ਵਰਤੋਂ ਲੋਕ ਆਪਣੇ ਦੋਸਤਾਂ ਅਤੇ ਹੋਰ ਲੋਕਾਂ ਨਾਲ ਗੱਲ ਕਰ ਸਕਦੇ ਹੋ। ਇਹ ਸਭ ਤੋਂ ਪ੍ਰਸਿੱਧ ਐਪਸ ਵਿਚੋਂ ਇੱਕ ਹੈ, ਜਿਸ ਦੀ ਮਦਦ ਨਾਲ ਤੁਸੀਂ ਕਿਸੇ ਨਾਲ ਗੱਲਬਾਤ ਕਰ ਸਕਦੇ ਹੋ, ਆਡੀਓ-ਵੀਡੀਓ ਕਾਲ ਕਰ ਸਕਦੇ ਹੋ, ਆਡੀਓ-ਵੀਡੀਓ ਫਾਈਲਾਂ ਸਾਂਝੀਆਂ ਕਰ ਸਕਦੇ ਹੋ।

ਵਟਸਐਪ ਬਿਜ਼ਨਸ

ਵਟਸਐਪ ਬਿਜ਼ਨਸ ਖਾਸ ਤੌਰ ‘ਤੇ ਦੁਕਾਨਾਂ ਅਤੇ ਕੰਪਨੀਆਂ ਲਈ ਤਿਆਰ ਕੀਤਾ ਗਿਆ ਹੈ, ਜਿਸ ‘ਚ ਤਿੰਨ ਚੀਜ਼ਾਂ ਮਿਲਦੀਆਂ ਹਨ। ਪਹਿਲਾ – ਮੁਫਤ ਐਪ, ਦੂਜਾ – ਕੰਪਿਊਟਰ ਤੋਂ ਵਰਤਿਆ ਜਾਣ ਵਾਲਾ ਵਿਸ਼ੇਸ਼ ਸਿਸਟਮ ਅਤੇ ਤੀਜਾ ਵਿਗਿਆਪਨ ਫਾਰਮੈਟ, ਜੋ ਤੁਹਾਨੂੰ ਸਿੱਧੇ ਵਟਸਐਪ ਚੈਟ ‘ਤੇ ਲੈ ਜਾਂਦਾ ਹੈ। ਇਹ ਸਾਰੀਆਂ ਚੀਜ਼ਾਂ ਦੁਕਾਨਾਂ ਅਤੇ ਕੰਪਨੀਆਂ ਨੂੰ ਗਾਹਕਾਂ ਨਾਲ ਗੱਲ ਕਰਨ, ਵਧੇਰੇ ਸਾਮਾਨ ਵੇਚਣ ਅਤੇ ਆਪਣੇ ਗਾਹਕਾਂ ਨੂੰ ਵਧਾਉਣ ‘ਚ ਮਦਦ ਕਰਦੀਆਂ ਹਨ।

ਕਿਉਂ ਚੁਣਨਾ ਚਾਹੀਦਾ ਹੈ ਵਟਸਐਪ ਬਿਜ਼ਨਸ ?

  • ਜ਼ਿਆਦਾਤਰ ਗਾਹਕ ਸਿੱਧੇ ਮੈਸੇਜਿੰਗ ਰਾਹੀਂ ਕੰਪਨੀਆਂ ਨਾਲ ਗੱਲ ਕਰਨਾ ਪਸੰਦ ਕਰਦੇ ਹਨ, ਜਿਸ ਲਈ ਵਟਸਐਪ ਬਿਜ਼ਨਸ ਵਧੀਆ ਚੋਣ ਹੈ।
  • 98 ਫ਼ੀਸਦੀ ਲੋਕ ਵਟਸਐਪ ਸੁਨੇਹੇ ਖੋਲ੍ਹਦੇ ਹਨ ਅਤੇ 80 ਫ਼ੀਸਦੀ ਸੁਨੇਹੇ 5 ਮਿੰਟ ਦੇ ਅੰਦਰ ਪੜ੍ਹੇ ਜਾਂਦੇ ਹਨ। ਇਸ ਲਈ ਕੰਪਨੀਆਂ ਅਤੇ ਦੁਕਾਨਦਾਰ ਵਟਸਐਪ ਰਾਹੀਂ ਵੱਧ ਤੋਂ ਵੱਧ ਗਾਹਕਾਂ ਤੱਕ ਪਹੁੰਚ ਸਕਦੇ ਹਨ।
  • ਵਟਸਐਪ ਬਿਜ਼ਨਸ ‘ਚ ਕਈ ਖਾਸ ਵਿਸ਼ੇਸ਼ਤਾਵਾਂ ਹਨ, ਜਿਨ੍ਹਾਂ ਦੀ ਮਦਦ ਨਾਲ ਕੰਪਨੀਆਂ ਗਾਹਕਾਂ ਨਾਲ ਬਿਹਤਰ ਗੱਲ ਕਰ ਸਕਦੀਆਂ ਹਨ।

ਕੀ ਬਿਜ਼ਨਸ ਲਈ ਵਰਤਿਆ ਜਾ ਸਕਦਾ ਹੈ ਨਿੱਜੀ ਵਟਸਐਪ?

ਤੁਸੀਂ ਕਾਰੋਬਾਰ ਲਈ ਆਪਣੇ ਨਿੱਜੀ ਵਟਸਐਪ ਖਾਤੇ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਇੱਕੋ ਵਟਸਐਪ ਤੋਂ ਆਪਣੇ ਦੋਸਤਾਂ ਅਤੇ ਗਾਹਕਾਂ ਦੋਵਾਂ ਨਾਲ ਗੱਲ ਕਰ ਸਕਦੇ ਹੋ। ਪਰ ਵਟਸਐਪ ਬਿਜ਼ਨਸ ‘ਚ ਕਈ ਹੋਰ ਲਾਭ ਉਪਲਬਧ ਹਨ, ਜਿਸ ‘ਚ ਸਟੋਰ ਫਰੰਟ, ਆਟੋ-ਰਿਪਲਾਈ ਮੈਸੇਜ ਆਦਿ ਵਿਸ਼ੇਸ਼ਤਾਵਾਂ ਵੀ ਸ਼ਾਮਲ ਹਨ।

ਦੋਵਾਂ ਵਿਚਕਾਰ ਸਮਾਨਤਾਵਾਂ

ਵਟਸਐਪ ਅਤੇ ਵਟਸਐਪ ਬਿਜ਼ਨਸ ‘ਚ ਕਈ ਸਮਾਨਤਾਵਾਂ ਹਨ। ਤੁਹਾਡੀਆਂ ਗੱਲਬਾਤਾਂ ਨੂੰ ਸੁਰੱਖਿਅਤ ਰੱਖਦੇ ਹੋਏ, ਦੋਵਾਂ ਐਪਾਂ ‘ਚ ਸੁਨੇਹੇ ਐਨਕ੍ਰਿਪਟ ਕੀਤੇ ਗਏ ਹਨ। ਦੋਵਾਂ ‘ਚ ਹੀ ਤੁਸੀਂ ਜਲਦੀ ਜਵਾਬ ਦੇ ਸਕਦੇ ਹੋ, ਜੋ ਤੁਹਾਡੀ ਗੱਲਬਾਤ ਨੂੰ ਆਸਾਨ ਬਣਾਉਂਦਾ ਹੈ।

LEAVE A REPLY

Please enter your comment!
Please enter your name here