ਸਵੇਰੇ ਸਵੇਰੇ ਸ਼ਰਾਬ ਪੀਣ ‘ਤੇ ਹੋ ਗਿਆ ਝਗੜਾ, ਪੰਜਾਬੀ ਮੁੰਡੇ ਦਾ ਹਿਮਾਚਲ ‘ਚ ਵੇਟਰਾਂ ਨੇ ਕਰ ਦਿੱਤਾ ਕਤਲ !

1
100404
ਸਵੇਰੇ ਸਵੇਰੇ ਸ਼ਰਾਬ ਪੀਣ 'ਤੇ ਹੋ ਗਿਆ ਝਗੜਾ, ਪੰਜਾਬੀ ਮੁੰਡੇ ਦਾ ਹਿਮਾਚਲ 'ਚ ਵੇਟਰਾਂ ਨੇ ਕਰ ਦਿੱਤਾ ਕਤਲ !

ਹਿਮਾਚਲ ਦੇ ਇੱਕ ਰੈਸਟੋਰੈਂਟ ਵਿੱਚ ਸ਼ਰਾਬ ਪੀਣ ਨੂੰ ਲੈ ਕੇ ਹੋਏ ਝਗੜੇ ਨੇ ਖੂਨੀ ਰੂਪ ਧਾਰ ਲਿਆ ਅਤੇ ਪੰਜਾਬੀ ਨੌਜਵਾਨ ਦੀ ਇਸ ਝਗੜੇ ‘ਚ ਹੱਤਿਆ ਕਰ ਦਿੱਤੀ ਗਈ। ਇਹ ਘਟਲਾ ਧਰਮਸ਼ਾਲਾ ਦੇ ਇੱਕ ਰੈਸਟੋਰੈਂਟ ‘ਚ ਵਾਪਰੀ ਹੈ। ਇੱਥੇ ਸ਼ਰਾਬ ਪੀਣ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ‘ਚ ਰੈਸਟੋਰੈਂਟ ‘ਚ ਕੰਮ ਕਰਨ ਵਾਲੇ ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ।

ਇਸ ਲੜਾਈ ਵਿਚ ਉਸ ਦੇ ਸਿਰ ਵਿਚ ਡੂੰਘੀ ਸੱਟ ਲੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਘਟਨਾ ਧਰਮਸ਼ਾਲਾ ਦੇ ਮੈਕਲੋਡਗੰਜ ਥਾਣੇ ਅਧੀਨ ਭਾਗਸੁਨਾਗ ਦੀ ਹੈ। ਮ੍ਰਿਤਕ ਦੀ ਪਛਾਣ ਨਵਦੀਪ ਸਿੰਘ (33) ਵਾਸੀ ਗੁਰੂ ਤੇਗਬਹਾਦਰ ਨਗਰ ਟਿੱਬੀ, ਫਗਵਾੜਾ ਪੰਜਾਬ ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ‘ਚ 6 ਲੋਕਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਦੇ ਦੋਸਤ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਅਤੇ ਉਸਦੇ ਚਾਰ ਦੋਸਤ ਬੁੱਧਵਾਰ ਨੂੰ ਫਗਵਾੜਾ ਤੋਂ ਧਰਮਸ਼ਾਲਾ ਘੁੰਮਣ ਆਏ ਸਨ। ਵੀਰਵਾਰ ਸਵੇਰੇ ਉਹ ਭਾਗਸੁਨਾਗ ਦੇ ਦਰਸ਼ਨਾਂ ਲਈ ਗਏ। ਸਵੇਰੇ ਕਰੀਬ 10 ਵਜੇ ਉੱਥੇ ਇੱਕ ਰੈਸਟੋਰੈਂਟ ਵਿੱਚ ਪਹੁੰਚੇ। ਜਿਵੇਂ ਹੀ ਅਸੀਂ ਮੇਜ਼ ਕੋਲ ਪਹੁੰਚੇ ਤਾਂ ਵੇਟਰ ਨੇ ਨੇੜੇ ਆ ਕੇ ਆਰਡਰ ਲਿਆ ਪੁੱਛਿਆ। ਫਿਰ ਉਨ੍ਹਾਂ ਨੇ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ।

