ਫੈਂਸਰ ਨਾਡਾ ਹਾਫੇਜ਼: ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣਾ ਹਰ ਐਥਲੀਟ ਦਾ ਸੁਪਨਾ ਹੁੰਦਾ ਹੈ। ਜੇਕਰ ਤੁਹਾਨੂੰ ਇਸ ‘ਚ ਮੈਡਲ ਮਿਲਦਾ ਹੈ ਤਾਂ ਖੁਸ਼ੀ ਹੋਰ ਵੀ ਜਿਆਦਾ ਦੁਗਣੀ ਹੋ ਜਾਂਦੀ ਹੈ। ਪੈਰਿਸ ਓਲੰਪਿਕ ‘ਚ ਪੂਰੀ ਦੁਨੀਆ ਨੇ ਨਜ਼ਰ ਬਣਾਈ ਹੋਈ ਹੈ। ਇਸ ਦੌਰਾਨ ਅਜਿਹੇ ‘ਚ ਕਈ ਤਰ੍ਹਾਂ ਦੀਆਂ ਕਹਾਣੀਆਂ ਵੀ ਸਾਹਮਣੇ ਆ ਰਹੀਆਂ ਹਨ। ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ ਕਿ ਇੱਕ ਐਥਲੀਟ ਨੇ ਗਰਭਵਤੀ ਹੋਣ ਦੇ ਬਾਵਜੂਦ ਖੇਡਾਂ ਦੇ ਇਸ ਮਹਾਕੁੰਭ ਵਿੱਚ ਹਿੱਸਾ ਲਿਆ ਹੈ। ਉਸ ਖਿਡਾਰੀ ਦੀ ਕਹਾਣੀ ਨੇ ਸਭ ਨੂੰ ਭਾਵੁਕ ਕਰ ਦਿੱਤਾ ਹੈ।
ਦੱਸ ਦਈਏ ਕਿ ਮਿਸਰ ਦੀ ਤਲਵਾਰਬਾਜ਼ ਨਾਦਾ ਹਫੀਜ਼ ਨੇ ਖੁਲਾਸਾ ਕੀਤਾ ਹੈ ਕਿ ਉਸਨੇ ਸੱਤ ਮਹੀਨੇ ਦੀ ਗਰਭਵਤੀ ਹੋਣ ਦੇ ਬਾਵਜੂਦ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਸੀ। ਮਿਸਰ ਦੀ ਤਲਵਾਰਬਾਜ਼ ਨਾਦਾ ਹਾਫੇਜ਼ ਕੋਲ ਸੋਮਵਾਰ ਨੂੰ ਓਲੰਪਿਕ ਵਿੱਚ ਮਹਿਲਾ ਸੈਬਰ ਈਵੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਪਰ ਅਗਲੇ ਰਾਊਂਡ ’ਚ ਦੱਖਣੀ ਕੋਰੀਆ ਦੀ ਜਿਓਨ ਹੇਯੋਂਗ ਤੋਂ ਹਾਰ ਗਈ ਸੀ।
ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਸਮੇਂ ਉਹ ਪੈਰਿਸ ਓਲੰਪਿਕ ’ਚ ਖੇਡ ਰਹੇ ਸੀ ਤਾਂ ਉਸ ਸਮੇਂ ਉਹ ਸੱਤ ਮਹੀਨਿਆਂ ਦੀ ਗਰਭਵਤੀ ਸੀ ਇਸ ਸਬੰਧੀ ਉਨ੍ਹਾਂ ਨੇ ਖੁਦ ਖੁਲਾਸਾ ਕੀਤਾ ਹੈ।
ਮਿਸਰ ਦੀ ਤਲਵਾਰਬਾਜ਼ ਨਾਦਾ ਹਾਫੇਜ਼ ਨੇ ਦੱਸਿਆ ਕਿ ਓਲੰਪਿਕ ਵਿੱਚ ਮਹਿਲਾ ਸੈਬਰ ਈਵੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕਰਨ ਤੋਂ ਬਾਅਦ ਜਸ਼ਨ ਮਨਾਉਣ ਦਾ ਦੋਹਰਾ ਕਾਰਨ ਸੀ, ਕਿਉਂਕਿ ਉਹ ਸੱਤ ਮਹੀਨਿਆਂ ਦੀ ਗਰਭਵਤੀ ਹੋਣ ਦੇ ਬਾਵਜੂਦ ਇਹ ਉਪਲਬਧੀ ਹਾਸਲ ਕੀਤੀ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਮੈਂ ਇਕ ਛੋਟੇ ਓਲੰਪੀਅਨ ਨੂੰ ਨਾਲ ਲੈ ਕੇ ਖੇਡ ਰਹੀ ਹਾਂ।
ਨਾਦਾ ਨੇ ਅੱਗੇ ਕਿਹਾ ਕਿ ਇਹ ਮੇਰੇ ਅਤੇ ਮੇਰੇ ਬੱਚੇ ਲਈ ਸਰੀਰਕ ਅਤੇ ਭਾਵਨਾਤਮਕ ਚੁਣੌਤੀ ਸੀ। ਦੱਸ ਦਈਏ ਕਿ ਹਫੀਜ਼ ਤਿੰਨ ਵਾਰ ਦੀ ਓਲੰਪੀਅਨ ਹੈ ਅਤੇ ਉਸਨੇ 2019 ਅਫਰੀਕੀ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਪ੍ਰੀ-ਕੁਆਰਟਰ ਵਿੱਚ ਪਹੁੰਚਣਾ ਓਲੰਪਿਕ ਵਿੱਚ ਉਸ ਦਾ ਸਰਵੋਤਮ ਪ੍ਰਦਰਸ਼ਨ ਹੈ।
ਕਾਬਿਲੇਗੌਰ ਹੈ ਕਿ 26 ਸਾਲਾ ਹਾਫੇਜ਼ ਨੇ ਆਪਣੇ ਤੀਜੇ ਓਲੰਪਿਕ ਵਿੱਚ ਹਿੱਸਾ ਲੈਂਦਿਆਂ ਅਮਰੀਕਾ ਦੀ ਵਿਸ਼ਵ ਨੰਬਰ 10 ਐਲਿਜ਼ਾਬੇਥ ਟਾਰਟਾਕੋਵਸਕੀ ਨੂੰ 15-13 ਨਾਲ ਹਰਾਇਆ ਅਤੇ ਗ੍ਰੈਂਡ ਪੈਲੇਸ ਵਿੱਚ ਰਾਊਂਡ ਆਫ 16 ਵਿੱਚ ਦੱਖਣੀ ਕੋਰੀਆ ਦੀ ਜਿਓਨ ਹੇਯੋਂਗ ਤੋਂ 15-7 ਨਾਲ ਹਾਰ ਗਈ।