ਹਫਤੇ ’ਚ ਉੱਜੜ ਗਿਆ ਪੂਰਾ ਘਰ; ਵਿਦੇਸ਼ ਘੁੰਮਣ ਗਏ ਸਿੱਖ ਨੌਜਵਾਨ ਦੀ ਘਰ ਵਾਪਸ ਪਰਤੀ ਲਾਸ਼

0
10301

ਅਕਸਰ ਹੀ ਲੋਕ ਵਿਦੇਸ਼ ਘੁੰਮਣ ਜਾਂਦੇ ਹਨ ਅਤੇ ਆਪਣੇ ਪਾਸਪੋਰਟ ਦੀ ਵੈਲਿਊ ਵਧਾਉਣ ਲਈ ਜਗ੍ਹਾ ਜਗ੍ਹਾ ਦੇ ਟੂਰ ਕੱਢਦੇ ਰਹਿੰਦੇ ਹਨ ਤਾਂ ਜੋ ਉਹਨਾਂ ਦਾ ਸਰਕਾਰਾਂ ਪ੍ਰਤੀ ਰਵੱਈਆ ਵਧੀਆਂ ਸਾਬਤ ਹੋ ਸਕੇ ਇਸੇ ਤਰ੍ਹਾਂ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਬਸਤੀ ਬੂਟੇ ਵਾਲੀ ਦਾ ਅੰਮ੍ਰਿਤਧਾਰੀ ਸਿੱਖ ਨੌਜਵਾਨ ਜੋ ਬੀਤੇ ਦਿਨੀਂ ਅੰਮ੍ਰਿਤਸਰ ਤੋਂ ਮਲੇਸ਼ੀਆ ਅਤੇ ਹੋਰ ਜਗ੍ਹਾ ’ਤੇ ਘੁੰਮਣ ਫਿਰਨ ਲਈ ਗਿਆ ਸੀ। ਪਰ ਉਸ ਦੀ ਲਾਸ਼ ਹੀ ਘਰ ਵਾਪਸ ਆਈ। ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਹੈ।

ਇਸ ਸਬੰਧੀ ਜਦੋ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਯਾਦਵਿੰਦਰ ਸਿੰਘ ਜੋ ਮਲੇਸ਼ੀਆ ਅਤੇ ਹੋਰ ਦੇਸ਼ਾਂ ਦਾ ਟੂਰ ਕਰਨ ਲਈ ਗਿਆ ਸੀ ਜਦੋ ਉਹ ਮਲੇਸ਼ੀਆ ਦੇ ਹੋਟਲ ਰੋਮਾਂਡਾ ਵਿੱਚ ਪਹੁੰਚਿਆ ਤਾਂ ਉਥੋਂ ਉਸਨੇ ਆਪਣੇ ਭਰਾ ਜੋ ਆਸਟਰੇਲੀਆ ਵਿੱਚ ਪੱਕੇ ਤੌਰ ’ਤੇ ਪਿਛਲੇ 10 ਸਾਲ ਤੋਂ ਰਹਿ ਰਿਹਾ ਹੈ।

ਉਸਨੂੰ ਫੋਨ ਕਰਕੇ ਕਿਹਾ ਕਿ ਉਸ ਦੇ ਪੈਸੇ ਗੁੰਮ ਹੋ ਗਏ ਹਨ ਤੇ ਉਸ ਨੂੰ ਪੈਸੇ ਭੇਜੇ ਜਾਣ ਉਸਦੇ ਭਰਾ ਨੇ ਉਸ ਦੀ ਗੱਲ ਸੁਣ ਕੇ ਉਸ ਨੂੰ ਪੈਸੇ ਭੇਜ ਦਿੱਤੇ ਦੁਬਾਰਾ ਫਿਰ ਉਸ ਵੱਲੋਂ ਪੈਸਿਆਂ ਦੀ ਮੰਗ ਕੀਤੀ ਗਈ ਤੇ ਫਿਰ ਉਸ ਦੇ ਭਰਾ ਨੇ ਉਸ ਨੂੰ ਪੈਸੇ ਭੇਜ ਦਿੱਤੇ ਬਾਅਦ ਵਿੱਚ ਉਸ ਨਾਲ ਕੋਈ ਸੰਪਰਕ ਨਾ ਹੋਇਆ ਤਾਂ ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਆਪਣੇ ਦੋਸਤ ਦੇ ਜ਼ਰੀਏ ਪੁਲਿਸ ਪ੍ਰਸ਼ਾਸਨ ਤੋਂ ਉਸਦੀ ਪੜਤਾਲ ਕੀਤੀ ਤਾਂ ਉਸਨੂੰ ਪਤਾ ਲੱਗਾ ਕਿ ਉਸਦੇ ਭਰਾ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ।

