ਸਤੁਲਜ ਦਰਿਆ ‘ਤੇ ਪੁਲਿਸ ਦੀ ਵੱਡੀ Raid, ਦੇਖੋ ਕੀ-ਕੀ ਬਰਾਮਦ ਹੋਇਆ

0
1403
ਸਤੁਲਜ ਦਰਿਆ ‘ਤੇ ਪੁਲਿਸ ਦੀ ਵੱਡੀ Raid, ਦੇਖੋ ਕੀ-ਕੀ ਬਰਾਮਦ ਹੋਇਆ

ਅੰਮ੍ਰਿਤਸਰ ਦੇ ਮਜੀਠਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 23 ਲੋਕਾਂ ਦੀ ਮੌਤ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਨੇ ਬੁੱਧਵਾਰ (14 ਮਈ) ਨੂੰ ਸ਼ਰਾਬ ਬਣਾਉਣ ਅਤੇ ਇਸ ਦੀ ਤਸਕਰੀ ਕਰਨ ਵਾਲਿਆਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਸਤਲੁਜ ਦਰਿਆ ਵਿੱਚ ਪਾਣੀ ਦੇ ਅੰਦਰ, ਝਾੜੀਆਂ ਦੇ ਅੰਦਰ ਅਤੇ ਘਰਾਂ ਦੇ ਚੁੱਲ੍ਹਿਆਂ ਵਿੱਚ ਵੀ ਦੇਸੀ ਸ਼ਰਾਬ (ਲਾਹਣ) ਦੱਬੀ ਹੋਈ ਮਿਲੀ।

ਆਬਕਾਰੀ ਵਿਭਾਗ ਦੇ ਸਹਿਯੋਗ ਨਾਲ ਕੀਤੀ ਗਈ ਇਸ ਕਾਰਵਾਈ ਵਿੱਚ ਸਤਲੁਜ ਦਰਿਆ ਦੇ ਕੰਢੇ ਸ਼ਰਾਬ ਦੀਆਂ ਭੱਟੀਆਂ ਨੂੰ ਨਸ਼ਟ ਕਰ ਦਿੱਤਾ ਗਿਆ। 23 ਭੱਠੀਆਂ ‘ਤੇ ਸ਼ਰਾਬ ਕੱਢੀ ਜਾ ਰਹੀ ਸੀ, ਜਿਨ੍ਹਾਂ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ। ਪੂਰੀ ਮੁਹਿੰਮ ਦੌਰਾਨ ਪੁਲਿਸ ਨੇ 6.44 ਲੱਖ ਲੀਟਰ ਲਾਹਣ, 20 ਹਜ਼ਾਰ 654 ਲੀਟਰ ਨਾਜਾਇਜ਼ ਸ਼ਰਾਬ ਅਤੇ 13 ਹਜ਼ਾਰ 540 ਲੀਟਰ ਠੇਕਾ ਅਤੇ ਦੇਸੀ ਸ਼ਰਾਬ ਬਰਾਮਦ ਕੀਤੀ।

ਪੁਲਿਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਨੇ ਸਤਲੁਜ ਦਰਿਆ ਦੇ ਕੰਢੇ ਚੱਲ ਰਹੇ ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਨੂੰ ਖਤਮ ਕਰਨ ਲਈ ਇਹ ਸਾਂਝਾ ਆਪ੍ਰੇਸ਼ਨ ਚਲਾਇਆ। ਇਸ ਦੌਰਾਨ ਵੱਡੀ ਮਾਤਰਾ ਵਿੱਚ ਕੱਚੀ ਸ਼ਰਾਬ ਅਤੇ ਸ਼ਰਾਬ ਬਣਾਉਣ ਦਾ ਸਾਮਾਨ ਬਰਾਮਦ ਕੀਤਾ ਗਿਆ, ਜਿਸ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ।

ਦੱਸ ਦਈਏ ਕਿ ਬੀਤੇ ਦਿਨੀਂ ਅੰਮ੍ਰਿਤਸਰ ਦੇ ਮਜੀਠਾ ਵਿੱਚ ਜ਼ਹਿਰੀਲੀ ਸ਼ਰਾਬ ਨਾਲ 23 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਪੰਜਾਬ ਸਰਕਾਰ ਕਾਫੀ ਸਖ਼ਤ ਹੋ ਗਈ ਹੈ ਅਤੇ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹੱਟ ਰਹੀ ਹੈ। ਇਸ ਮਾਮਲੇ ਵਿੱਚ ਪੰਜਾਬ ਨੇ ਕੇਂਦਰ ਸਰਕਾਰ ਨੂੰ ਵੀ ਦਖ਼ਲ ਦੇਣ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਮੈਥਾਨੋਲ ‘ਤੇ ਰੋਕ ਲਾਈ ਜਾਵੇ।ਉੱਥੇ ਹੀ ਹੁਣ ਫਿਰੋਜ਼ਪੁਰ ਵਿੱਚ ਰੇਡ ਮਾਰ ਕੇ ਸਰਕਾਰ ਨੇ ਕਈ ਸ਼ਰਾਬ ਤਸਕਰਾਂ ਦੇ ਸਮਾਨ ਨੂੰ ਤਬਾਹ ਕੀਤਾ ਹੈ ਅਤੇ ਭੱਟੀਆਂ ਵੀ ਨਸ਼ਟ ਕਰ ਦਿੱਤੀਆਂ ਹਨ।

 

LEAVE A REPLY

Please enter your comment!
Please enter your name here