ਉਸ ਤੋਂ ਬਾਅਦ ਉਹਨਾਂ ਨੇ  ਕਿਹਾ ਕਿ ਅਸੀਂ ਇੱਥੇ ਬੈਠਾਂਗੇ ਪਰ ਖਾਣਾ ਨਹੀਂ ਖਾਵਾਂਗੇ। ਇਸ ‘ਤੇ ਵੇਟਰ ਉੱਥੋਂ ਚਲਾ ਗਿਆ। ਕੁਝ ਸਮੇਂ ਬਾਅਦ ਉਹ ਵਾਪਸ ਆਇਆ ਅਤੇ ਕਿਹਾ ਕਿ ਇੱਥੇ ਸ਼ਰਾਬ ਨਹੀਂ ਪੀਣੀ। ਚਾਰੋਂ ਦੋਸਤਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਸ਼ਰਾਬ ਨਹੀਂ ਪੀ ਰਹੇ ਸਨ। ਸਵੇਰੇ-ਸਵੇਰੇ ਕੌਣ ਪੀਂਦਾ ਹੈ? ਇਸ ‘ਤੇ ਵੇਟਰ ਨੇ ਰੈਸਟੋਰੈਂਟ ‘ਚੋਂ ਬਾਹਰ ਨਿਕਲ ਲਈ ਕਹਿ ਦਿੱਤਾ ਸੀ।

ਸੰਜੀਵ ਦਾ ਕਹਿਣਾ ਹੈ ਕਿ ਜਦੋਂ ਚਾਰੋਂ ਲੋਕ ਉੱਠ ਕੇ ਚਲੇ ਗਏ ਤਾਂ ਵੇਟਰ ਨੇ ਨਵਦੀਪ ਨੂੰ ਪਿੱਛੇ ਤੋਂ ਧੱਕਾ ਦੇ ਦਿੱਤਾ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਵੇਟਰ ਨੇ ਨਵਦੀਪ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਰੈਸਟੋਰੈਂਟ ‘ਚ ਕੰਮ ਕਰਨ ਵਾਲੇ ਹੋਰ ਲੋਕ ਵੀ ਮੌਕੇ ‘ਤੇ ਪਹੁੰਚ ਗਏ ਅਤੇ ਉਨ੍ਹਾਂ ਚਾਰਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਸੰਜੀਵ ਨੇ ਦੱਸਿਆ ਕਿ ਇਸ ਲੜਾਈ ‘ਚ ਨਵਦੀਪ ਜ਼ਮੀਨ ‘ਤੇ ਡਿੱਗ ਗਿਆ। ਜਦੋਂ ਅਸੀਂ ਉਸ ਨੂੰ ਲੇਟਿਆ ਦੇਖਿਆ ਤਾਂ ਉਸ ਦੇ ਸਿਰ ‘ਚੋਂ ਖੂਨ ਨਿਕਲ ਰਿਹਾ ਸੀ। ਲੜਾਈ ਤੋਂ ਬਚ ਕੇ ਉਹ ਤੁਰੰਤ ਨਜ਼ਦੀਕੀ ਹਸਪਤਾਲ ਵੱਲ ਭੱਜਿਆ। ਜਦੋਂ ਉਥੇ ਡਾਕਟਰ ਨੇ ਇਨਕਾਰ ਕਰ ਦਿੱਤਾ ਤਾਂ ਉਹ ਉਸ ਨੂੰ ਵੱਡੇ ਹਸਪਤਾਲ ਲੈ ਗਿਆ। ਉਥੇ ਡਾਕਟਰ ਨੇ ਨਵਦੀਪ ਦੀ ਜਾਂਚ ਕਰਕੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

1 COMMENT

  1. Nicely put, Appreciate it!
    casino en ligne
    You’ve made your stand pretty nicely!!
    meilleur casino en ligne
    Truly plenty of helpful facts.
    casino en ligne
    You said it exceptionally well.
    meilleur casino en ligne
    Excellent stuff, Many thanks!
    meilleur casino en ligne
    You actually reported that very well!
    meilleur casino en ligne
    Nicely put, Thanks a lot.
    casino en ligne
    Really plenty of useful knowledge.
    casino en ligne
    Regards, I like it.
    casino en ligne fiable
    Thank you. I enjoy it.
    casino en ligne

LEAVE A REPLY

Please enter your comment!
Please enter your name here