ਕਿਸਮਤ ਕਦੋਂ ਪਲਟੀ ਮਾਰ ਜਾਵੇ, ਇਹ ਕਿਸੇ ਨੂੰ ਨਹੀਂ ਪਤਾ। ਕਿਹਾ ਜਾਂਦਾ ਜਦੋਂ ਪਰਮਾਤਮਾ ਦੀ ਮਿਹਰ ਹੋ ਜਾਏ ਤਾਂ ਇਨਸਾਨ ਦੀ ਕਿਸਮਤ ਬਦਲ ਜਾਂਦੀ ਹੈ। ਅਜਿਹਾ ਹੀ ਮਿਹਰ ਦੀ ਕਿਰਪਾ ਦੇਖਣ ਨੂੰ ਮਿਲੀ ਇੱਕ ਵਿਅਕਤੀ ਦੇ ਉੱਤੇ, ਜਿਸ ਨੇ ਸਿਰਫ 6 ਰੁਪਏ ਦੀ ਲਾਟਰੀ ਨੇ ਉਸ ਨੂੰ ਮਾਲਾਮਾਲ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ, 6 ਰੁਪਏ ਦੀ ਖਰੀਦੀ ਲਾਟਰੀ ‘ਚੋਂ ਉਸਦਾ ₹45 ਹਜ਼ਾਰ ਦਾ ਇਨਾਮ ਨਿਕਲਿਆ ਹੈ।
ਇਹ ਵਿਜੇਤਾ ਗੁਰਮੀਤ ਸਿੰਘ ਹੈ, ਜੋ ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਦਾ ਰਹਿਣ ਵਾਲਾ ਹੈ। ਉਸ ਨੇ ਰਾਨੀ ਝਾਂਸੀ ਮਾਰਕਿਟ ‘ਚ ਸਥਿਤ ਮਨੋਕਾਮਨਾ ਲਾਟਰੀ ਸੈਂਟਰ ਤੋਂ ਇਹ ਟਿਕਟ ਖਰੀਦੀ ਸੀ। ਦੱਸਿਆ ਜਾ ਰਿਹਾ ਹੈ ਕਿ ਗੁਰਮੀਤ ਸਿੰਘ ਨੇ ਐਤਵਾਰ ਸਵੇਰੇ 10 ਵਜੇ ਆਪਣੇ ਬੱਚਿਆਂ ਨਾਲ ਲਾਟਰੀ ਦਾ ਟਿਕਟ ਲਿਆ ਸੀ। ਦੁਪਹਿਰ ਤੱਕ ਉਸਨੂੰ ਇਨਾਮ ਨਿਕਲਣ ਦੀ ਖ਼ਬਰ ਮਿਲੀ, ਜਿਸ ਕਾਰਨ ਪੂਰੇ ਪਰਿਵਾਰ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ।
ਖੁਸ਼ੀ ‘ਚ ਵੰਡੇ ਲੱਡੂ
ਲਾਟਰੀ ਜੇਤੂ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਇਕ ਪ੍ਰਾਈਵੇਟ ਦੁਕਾਨ ‘ਤੇ ਕੰਮ ਕਰਦਾ ਹੈ। ਉਸ ਦੀ ਪਤਨੀ ਦੇ ਕਹਿਣ ‘ਤੇ ਹੀ ਉਸ ਨੇ ਲਾਟਰੀ ਦਾ ਟਿਕਟ ਖਰੀਦਿਆ ਸੀ, ਜਿਸ ‘ਚੋਂ ਉਨ੍ਹਾਂ ਨੂੰ ₹45 ਹਜ਼ਾਰ ਰੁਪਏ ਦਾ ਇਨਾਮ ਨਿਕਲਿਆ ਹੈ। ਇਸ ਮੌਕੇ ਗੁਰਮੀਤ ਸਿੰਘ ਨੇ ਖੁਸ਼ੀ-ਖੁਸ਼ੀ ਸਾਰੇ ਲੱਡੂ ਵੀ ਵੰਡੇ।