ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੀ ਸ਼ੁਰੂਆਤ ਵਿੱਚ ਹੀ ਤਬਾਹੀ ਮਚ ਗਈ ਹੈ। ਬੁੱਧਵਾਰ ਨੂੰ ਭਾਰੀ ਮੀਂਹ ਨੇ ਧਰਮਸ਼ਾਲਾ ਅਤੇ ਇਸ ਤੋਂ ਉੱਪਰ ਦੇ ਖੇਤਰ ਵਿੱਚ ਬਹੁਤ ਤਬਾਹੀ ਮਚਾਈ। ਧਰਮਸ਼ਾਲਾ ਦੇ ਖਾਨਿਆਰਾ ਵਿੱਚ ਇੰਦਰਾ ਪ੍ਰਿਯਦਰਸ਼ਨੀ ਹਾਈਡ੍ਰੌਲਿਕ ਪ੍ਰੋਜੈਕਟ ਸੋਕਨੀ ਦਾ ਕੋਟ ਦੇ ਨੇੜੇ ਦੁਪਹਿਰ ਵੇਲੇ ਮਨੂਨੀ ਖੱਡ ਵਿੱਚ ਪਾਣੀ ਦਾ ਵਹਾਅ ਅਚਾਨਕ ਵੱਧ ਗਿਆ। ਇਸ ਕਾਰਨ ਤੇਜ਼ ਵਹਾਅ ਵਿੱਚ 15 ਤੋਂ 20 ਮਜ਼ਦੂਰ ਵਹਿ ਗਏ। ਘਟਨਾ ਸਮੇਂ ਸਾਰੇ ਮਜ਼ਦੂਰ ਖੱਡ ਦੇ ਕੰਢੇ ਬਣੇ ਇੱਕ ਸ਼ੈੱਡ ਵਿੱਚ ਰਹਿ ਰਹੇ ਸਨ।
ਕਾਂਗੜਾ ਜ਼ਿਲ੍ਹੇ ਦੀ ਐਸਐਸਪੀ ਸ਼ਾਲਿਨੀ ਅਗਨੀਹੋਤਰੀ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹੁਣ ਤੱਕ 2 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ, ਬਾਕੀਆਂ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਟੀਮਾਂ ਭੇਜੀਆਂ ਗਈਆਂ ਹਨ ਅਤੇ ਜਾਂਚ ਜਾਰੀ ਹੈ ਕਿ ਕਿੰਨੇ ਮਜ਼ਦੂਰ ਪਾਣੀ ਵਿੱਚ ਵਹਿ ਗਏ ਹਨ।
ਵਿਧਾਇਕ ਸੁਧੀਰ ਸ਼ਰਮਾ ਨੇ ਵੀ ਆਪਣੇ ਸੋਸ਼ਲ ਮੀਡੀਆ ‘ਤੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਇਹ ਬਹੁਤ ਹੀ ਦੁਖਦਾਈ ਅਤੇ ਦਰਦਨਾਕ ਖ਼ਬਰ ਹੈ ਕਿ ਇੰਦਰਾ ਪ੍ਰਿਯਦਰਸ਼ਿਨੀ ਹਾਈਡ੍ਰੌਲਿਕ ਪ੍ਰੋਜੈਕਟ, ਸੋਕਨੀ ਦਾ ਕੋਟ (ਖਨਿਆਰਾ), ਧਰਮਸ਼ਾਲਾ ਵਿੱਚ ਮਨੂਨੀ ਖੱਡ ਵਿੱਚ ਪਾਣੀ ਦੇ ਵਹਾਅ ਵਿੱਚ ਅਚਾਨਕ ਵਾਧਾ ਹੋਣ ਕਾਰਨ ਲਗਭਗ 15 ਤੋਂ 20 ਮਜ਼ਦੂਰ ਵਹਿ ਗਏ। ਇਹ ਸਾਰੇ ਖੱਡ ਦੇ ਕੰਢੇ ਬਣੇ ਇੱਕ ਸ਼ੈੱਡ ਵਿੱਚ ਰਹਿ ਰਹੇ ਸਨ। ਅਜਿਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਪਹਿਲਾਂ ਕਦੇ ਨਹੀਂ ਦੇਖੀ ਗਈ। ਅਸੀਂ ਇਸ ਦੁਖਦਾਈ ਪਲ ਵਿੱਚ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹੇ ਹਾਂ। ਅਸੀਂ ਪਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਉਹ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਅਤੇ ਪਰਿਵਾਰਕ ਮੈਂਬਰਾਂ ਨੂੰ ਤਾਕਤ ਦੇਣ।
ਦੂਜੇ ਪਾਸੇ, ਕਾਂਗੜਾ ਦੇ ਡੀਸੀ ਹੇਮਰਾਜ ਬੇਰਬਾ ਨੇ ਵੀ ਮਾਮਲੇ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਹੁਣ ਤੱਕ 2 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਬਾਕੀਆਂ ਦੀ ਭਾਲ ਜਾਰੀ ਹੈ।
buy amoxicillin paypal – combamoxi cheap amoxicillin tablets
buy amoxicillin for sale – combamoxi.com buy amoxil without a prescription