101 ਫੁੱਟ ਉੱਚੇ ਰਾਵਣ ਦੀ ਰਾਖੀ ਲਈ 40 ਬਾਊਂਸਰ ਤਾਇਨਾਤ, ਥ੍ਰੀ ਲੇਅਰ ਸੁਰੱਖਿਆ ਪ੍ਰਬੰਧ

0
100018
101 ਫੁੱਟ ਉੱਚੇ ਰਾਵਣ ਦੀ ਰਾਖੀ ਲਈ 40 ਬਾਊਂਸਰ ਤਾਇਨਾਤ, ਥ੍ਰੀ ਲੇਅਰ ਸੁਰੱਖਿਆ ਪ੍ਰਬੰਧ

ਅੱਜ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਚੰਡੀਗੜ੍ਹ ਦੇ ਸੈਕਟਰ-46 ਵਿੱਚ ਮਨਾਇਆ ਜਾਵੇਗਾ। ਇਸ ਵਾਰ ਸੈਕਟਰ-46 ਵਿੱਚ 101 ਫੁੱਟ ਉੱਚਾ ਰਾਵਣ ਤਿਆਰ ਕੀਤਾ ਗਿਆ ਹੈ ਜਿਸ ਨੂੰ ਸੋਨੇ ਦੀ ਲੰਕਾ ਨਾਲ ਸਾੜਿਆ ਜਾਵੇਗਾ। ਇਸ ਦੇ ਨਾਲ ਹੀ ਮੇਘਨਾਦ ਦਾ ਪੁਤਲਾ 90 ਫੁੱਟ ਤੇ ਕੁੰਭਕਰਨ ਦਾ ਪੁਤਲਾ 85 ਫੁੱਟ ਦਾ ਤਿਆਰ ਕੀਤਾ ਗਿਆ ਹੈ।

ਦੱਸ ਦਈਏ ਕਿ ਸੈਕਟਰ-46 ਵਿੱਚ ਪਿਛਲੇ ਸਾਲ ਦਸਹਿਰੇ ਤੋਂ ਪਹਿਲੀ ਰਾਤ ਨੂੰ ਸ਼ਰਾਰਤੀ ਅਨਸਰਾਂ ਨੇ ਕੁੰਭਕਰਨ ਦੇ ਪੁਤਲੇ ਨੂੰ ਅੱਗ ਲਗਾ ਦਿੱਤੀ ਸੀ। ਸ੍ਰੀ ਸਨਾਤਨ ਧਰਮ ਦਸਹਿਰਾ ਕਮੇਟੀ ਨੇ ਇਸ ਵਾਰ ਪੁਤਲਿਆਂ ਦੀ ਰਾਖੀ ਲਈ 40 ਬਾਊਂਸਰਾਂ ਨੂੰ ਤਾਇਨਾਤ ਕੀਤਾ ਹੈ। ਕਮੇਟੀ ਦੇ ਪ੍ਰਧਾਨ ਨਰਿੰਦਰ ਭਾਟੀਆ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਥ੍ਰੀ ਲੇਅਰ ਸੁਰੱਖਿਆ ਪ੍ਰਬੰਧ ਕੀਤੇ ਹਨ। ਸਭ ਤੋਂ ਬਾਹਰ ਪੁਲਿਸ, ਫੇਰ ਬਾਊਂਸਰ ਤੇ ਸਭ ਤੋਂ ਅੰਦਰ ਕਮੇਟੀ ਮੈਂਬਰ ਤਾਇਨਾਤ ਰਹਿਣਗੇ।

ਸ੍ਰੀ ਸਨਾਤਨ ਧਰਮ ਦਸਹਿਰਾ ਕਮੇਟੀ ਦੇ ਚੀਫ ਪੈਟਰਨ ਜਤਿੰਦਰ ਭਾਟੀਆ, ਪ੍ਰਧਾਨ ਨਰਿੰਦਰ ਭਾਟੀਆ ਤੇ ਜਨਰਲ ਸਕੱਤਰ ਸੁਸ਼ੀਲ ਸੋਬਤ ਨੇ ਕਿਹਾ ਕਿ ਦਸਹਿਰੇ ਵਾਲੇ ਦਿਨ ਦੁਪਹਿਰ ਸਮੇਂ ਸ਼ੋਭਾ ਯਾਤਰਾ ਕੱਢੀ ਜਾਵੇਗੀ। ਸ਼ਾਮ ਸਮੇਂ ਆਤਿਸ਼ਬਾਜ਼ੀ ਹੋਵੇਗੀ ਤੇ ਉਸ ਤੋਂ ਬਾਅਦ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਸਾੜੇ ਜਾਣਗੇ।

ਭਾਟੀਆ ਨੇ ਕਿਹਾ ਕਿ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ ਦੇ ਨਾਲ ਸੋਨੇ ਦੀ ਲੰਕਾ ਵੀ ਤਿਆਰ ਕੀਤੀ ਗਈ ਹੈ, ਜਿਸ ਨੂੰ ਦੁਸਹਿਰੇ ਵਾਲੇ ਦਿਨ ਸ਼ਾਮ ਸਮੇਂ ਸਾੜਿਆ ਜਾਵੇਗਾ। ਇਸ ਵਾਰ ਸੋਨੇ ਦੀ ਲੰਕਾ ਨੂੰ ਸਾੜਨ ਦੀ ਪੇਸ਼ਕਾਰੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੇਗੀ।

ਉਨ੍ਹਾਂ ਕਿਹਾ ਕਿ ਸਮਾਗਮ ਵਿੱਚ ਚੰਡੀਗੜ੍ਹ ਦੇ ਡੀਜੀਪੀ ਪਰਵੀਰ ਰੰਜਨ ਮੁੱਖ ਮਹਿਮਾਨ ਵਜੋਂ ਪਹੁੰਚਣਗੇ। ਇਸ ਮੌਕੇ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਚਰਨਜੀਤ ਸਿੰਘ, ਇੰਸਪੈਕਟਰ ਦਵਿੰਦਰ ਸਿੰਘ, ਗੁਰੁਦਆਰਾ ਸ੍ਰੀ ਸਿੰਘ ਸਭਾ ਸੈਕਟਰ-46 ਦੇ ਪ੍ਰਧਾਨ ਕੁਲਦੀਪ ਸਿੰਘ ਤੇ ਸੁਖ ਫਾਉਂਡੇਸ਼ਨ ਦੇ ਪ੍ਰਧਾਨ ਅਮਿਤ ਦੀਵਾਨ ਨੂੰ ਚੰਡੀਗੜ੍ਹ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

LEAVE A REPLY

Please enter your comment!
Please enter your name here