ਪਿਛਲੇ ਕੁਝ ਸਮੇਂ ਤੋਂ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਦੇ ਗਾਹਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਪ੍ਰਾਈਵੇਟ ਕੰਪਨੀਆਂ ਦੇ ਮਹਿੰਗੇ ਰੀਚਾਰਜ ਪਲਾਨਸ ਤੋਂ ਪਰੇਸ਼ਾਨ ਯੂਜ਼ਰਸ ਸਰਕਾਰੀ ਟੈਲੀਕਾਮ ਕੰਪਨੀ ਦੀ ਸਰਵਿਸ ਦੀ ਚੋਣ ਕਰ ਰਹੇ ਹਨ। ਆਪਣੇ ਗਾਹਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ BSNL ਕਈ ਸਸਤੇ ਰੀਚਾਰਜ ਪਲਾਨ ਪੇਸ਼ ਕਰਦਾ ਹੈ। ਯੂਜ਼ਰਸ ਆਪਣੀ ਜ਼ਰੂਰਤ ਅਨੁਸਾਰ ਪਲਾਨਸ ਚੁਣ ਸਕਦੇ ਹਨ। ਆਓ ਅੱਜ ਜਾਣਦੇ ਹਾਂ ਕੰਪਨੀ ਦੇ 200 ਰੁਪਏ ਤੋਂ ਘੱਟ ਦੇ ਰੀਚਾਰਜ ਪਲਾਨਾਂ ਬਾਰੇ।
BSNL 107 ਰੁਪਏ ਦਾ ਰੀਚਾਰਜ
BSNL ਦੇ ਸਭ ਤੋਂ ਸਸਤੇ ਰੀਚਾਰਜ ਪਲਾਨ ਵਿੱਚ ਯੂਜ਼ਰਸ ਨੂੰ ਡੇਟਾ ਅਤੇ ਕਾਲਿੰਗ ਦਾ ਲਾਭ ਮਿਲਦਾ ਹੈ। ਇਹ 50 ਦਿਨਾਂ ਦੀ ਵੈਲੀਡਿਟੀ ਦੇ ਨਾਲ ਆਉਂਦਾ ਹੈ। ਇਸ ਵਿੱਚ 200 ਮਿੰਟ ਫ੍ਰੀ ਵੌਇਸ ਕਾਲਿੰਗ ਅਤੇ 3G ਡੇਟਾ ਦਾ ਆਫਰ ਮਿਲਦਾ ਹੈ। ਇਹ ਪਲਾਨ ਉਨ੍ਹਾਂ ਯੂਜ਼ਰਸ ਲਈ ਫਾਇਦੇਮੰਦ ਹੈ ਜੋ ਘੱਟ ਕਾਲ ਕਰਦੇ ਹਨ। ਐਕਸਟ੍ਰਾ ਬੈਨੀਫਿਟ ਦੇ ਤੌਰ ‘ਤੇ ਇਹ 50 ਦਿਨਾਂ ਲਈ BSNL ਟਿਊਨ ਦੀ ਪੇਸ਼ਕਸ਼ ਵੀ ਕਰਦਾ ਹੈ।
BSNL ਦਾ 153 ਰੁਪਏ ਦਾ ਰੀਚਾਰਜ
ਸਰਕਾਰੀ ਟੈਲੀਕਾਮ ਕੰਪਨੀ ਦੇ ਇਸ ਰੀਚਾਰਜ ਪਲਾਨ ਵਿੱਚ, ਯੂਜ਼ਰਸ ਨੂੰ ਅਨਲਿਮਟਿਡ ਵੌਇਸ ਕਾਲਿੰਗ ਦਾ ਲਾਭ ਮਿਲਦਾ ਹੈ। ਇਸ ਪਲਾਨ ਦੀ ਵੈਲੀਡਿਟੀ 28 ਦਿਨਾਂ ਦੀ ਹੈ। ਇਨ੍ਹਾਂ 28 ਦਿਨਾਂ ਵਿੱਚ ਯੂਜ਼ਰਸ ਕਿਸੇ ਵੀ ਨੈੱਟਵਰਕ ‘ਤੇ ਫ੍ਰੀ ਕਾਲਿੰਗ ਦੀ ਸੁਵਿਧਾ ਲੈ ਸਕਦੇ ਹਨ ਅਤੇ ਉਨ੍ਹਾਂ ਨੂੰ ਰੋਜ਼ਾਨਾ 1GB ਹਾਈ-ਸਪੀਡ ਡੇਟਾ ਮਿਲੇਗਾ। 1GB ਦੀ ਲਿਮਿਟ ਪਾਰ ਕਰਨ ਤੋਂ ਬਾਅਦ, ਇੰਟਰਨੈੱਟ ਦੀ ਸਪੀਡ ਘੱਟ ਕੇ 40kbps ਹੋ ਜਾਂਦੀ ਹੈ। ਇਸ ਦੇ ਨਾਲ ਹੀ ਤੁਹਾਨੂੰ ਹਰ ਰੋਜ਼ 100 SMS ਵੀ ਮੁਫ਼ਤ ਮਿਲਦੇ ਹਨ।
BSNL ਦਾ 199 ਰੁਪਏ ਦਾ ਰੀਚਾਰਜ
ਇਹ ਪਲਾਨ ਪੂਰੇ ਇੱਕ ਮਹੀਨੇ ਦੀ ਵੈਲੀਡਿਟੀ ਦੇ ਨਾਲ ਆਉਂਦਾ ਹੈ। ਇਨ੍ਹਾਂ 30 ਦਿਨਾਂ ਦੌਰਾਨ ਇਹ ਪਲਾਨ 153 ਰੁਪਏ ਦੇ ਰੀਚਾਰਜ ਨਾਲੋਂ ਅਨਲਿਮਟਿਡ ਕਾਲਿੰਗ ਅਤੇ ਵੱਧ ਡੇਟਾ ਦੀ ਪੇਸ਼ਕਸ਼ ਕਰਦਾ ਹੈ। ਕੰਪਨੀ ਇਸ ਪਲਾਨ ਵਿੱਚ ਰੋਜ਼ਾਨਾ 2GB ਡੇਟਾ ਦਿੰਦੀ ਹੈ। ਇਸ ਲਿਮਿਟ ਨੂੰ ਪਾਰ ਕਰਨ ਤੋਂ ਬਾਅਦ ਸਪੀਡ 80kbps ਤੱਕ ਘੱਟ ਜਾਂਦੀ ਹੈ। ਤੁਹਾਨੂੰ ਰੁਜ਼ਾਨਾ 100 ਮੁਫ਼ਤ SMS ਵੀ ਮਿਲਦੇ ਹਨ। ਯਾਨੀ, ਇਹ ਪਲਾਨ ਅਲਲਿਮਟਿਡ ਕਾਲਿੰਗ, 60GB ਡੇਟਾ ਅਤੇ 3,000 ਮੁਫ਼ਤ SMS ਦੀ ਪੇਸ਼ਕਸ਼ ਕਰਦਾ ਹੈ।
Hello sir good job and good service
Noodlemagazine I truly appreciate your technique of writing a blog. I added it to my bookmark site list and will