ਕਣਕ ਦੀ ਖਰੀਦ ‘ਤੇ ਕੇਂਦਰ ਸਰਕਾਰ ਦੀ ਵਪਾਰੀਆਂ ਨੂੰ ਸਲਾਹ, ਕਿਸਾਨਾਂ ਤੋਂ ਨਾ ਖਰੀਦੀ ਜਾਵੇ ਫਸਲ

0
100075

Wheat Procurement: ਪੰਜਾਬ ਵਿੱਚ ਕਣਕ ਦੀ ਖਰੀਦ ਇੱਕ ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਅਜਿਹੇ ਵਿੱਚ ਕਣਕ ਦੇ ਖਰੀਦ ਸੀਜ਼ਨ ‘ਚ ਕੇਂਦਰ ਸਰਕਾਰ ਨੇ ਗਲੋਬਲ ਅਤੇ ਘਰੇਲੂ ਵਪਾਰੀਆਂ ਨੂੰ ਇੱਕ ਸਲਾਹ ਦਿੱਤੀ ਹੈ। ਕੇਂਦਰ ਸਰਕਾਰ ਨੇ ਇਹਨਾਂ ਵਪਾਰੀਆਂ ਨੇ ਕਿਸਾਨਾਂ ਤੋਂ ਨਵੇਂ ਸੀਜ਼ਨ ਦੀ ਕਣਕ ਨਾ ਖਰੀਦਣ ਲਈ ਕਿਹਾ ਹੈ।

ਦਰਅਸਲ ਕੇਂਦਰ ਸਰਕਾਰ ਦੀ ਇਹ ਸਲਾਹ FCI ਯਾਨੀ ਭਾਰਤੀ ਖੁਰਾਕ ਨਿਗਮ ਦੇ ਘਟਦੇ ਸਟਾਕ ਨੂੰ ਵਧਾਉਣ ਲਈ ਦਿੱਤੀ ਗਈ ਹੈ। ਤਾਂ ਜੋਂ FCI ਵੱਡੀ ਮਾਤਰਾ ਵਿੱਚ ਕਣਕ ਖਰੀਦ ਸਕੇ ਅਤੇ ਆਪਣੇ ਭੰਡਾਰ ਭਰ ਸਕੇ। ਅਜਿਹੀ ਸਲਾਹ ਕੇਂਦਰ ਸਰਕਾਰ ਨੇ 2007 ਤੋਂ ਬਾਅਦ ਹੁਣ ਪਹਿਲੀ ਵਾਰ ਵਪਾਰੀਆਂ ਨੂੰ ਦਿੱਤੀ ਹੈ।

ਇਸ ਲਈ, ਪ੍ਰਾਈਵੇਟ ਵਪਾਰੀਆਂ ਨੂੰ ਗੈਰ-ਰਸਮੀ ਤੌਰ ‘ਤੇ ਥੋਕ ਮੰਡੀਆਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ ਜਿੱਥੇ ਕਿਸਾਨ ਘੱਟੋ-ਘੱਟ ਅਪ੍ਰੈਲ ਵਿੱਚ ਐਫਸੀਆਈ ਜਾਂ ਇਨ੍ਹਾਂ ਵਪਾਰੀਆਂ ਨੂੰ ਆਪਣਾ ਉਤਪਾਦ ਵੇਚਦੇ ਹਨ। ਛੋਟੇ ਵਪਾਰੀਆਂ ਅਤੇ ਪ੍ਰੋਸੈਸਰਾਂ ਨੂੰ ਛੱਡ ਕੇ ਹਰ ਕਿਸੇ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਪਵੇਗੀ।

ਸੂਤਰਾਂ ਅਨੁਸਾਰ ਕੇਂਦਰ ਸਰਕਾਰ ਨੇ ਚੋਟੀ ਦੇ ਕਣਕ ਉਤਪਾਦਕ ਰਾਜਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਪ੍ਰਾਈਵੇਟ ਵਪਾਰੀ ਇਸ ਸਾਲ ਘੱਟੋ-ਘੱਟ 30 ਮਿਲੀਅਨ ਟਨ ਕਣਕ ਖਰੀਦਣ ਦੀ ਭਾਰਤੀ ਖੁਰਾਕ ਨਿਗਮ ਦੀ ਯੋਜਨਾ ਦੇ ਰਾਹ ਵਿੱਚ ਨਾ ਆਉਣ। ਭਾਰਤੀ ਖੁਰਾਕ ਨਿਗਮ ਨੇ 2023 ਦੌਰਾਨ ਸਥਾਨਕ ਕਿਸਾਨਾਂ ਤੋਂ 26.2 ਮਿਲੀਅਨ ਟਨ ਕਣਕ ਦੀ ਖਰੀਦ ਕੀਤੀ ਸੀ, ਜਦੋਂ ਕਿ ਸਰਕਾਰ ਦਾ ਖਰੀਦ ਟੀਚਾ 34.1 ਮਿਲੀਅਨ ਟਨ ਰੱਖਿਆ ਗਿਆ ਸੀ।

ਦੇਸ਼ ਦੀਆਂ ਅਨਾਜ ਮੰਡੀਆਂ ਵਿੱਚ ਸਰਗਰਮ ਵਪਾਰੀਆਂ ਵਿੱਚ ਕਾਰਗਿਲ, ਆਈਟੀਸੀ, ਹਿੰਦੁਸਤਾਨ ਯੂਨੀਲੀਵਰ ਲੁਈਸ ਡਰੇਫਸ ਅਤੇ ਓਲਮ ਗਰੁੱਪ ਸ਼ਾਮਲ ਹਨ।

 

LEAVE A REPLY

Please enter your comment!
Please enter your name here