ਹਾਕੀ ਫਾਈਨਲ ਲਈ ਇੱਕ ਟੀਮ ਦਾ ਫੈਸਲਾ, 4-0 ਨਾਲ ਜਿੱਤਿਆ ਸੈਮੀਫਾਈਨਲ

0
202
ਹਾਕੀ ਫਾਈਨਲ ਲਈ ਇੱਕ ਟੀਮ ਦਾ ਫੈਸਲਾ, 4-0 ਨਾਲ ਜਿੱਤਿਆ ਸੈਮੀਫਾਈਨਲ

ਪੈਰਿਸ ਓਲੰਪਿਕ 2024: ਪੈਰਿਸ ਓਲੰਪਿਕ 2024 ਵਿੱਚ ਹਾਕੀ ਦਾ ਪਹਿਲਾ ਸੈਮੀਫਾਈਨਲ ਮੈਚ ਨੀਦਰਲੈਂਡ ਅਤੇ ਸਪੇਨ ਵਿਚਾਲੇ ਖੇਡਿਆ ਗਿਆ। ਨੀਦਰਲੈਂਡ ਨੇ ਇਸ ਮੈਚ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਤਰ੍ਹਾਂ ਉਹ ਫਾਈਨਲ ‘ਚ ਪਹੁੰਚ ਗਏ ਤੇ ਮੈਡਲ ਪੱਕਾ ਕਰ ਲਿਆ ਹੈ। ਨੀਦਰਲੈਂਡ ਨੇ ਖੇਡ ਦੌਰਾਨ ਕੁੱਲ 4 ਗੋਲ ਕੀਤੇ। ਜਦਕਿ ਸਪੇਨ ਇੱਕ ਵੀ ਗੋਲ ਨਹੀਂ ਕਰ ਸਕਿਆ। ਫਾਈਨਲ ਵਿੱਚ ਹੁਣ ਨੀਦਰਲੈਂਡ ਦਾ ਸਾਹਮਣਾ ਜਰਮਨੀ ਅਤੇ ਭਾਰਤ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੀ ਜੇਤੂ ਟੀਮ ਨਾਲ ਹੋਵੇਗਾ

4-0 ਨਾਲ ਜਿੱਤ ਕੀਤੀ ਦਰਜ

ਨੀਦਰਲੈਂਡ ਲਈ ਜਿਪ ਜੈਨਸਨ ਨੇ ਪਹਿਲਾ ਗੋਲ ਕੀਤਾ। ਜੈਨਸਨ ਨੇ ਪੈਨਲਟੀ ਕਾਰਨਰ ਦੀ ਮਦਦ ਨਾਲ ਪਹਿਲਾ ਗੋਲ ਕੀਤਾ। ਨੀਦਰਲੈਂਡ ਦੀ ਟੀਮ ਪਹਿਲੇ ਦੌਰ ਤੱਕ ਸਿਰਫ਼ ਇੱਕ ਗੋਲ ਕਰ ਸਕੀ। ਥਾਈਰੀ ਬ੍ਰਿੰਕਮੈਨ ਨੇ ਦੂਜੇ ਦੌਰ ਵਿੱਚ ਨੀਦਰਲੈਂਡ ਲਈ ਦੂਜਾ ਗੋਲ ਕੀਤਾ। ਇੱਥੋਂ ਸਪੇਨ ਦਾ ਮਨੋਬਲ ਟੁੱਟਦਾ ਨਜ਼ਰ ਆਇਆ। ਨੀਦਰਲੈਂਡ ਲਈ ਤੀਜਾ ਗੋਲ ਥਿਜਸ ਵਾਨ ਡੈਮ ਨੇ ਕੀਤਾ। ਨੀਦਰਲੈਂਡ ਨੇ ਆਖਰੀ 15 ਮਿੰਟਾਂ ਵਿੱਚ ਇੱਕ ਹੋਰ ਗੋਲ ਕੀਤਾ। ਡਿਊਕ ਟੇਲਗੇਨਕੈਂਪ ਨੇ ਟੀਮ ਲਈ ਚੌਥਾ ਗੋਲ ਕੀਤਾ। ਇਸ ਤਰ੍ਹਾਂ ਨੀਦਰਲੈਂਡ ਨੇ 4-0 ਨਾਲ ਜਿੱਤ ਦਰਜ ਕੀਤੀ।

ਅੱਜ 6 ਜੁਲਾਈ ਨੂੰ ਰਾਤ 10:30 ਵਜੇ ਦੂਜੇ ਸੈਮੀਫਾਈਨਲ ਮੈਚ ਵਿੱਚ ਜਰਮਨੀ ਅਤੇ ਭਾਰਤ ਆਹਮੋ-ਸਾਹਮਣੇ ਹੋਣਗੇ। ਇੱਥੇ ਜੋ ਵੀ ਟੀਮ ਜਿੱਤੇਗੀ। ਉਹ ਫਾਈਨਲ ਵਿੱਚ ਥਾਂ ਬਣਾਏਗੀ। ਜੇਕਰ ਭਾਰਤ ਜਰਮਨੀ ਨੂੰ ਹਰਾਉਂਦਾ ਹੈ ਤਾਂ ਉਹ ਫਾਈਨਲ ‘ਚ ਪ੍ਰਵੇਸ਼ ਕਰ ਲਵੇਗਾ। ਜੇਕਰ ਭਾਰਤ ਫਾਈਨਲ ‘ਚ ਪ੍ਰਵੇਸ਼ ਕਰਦਾ ਹੈ ਤਾਂ ਸੋਨ ਤਗਮੇ ਲਈ ਉਸ ਦਾ ਸਾਹਮਣਾ ਨੀਦਰਲੈਂਡ ਨਾਲ ਹੋਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤੀ ਟੀਮ ਫਾਈਨਲ ‘ਚ ਜਗ੍ਹਾ ਬਣਾਉਣ ‘ਚ ਕਾਮਯਾਬ ਹੁੰਦੀ ਹੈ ਜਾਂ ਨਹੀਂ।

 

 

LEAVE A REPLY

Please enter your comment!
Please enter your name here