1000 ਰੁਪਏ ਦੇਣ ਦੇ ਵਾਅਦੇ ਖ਼ਿਲਾਫ਼ ਮਹਿਲਾ ਕਾਂਗਰਸ ਦਾ ਪ੍ਰਦਰਸ਼ਨ, AAP ਨੇ ਕਿਹਾ-ਕਾਂਗਰਸ ਨੂੰ ਪੈ ਗਈ ਡਰਾਮੇ ਕਰਨ

0
10076
1000 ਰੁਪਏ ਦੇਣ ਦੇ ਵਾਅਦੇ ਖ਼ਿਲਾਫ਼ ਮਹਿਲਾ ਕਾਂਗਰਸ ਦਾ ਪ੍ਰਦਰਸ਼ਨ, AAP ਨੇ ਕਿਹਾ-ਕਾਂਗਰਸ ਨੂੰ ਪੈ ਗਈ ਡਰਾਮੇ ਕਰਨ

ਮਹਿਲਾ ਕਾਂਗਰਸ ਦੇ ਵਿਰੋਧ ‘ਤੇ ਆਮ ਆਦਮੀ ਪਾਰਟੀ (AAP) ਨੇ ਕਿਹਾ ਕਿ ਕਾਂਗਰਸ ਨੂੰ ਡਰਾਮੇ ਕਰਨ ਦੀ ਆਦਤ ਪੈ ਗਈ ਹੈ। ਕਾਂਗਰਸੀ ਆਗੂਆਂ ਕੋਲ ਡਰਾਮੇ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ ਹੈ।  ਇਹ ਲੋਕ ਝੂਠਾ ਪ੍ਰਚਾਰ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ।

ਆਪ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਆਪ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਜੋ ਗਾਰੰਟੀ ਦਿੱਤੀ ਹੈ, ਉਸ ਤੋਂ ਵੱਧ ਕੰਮ ਕੀਤੇ ਹਨ। ਅਸੀਂ  ਨਹੀਂ ਕਿਹਾ ਸੀ ਕਿ ਅਸੀਂ ਥਰਮਲ ਪਲਾਂਟ ਲਵਾਂਗੇ ਪਰ ਅਸੀਂ ਆਪਣੀ ਸਰਕਾਰ ਵੇਲੇ ਗੋਇੰਦਵਾਲ ਸਾਹਿਬ ਦਾ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਸਰਕਾਰੀ ਬਣਾ ਦਿੱਤਾ। ਇਸੇ ਤਰ੍ਹਾਂ ਸਰਕਾਰ ਨੇ ਸੜਕ ਸੁਰੱਖਿਆ ਬਲ ਬਣਾ ਕੇ ਦਰਜਨਾਂ ਟੋਲ ਪਲਾਜ਼ੇ ਬੰਦ ਕਰ ਦਿੱਤੇ ਹਨ। ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਜ਼ਰੂਰ ਪੂਰਾ ਕੀਤਾ ਜਾਵੇਗਾ।  ਪੰਜਾਬ ਦੀਆਂ ਔਰਤਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ‘ਤੇ ਪੂਰਾ ਭਰੋਸਾ ਹੈ।

ਕਾਂਗਰਸ ‘ਤੇ ਹਮਲਾ ਕਰਦਿਆਂ ਨੀਲ ਗਰਗ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਰ ਘਰ ਰੁਜ਼ਗਾਰ ਦੇਣ ਦੀ ਗੱਲ ਕੀਤੀ ਸੀ ਪਰ ਨਹੀਂ ਦਿੱਤੀ। ਉਨ੍ਹਾਂ ਨੇ  4 ਹਫਤਿਆਂ ‘ਚ ਨਸ਼ਾ ਖਤਮ ਕਰਨ ਦੀ ਗੱਲ ਕਹੀ ਸੀ, ਕੀ ਹੋਇਆ ਉਸ ਦਾ ? ਜਦੋਂ ਕਿ ਉਨ੍ਹਾਂ ਦੇ ਸ਼ਾਸਨ ਦੌਰਾਨ ਨਸ਼ਾ ਹੋਰ ਵੀ ਵਧਿਆ।  ਇਸ ਲਈ ਕਾਂਗਰਸ ਨੂੰ ਅਜਿਹਾ ਡਰਾਮਾ ਕਰਦੇ ਹੋਏ ਸ਼ਰਮ ਆਉਣੀ ਚਾਹੀਦੀ ਹੈ ਅਤੇ ਆਪਣੇ ਵੱਲ ਦੇਖਣਾ ਚਾਹੀਦਾ ਹੈ।

ਉਨ੍ਹਾਂ ਸਵਾਲ ਉਠਾਇਆ ਕਿ ਜਿੱਥੇ ਵੀ ਕਾਂਗਰਸ ਸੱਤਾ ਵਿੱਚ ਹੈ, ਉਹ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਿਉਂ ਨਹੀਂ ਕਰ ਰਹੀ?  ਹਿਮਾਚਲ ਵਿੱਚ ਕਾਂਗਰਸ ਨੇ ਮੁਫਤ ਬਿਜਲੀ ਦਾ ਵਾਅਦਾ ਕਰਕੇ ਦੋ ਮਹੀਨਿਆਂ ਵਿੱਚ ਖਤਮ ਕਰ ਦਿੱਤਾ।

ਕਾਂਗਰਸ ਨੇ ਕੀਤਾ ਪ੍ਰਦਰਸ਼ਨ

ਜ਼ਿਕਰ ਕਰ ਦਈਏ ਕਿ ਚੰਡੀਗੜ੍ਹ ਵਿੱਚ ਅੱਜ ਮਹਿਲਾ ਕਾਂਗਰਸ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ 1000 ਰੁਪਏ ਦੇ ਵਾਅਦੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਪਰ ਪ੍ਰਦਰਸ਼ਨ ਦੇ ਮੱਦੇਨਜ਼ਰ ਭਾਰੀ ਗਿਣਤੀ ਵਿੱਚ ਪਹਿਲਾਂ ਹੀ ਪੁਲਿਸ ਤੈਨਾਤ ਸੀ। ਪ੍ਰਦਰਸ਼ਨਕਾਰੀਆਂ ਨੇ ਜਿਵੇਂ ਹੀ ਕੂਚ ਕੀਤਾ ਤਾਂ ਪੁਲਿਸ ਤੇ ਕਾਂਗਰਸ ਵਰਕਰ ਆਹਮੋ-ਸਾਹਮਣੇ ਹੋ ਗਏ।

ਪੁਲਿਸ ਨੇ ਬੈਰੀਕੇਡਿੰਗ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪ੍ਰਦਰਸ਼ਨਕਾਰੀਆਂ ਨੇ ਅੱਗੇ ਵਧਣਾ ਜਾਰੀ ਰੱਖਿਆ। ਨਤੀਜੇ ਵੱਜੋਂ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ। ਇਸ ਦੌਰਾਨ ਪੁਲਿਸ ਨੇ ਪ੍ਰਧਾਨ ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਸਮੇਤ ਕਈ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਹਿਰਾਸਤ ਵਿੱਚ ਲੇ ਲਿਆ।

LEAVE A REPLY

Please enter your comment!
Please enter your name here