9 ਨਵੰਬਰ ਨੂੰ ਲਾਂਚ ਕੀਤਾ ਜਾਵੇਗਾ Realme 10, ਕੰਪਨੀ ਪਹਿਲਾਂ ਹੀ ਕਰ ਚੁੱਕੀ ਹੈ ਇਨ੍ਹਾਂ ਫੀਚਰਸ ਦੀ ਪੁਸ਼ਟੀ

0
89902
9 ਨਵੰਬਰ ਨੂੰ ਲਾਂਚ ਕੀਤਾ ਜਾਵੇਗਾ Realme 10, ਕੰਪਨੀ ਪਹਿਲਾਂ ਹੀ ਕਰ ਚੁੱਕੀ ਹੈ ਇਨ੍ਹਾਂ ਫੀਚਰਸ ਦੀ ਪੁਸ਼ਟੀ

 

Realme 10 Launch: ਰਿਅਲਮੀ ਨੇ ਆਪਣੇ Realme 10 ਫੋਨ ਦੀ ਲਾਂਚ ਡੇਟ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਦੇ ਇਸ ਸਮਾਰਟਫੋਨ ਨੂੰ ਗਲੋਬਲੀ 9 ਨਵੰਬਰ ਨੂੰ ਪੇਸ਼ ਕੀਤਾ ਜਾਵੇਗਾ। ਕੰਪਨੀ ਨੇ ਟਵਿੱਟਰ ਦੇ ਜ਼ਰੀਏ ਇਹ ਜਾਣਕਾਰੀ ਦਿੱਤੀ ਹੈ, ਅਤੇ ਦੱਸਿਆ ਹੈ ਕਿ Realme 10 ਹੁਣ ਤੱਕ ਦਾ ਸਭ ਤੋਂ ਵੱਡਾ ਗੇਮ ਚੇਂਜਰ ਰੀਅਲਮੀ ਫੋਨ ਹੋਵੇਗਾ। ਫੋਨ ਨੂੰ 9 ਨਵੰਬਰ ਨੂੰ ਆਨਲਾਈਨ ਈਵੈਂਟ ਰਾਹੀਂ ਲਾਂਚ ਕੀਤਾ ਜਾਵੇਗਾ।

Realme ਨੇ ਆਪਣੇ ਆਉਣ ਵਾਲੇ Realme 10 ਦੀਆਂ ਵਿਸ਼ੇਸ਼ਤਾਵਾਂ ਦਾ ਖੁਲਾਸਾ ਕੀਤਾ ਹੈ। ਪਤਾ ਲੱਗਾ ਹੈ ਕਿ Realme 10 ‘ਚ MediaTek Helio G99 ਆਕਟਾ-ਕੋਰ ਪ੍ਰੋਸੈਸਰ ਦਿੱਤਾ ਜਾਵੇਗਾ। ਇਸ ‘ਚ AMOLED ਡਿਸਪਲੇ ਹੋਵੇਗੀ, ਜੋ 90Hz ਰਿਫਰੈਸ਼ ਰੇਟ ਦੇ ਨਾਲ ਆਵੇਗੀ। ਇਸ ਫੋਨ ਨੂੰ 8 GB + 8 GB ਡਾਇਨਾਮਿਕ ਰੈਮ ਮਿਲੇਗੀ।

ਰੈੱਡਮੀ 10 ਦੇ ਰੀਅਰ ਕੈਮਰੇ ‘ਚ 50 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ ਅਤੇ ਇਸ ‘ਚ 2 ਮੈਗਾਪਿਕਸਲ ਦਾ ਮੈਕਰੋ ਸੈਂਸਰ ਵੀ ਮਿਲੇਗਾ। ਫੋਨ ਦੇ ਰੀਅਰ ‘ਚ ਡਿਊਲ ਕੈਮਰਾ ਸੈੱਟਅਪ ਮਿਲੇਗਾ। ਸੈਲਫੀ ਲਈ ਫੋਨ ‘ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਸੁਰੱਖਿਆ ਲਈ ਮਾਊਂਟਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾਵੇਗਾ।

ਸਮਾਰਟਫੋਨ ਨੂੰ Realme Indonesia ਸਟੋਰ ‘ਤੇ ਵੀ ਲਿਸਟ ਕੀਤਾ ਗਿਆ ਹੈ, ਜਿੱਥੇ ਇਹ 4GB RAM + 128GB ਸਟੋਰੇਜ, 8GB RAM + 128GB ਸਟੋਰੇਜ ਅਤੇ 8GB RAM + 256GB ਸਟੋਰੇਜ ਸੰਰਚਨਾਵਾਂ ਵਿੱਚ ਆਉਂਦਾ ਹੈ। ਇਸ ਫੋਨ ਨੂੰ ਕਲੈਸ਼ ਬਲੈਕ ਅਤੇ ਰਸਟ ਵ੍ਹਾਈਟ ਕਲਰ ‘ਚ ਉਪਲੱਬਧ ਕਰਵਾਇਆ ਜਾਵੇਗਾ।

ਕੰਪਨੀ ਨੇ ਇਸ ਸਮਾਰਟਫੋਨ ਦੀ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪਰ ਇੱਕ ਤਾਜ਼ਾ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਵਿੱਚ ਇਸਦੀ ਕੀਮਤ 17,000 ਤੋਂ 19,000 ਰੁਪਏ ਦੇ ਵਿੱਚ ਹੋ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫੋਨ Realme UI ਬੇਸਡ ਐਂਡ੍ਰਾਇਡ 12 ਆਪਰੇਟਿੰਗ ਸਿਸਟਮ ‘ਤੇ ਕੰਮ ਕਰਦਾ ਹੈ। ਪਾਵਰ ਲਈ, ਫੋਨ ‘ਚ 5,000mAh ਦੀ ਬੈਟਰੀ ਦਿੱਤੀ ਜਾਵੇਗੀ, ਜੋ 33W SuperVOOC ਫਾਸਟ ਚਾਰਜਿੰਗ ਦੇ ਨਾਲ ਆ ਸਕਦੀ ਹੈ।

LEAVE A REPLY

Please enter your comment!
Please enter your name here