ਖੰਨਾ ‘ਚ ਵਿਜੀਲੈਂਸ ਦਾ ਨਕਲੀ ਡੀਐਸਪੀ ਗ੍ਰਿਫ਼ਤਾਰ, ਕਿਵੇਂ ਆਇਆ ਕਾਬੂ

0
100139
ਖੰਨਾ 'ਚ ਵਿਜੀਲੈਂਸ ਦਾ ਨਕਲੀ ਡੀਐਸਪੀ ਗ੍ਰਿਫ਼ਤਾਰ, ਕਿਵੇਂ ਆਇਆ ਕਾਬੂ

ਪੰਜਾਬ ਪੁਲਿਸ ਨੂੰ ਖੰਨਾ ‘ਚ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਨੇ ਇਥੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਖੁਦ ਨੂੰ ਵਿਜੀਲੈਂਸ ਦਾ ਡੀਐਸਪੀ ਦੱਸਦਾ ਸੀ। ਪਰ ਜਦੋਂ ਜਾਂਚ ਹੋਈ ਤਾਂ ਉਹ ਵਿਜੀਲੈਂਸ ਦਾ ਨਕਲੀ ਡੀਐਸਪੀ ਨਿਕਲਿਆ।

ਮੁਲਜ਼ਮ ਦੀ ਪਛਾਣ ਰਮਨਦੀਪ ਸਿੰਘ ਵਾਸੀ ਆਹਲੂਵਾਲੀਆ ਮੁਹੱਲਾ ਖੰਨਾ ਵੱਜੋਂ ਹੋਈ ਹੈ। ਪੁਲਿਸ ਨੂੰ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਕਥਿਤ ਦੋਸ਼ੀ ਕਈ ਸਾਲਾਂ ਤੋਂ ਨਕਲੀ ਡੀਐਸਪੀ ਬਣ ਕੇ ਘੁੰਮ ਰਿਹਾ ਸੀ ਅਤੇ ਲੋਕਾਂ ‘ਤੇ ਸਰਕਾਰੀ ਅਫਸਰ ਹੋਣ ਦਾ ਰੋਅਬ ਪਾਉਂਦਾ ਸੀ। ਖੰਨਾ ਪੁਲਿਸ ਨੇ ਸਿਟੀ ਥਾਣਾ ‘ਚ ਕਥਿਤ ਦੋਸ਼ੀ ਖਿਲਾਫ਼ ਕੇਸ ਦਰਜ ਕੀਤਾ ਹੈ।

ਇਹ ਵੀ ਸਾਹਮਣੇ ਆਇਆ ਹੈ ਕਿ ਰਮਨਦੀਪ ਸਿੰਘ ਰੰਮੀ ਨਾਂ ਦਾ ਇਹ ਸ਼ਖਸ ਲੋਕਾਂ ਦੇ ਨਾਲ ਅਧਿਕਾਰੀਆਂ ਨੂੰ ਵੀ ਧਮਕਾਉਂਦਾ ਰਹਿੰਦਾ ਸੀ ਅਤੇ ਕਈ ਸਰਕਾਰੀ ਅਧਿਕਾਰੀਆਂ ਨਾਲ ਵੀ ਉਸ ਨੂੰ ਬੈਠੇ ਹੋਇਆ ਦੇਖਿਆ ਗਿਆ ਸੀ।

ਸੂਤਰਾਂ ਤੋਂ ਜਾਣਕਾਰੀ ਅਨੁਸਾਰ ਰਮਨਦੀਪ ਸਿੰਘ ਕੋਲ ਇੱਕ 32 ਬੋਰ ਦਾ ਅਸਲਾ ਹੈ ਅਤੇ ਉਸ ਨੂੰ ਹੁਣ ਰੀਨਿਊ ਕਰਵਾਉਣਾ ਸੀ, ਪਰ ਜਦੋਂ ਉਸ ਦੀ ਹੁਣ ਪੁਲਿਸ ਵੈਰੀਫਿਕੇਸ਼ਨ ਹੋਈ ਤਾਂ ਉਸ ਵਿੱਚ ਰਮਨਦੀਪ ਸਿੰਘ ਨੇ ਖੁਦ ਨੂੰ ਪੰਜਾਬ ਪੁਲਿਸ ਅਧਿਕਾਰੀ ਲਿਖਿਆ ਹੋਇਆ ਸੀ। ਇਥੋਂ ਤੱਕ ਕਿ ਉਸ ਨੇ ਖੁਦ ਪੁਲਿਸ ਅਧਿਕਾਰੀ ਦੇ ਦਸਤਖਤ ਕੀਤੇ ਹੋਏ ਸਨ। ਉਪਰੰਤ ਜਦੋਂ ਉਸ ਕੋਲੋਂ ਆਈਡੀ ਕਾਰਡ ਮੰਗਿਆ ਗਿਆ ਤਾਂ ਉਸਦਾ ਭੇਤ ਖੁੱਲ੍ਹ ਗਿਆ ਅਤੇ ਫੜਿਆ ਗਿਆ।

LEAVE A REPLY

Please enter your comment!
Please enter your name here