ਜਦੋ ਉਹ ਮਲੇਸ਼ੀਆ ਪਹੁੰਚਿਆ ਤਾਂ ਪੁਲਿਸ ਪ੍ਰਸ਼ਾਸਨ ਨੇ ਉਸ ਨੂੰ ਦੱਸਿਆ ਕਿ ਹਾਦਸਾ ਹੋਇਆ ਜਿਸ ਵਿੱਚ ਯਾਦਵਿੰਦਰ ਸਿੰਘ ਦੀ ਮੌਤ ਹੋ ਗਈ ਪਰ ਇਸ ਮੌਕੇ ਯਾਦਵਿੰਦਰ ਦੇ ਭਰਾ ਨੇ ਦੱਸਿਆ ਕਿ ਜਿਸ ਤਰ੍ਹਾਂ ਉਸ ਦੇ ਸਰੀਰ ਉੱਪਰ ਸੱਟਾਂ ਦੇ ਨਿਸ਼ਾਨ ਹਨ ਉਸ ਤੋਂ ਕੁਝ ਹੋਰ ਹੀ ਸਾਬਤ ਹੋ ਰਿਹਾ ਸੀ। ਪਰਿਵਾਰ ਵਿੱਚ ਯਾਦਵਿੰਦਰ ਦੇ ਦੋ ਲੜਕੇ ਨੇ ਉਸਦੇ ਮਾਤਾ ਪਿਤਾ ਤੇ ਪਤਨੀ ਹਨ।

ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਡਾਕਟਰ ਨਿਰਵੈਰ ਸਿੰਘ ਉੱਪਲ ਸਿੱਖ ਫੈਡਰੇਸ਼ਨ ਆਗੂ ਤੇ ਹੋਰ ਸੱਜਣਾਂ ਵੱਲੋਂ ਗੱਲ ਕੀਤੀ ਗਈ ਕਿ ਸਰਕਾਰਾਂ ਦੀਆਂ ਨਕਾਮੀਆਂ ਨੇ ਜੋ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਵਿਦੇਸ਼ਾਂ ਵਿੱਚ ਅਕਸਰ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਵਿਦੇਸ਼ੀ ਗੁੰਡੇ ਨਾਲੇ ਤਾਂ ਪੈਸੇ ਲੈ ਲੈਂਦੇ ਹਨ ਤੇ ਨਾਲੇ ਕਤਲ ਕਰਦੇ ਦਿੰਦੇ ਹਨ।

ਉਹਨਾਂ ਸ਼ੱਕ ਜਤਾਇਆ ਕਿ ਇਕ ਅੰਮ੍ਰਿਤਧਾਰੀ ਸਿੱਖ ਜੋ ਘੁੰਮਣ ਫਿਰਨ ਜਾਂਦਾ ਹੈ ਤੇ ਉਸਦੀ ਵੱਡੇ ਹੋਟਲਾਂ ਵਿੱਚ ਲੁੱਟ ਕਸੁੱਟ ਕਰ ਲਈ ਜਾਂਦੀ ਹੈ ਤੇ ਕਤਲ ਕਰ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ ਪਰ ਸਰਕਾਰਾਂ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਹੈ।

ਇਸ ਮੌਕੇ ਉਨ੍ਹਾਂ ਸਰਕਾਰ ਅੱਗੇ ਬੇਨਤੀ ਕੀਤੀ ਕਿ ਇਸ ਮਾਮਲੇ ਦੀ ਜਾਂਚ ਪੂਰੀ ਤਰ੍ਹਾਂ ਕੀਤੀ ਜਾਵੇ ਤਾਂ ਜੋ ਪਰਿਵਾਰ ਨੂੰ ਇਨਸਾਫ ਮਿਲ ਸਕੇ ਤੇ ਉਹਨਾਂ ਦੋਸ਼ੀਆਂ ਨੂੰ ਜੇ ਕਿਸੇ ਨੇ ਕੁਝ ਕੀਤਾ ਹੈ ਤਾਂ ਸਜਾ ਮਿਲ ਸਕੇ।

 

LEAVE A REPLY

Please enter your comment!
Please enter your name here