ਸਿੱਖ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ ! 25 ਤੋਂ ਸ਼ੁਰੂ ਹੋਵੇਗੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ, 22 ਮਈ ਨੂੰ 5 ਪਿਆਰਿਆ

0
404
ਸਿੱਖ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ ! 25 ਤੋਂ ਸ਼ੁਰੂ ਹੋਵੇਗੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ, 22 ਮਈ ਨੂੰ 5 ਪਿਆਰਿਆ

 

Sri Hemkunt Sahib: ਉਤਰਾਖੰਡ ਦੇ ਪ੍ਰਸਿੱਧ ਸਿੱਖ ਤੀਰਥ ਸਥਾਨ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ ਸ਼ੁਰੂ ਹੋਵੇਗੀ। ਯਾਤਰਾ ਤੋਂ ਪਹਿਲਾਂ ਬਰਫ਼ ਸਾਫ਼ ਕਰਨ ਤੇ ਰਸਤਾ ਤਿਆਰ ਕਰਨ ਲਈ ਭਾਰਤੀ ਫੌਜ ਦੀ ਟੀਮ ਗੁਰਦੁਆਰਾ ਗੋਵਿੰਦਘਾਟ ਪਹੁੰਚ ਗਈ ਹੈ ਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਪੰਜ ਪਿਆਰਿਆਂ ਦੀ ਅਗਵਾਈ ਨਾਲ ਜਾਵੇਗਾ ਪਹਿਲਾ ਜੱਥਾ

ਇਹ ਪਵਿੱਤਰ ਯਾਤਰਾ 22 ਮਈ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਹਿਲੇ ਜਥੇ ਦੀ ਰਵਾਨਗੀ ਨਾਲ ਸ਼ੁਰੂ ਹੋਵੇਗੀ। ਜਿਸ ਤੋਂ ਬਾਅਦ ਇਹ ਯਾਤਰਾ ਪੂਰੀ ਤਰ੍ਹਾਂ ਸ਼ੁਰੂ ਹੋ ਜਾਵੇਗੀ। ਇਸ ਧਾਰਮਿਕ ਸਮਾਰੋਹ ਦੀ ਸ਼ਾਨ ਨੂੰ ਵਧਾਉਣ ਲਈ, ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਐੱਸ. ਗੁਰਮੀਤ ਸਿੰਘ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਕਈ ਮੰਤਰੀ ਤੇ ਸੰਤ ਤੇ ਹੋਰ ਪਤਵੰਤੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਤੇ ਰਿਸ਼ੀਕੇਸ਼ ਜਾਣਗੇ ਤੇ ਅਸ਼ੀਰਵਾਦ ਪ੍ਰਾਪਤ ਕਰਨਗੇ।

ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਸਾਰੇ  ਸ਼ਰਧਾਲੂਆਂ ਦਾ ਦਿਲੋਂ ਸਵਾਗਤ ਤੇ ਸਨਮਾਨ ਕਰਨ ਲਈ ਤਿਆਰੀਆਂ ਕੀਤੀਆਂ ਹਨ। ਲਗਭਗ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਿਤ ਸ੍ਰੀ ਹੇਮਕੁੰਟ  ਸਾਹਿਬ ਦੇ ਕਪਾਟ 25 ਮਈ ਤੋਂ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਫੌਜ ਦੀ ਇੱਕ ਟੀਮ ਨੇ ਖੇਤਰ ਦਾ ਸਰਵੇਖਣ ਕੀਤਾ ਸੀ ਤਾਂ ਜੋ ਬਰਫ਼ ਸਾਫ਼ ਕਰਨ ਤੇ ਸੜਕ ਬਣਾਉਣ ਦਾ ਕੰਮ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸ਼ੁਰੂ ਕੀਤਾ ਜਾ ਸਕੇ।

 

LEAVE A REPLY

Please enter your comment!
Please enter your name here