ਰੇਵਾੜੀ ਜ਼ਿਲ੍ਹੇ ਦੇ ਸਾਹਾ ਪਿੰਡ ਨੇੜੇ ਬੁੱਧਵਾਰ ਸਵੇਰੇ ਹਰਿਆਣਾ ਰੋਡਵੇਜ਼ ਦੀ ਬੱਸ ਅਤੇ ਇੱਕ ਕਾਰ ਦੀ ਟੱਕਰ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 8 ਵਜੇ ਦੇ ਕਰੀਬ ਵਾਪਰਿਆ ਜਦੋਂ ਕਾਰ ਸਵਾਰ ਪੰਜ ਲੋਕ ਰੇਵਾੜੀ ਦੇ ਤਾਤਾਰਪੁਰ ਪਿੰਡ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆ ਰਹੇ ਸਨ। ਮ੍ਰਿਤਕਾਂ ਦੀ ਪਛਾਣ ਚਰਖੀ ਦਾਦਰੀ ਦੇ ਚਾਂਗਰੋਡ ਪਿੰਡ ਦੇ ਅਜੀਤ (45), ਸੁੰਦਰ (42) ਅਤੇ ਬਿੱਲੂ ਤੋਂ ਇਲਾਵਾ ਭਿਵਾਨੀ ਜ਼ਿਲ੍ਹੇ ਦੇ ਸੂਰਤ (70) ਅਤੇ ਪ੍ਰਤਾਪ (55) ਵਜੋਂ ਹੋਈ ਹੈ।
ਇਹ ਪੰਜੇ ਮੰਗਲਵਾਰ ਰਾਤ ਨੂੰ ਤਾਤਾਰਪੁਰ ‘ਚ ਅਜੀਤ ਦੇ ਭਤੀਜੇ ਦੇ ਵਿਆਹ ‘ਚ ਸ਼ਾਮਲ ਹੋਣ ਲਈ ਆਏ ਸਨ ਅਤੇ ਚਰਖੀ ਦਾਦਰੀ ਜ਼ਿਲ੍ਹੇ ਨੂੰ ਪਰਤ ਰਹੇ ਸਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।