ਚਾਈ ਵੇਚਣ ਵਾਲੀ ਧੀ ਨੇ CA ਨੂੰ ਕਲੀਅਰ ਕੀਤਾ: ਜੇਕਰ ਕੋਈ ਵਿਅਕਤੀ ਗਰੀਬ ਹੈ, ਤਾਂ ਇਸਦਾ ਮਤਲਬ ਇਹ ਨਹੀਂ ਕਿ ਉਹ ਅਸਫਲ ਹੋਵੇਗਾ। ਕਿਸੇ ਗਰੀਬ ਕੋਲ ਪੈਸੇ ਦੀ ਕਮੀ ਹੋ ਸਕਦੀ ਹੈ, ਪਰ ਉਸ ਦੇ ਹੌਂਸਲੇ ਬੁਲੰਦ ਹੁੰਦੇ ਹਨ, ਜਿਸ ਦੇ ਦਮ ‘ਤੇ ਉਹ ਸਫਲਤਾ ਦੀਆਂ ਪੌੜੀਆਂ ਚੜ੍ਹਦਾ ਹੈ। ਅੱਜ ਅਸੀਂ ਤੁਹਾਨੂੰ ਜੋ ਕਹਾਣੀ ਦੱਸਣ ਜਾ ਰਹੇ ਹਾਂ, ਜੋ ਦੇਸ਼ ਦੇ ਲੱਖਾਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰੇਰਿਤ ਕਰੇਗੀ।
ਤੁਹਾਨੂੰ ਦੱਸ ਦੇਈਏ ਕਿ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ (ICAI) ਨੇ ਸੀਏ ਫਾਈਨਲ ਪ੍ਰੀਖਿਆ ਦਾ ਨਤੀਜਾ ਜਾਰੀ ਹੋਇਆ ਤੇ ਕਈ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ। ਇਨ੍ਹਾਂ ਵਿੱਚੋਂ ਇੱਕ ਵਿਦਿਆਰਥੀ ਅਮਿਤਾ ਪ੍ਰਜਾਪਤੀ ਹੈ, ਜਿਸ ਨੇ 10 ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਇਸ ਪ੍ਰੀਖਿਆ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਦੱਸ ਦੇਈਏ ਕਿ ਅਮਿਤਾ ਇੱਕ ਚਾਹ ਵੇਚਣ ਵਾਲੇ ਦੀ ਧੀ ਹੈ। ਜ਼ਾਹਿਰ ਹੈ ਕਿ ਉਸ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਉਸ ਦਾ ਸਫ਼ਰ ਆਸਾਨ ਨਹੀਂ ਰਿਹਾ ਹੋਵੇਗਾ, ਪਰ ਉਸ ਦੇ ਮਾਪਿਆਂ ਨੇ ਆਪਣੀ ਧੀ ਦੀ ਪੜ੍ਹਾਈ ਵਿੱਚ ਕੋਈ ਕਸਰ ਨਹੀਂ ਛੱਡੀ ਅਤੇ ਅੱਜ ਉਸ ਦੇ ਸਾਰੇ ਸੁਪਨੇ ਪੂਰੇ ਹੋ ਗਏ ਹਨ।
ਵੀਡੀਓ ਹੋਈ ਵਾਇਰਲ
ਚਾਰਟਰਡ ਅਕਾਉਂਟੈਂਸੀ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਚਾਹ ਵੇਚਣ ਵਾਲੇ ਦੀ ਧੀ ਦੇ ਖੁਸ਼ੀ ਦੇ ਹੰਝੂਆਂ ਨੂੰ ਕੈਪਚਰ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸਾਲਾਂ ਦੀ ਮਿਹਨਤ ਇੱਕ ਨਾ ਇੱਕ ਦਿਨ ਰੰਗ ਲਿਆਉਂਦੀ ਹੈ।
ਅਮਿਤਾ ਨੇ ਆਪਣੀ ਝੁੱਗੀ-ਝੌਂਪੜੀ ਦੇ ਪਾਲਣ-ਪੋਸ਼ਣ ਦੀ ਕਠੋਰ ਹਕੀਕਤ ਅਤੇ ਆਪਣੇ ਪਿਤਾ ਦੁਆਰਾ ਦਰਪੇਸ਼ ਸਮਾਜਿਕ ਦਬਾਅ ਬਾਰੇ ਦੱਸਿਆ। ਅਮਿਤਾ ਨੇ ਕਿਹਾ ਕਿ ’ਲੋਕ ਮੇਰੇ ਪਿਤਾ ਨੂੰ ਕਹਿੰਦੇ ਸਨ ਕਿ ਤੁਸੀਂ ਚਾਹ ਵੇਚ ਕੇ ਆਪਣੀ ਧੀ ਨੂੰ ਇੰਨੀ ਸਿੱਖਿਆ ਨਹੀਂ ਦੇ ਸਕਦੇ। ਪੈਸੇ ਬਚਾਓ ਤੇ ਆਪਣਾ ਘਰ ਬਣਾਓ, ਤੁਸੀਂ ਸੜਕਾਂ ‘ਤੇ ਰਹਿੰਦੇ ਹੋ ? ਕਿਉਂਕਿ ਵਿਆਹ ਤੋਂ ਬਾਅਦ ਕੁੜੀਆਂ ਦੂਜੇ ਘਰ ਤੁਰ ਜਾਦੀਆਂ ਹਨ। ਅਮਿਤਾ ਨੇ ਕਿਹਾ ਕਿ ਲੋਕ ਮੇਰੇ ਪਿਤਾ ਨੂੰ ਕਹਿੰਦੇ ਸਨ ਕਿ ਤੁਹਾਨੂੰ ਕੁਝ ਨਹੀਂ ਬਚੇਗਾ, ਪਰ ਮੈਂ ਕਹਿਣਾ ਚਾਹੁੰਦੀ ਹਾਂ ਕਿ ਹਾਂ, ਮੈਂ ਝੁੱਗੀ ਵਿੱਚ ਰਹਿੰਦੀ ਹਾਂ, ਪਰ ਹੁਣ ਮੈਨੂੰ ਕੋਈ ਸ਼ਰਮ ਨਹੀਂ ਹੈ। ਅਮਿਤਾ ਨੇ ਆਪਣੇ ਮਾਤਾ-ਪਿਤਾ ਬਾਰੇ ਕਿਹਾ ਕਿ ਅੱਜ ਮੈਂ ਜੋ ਕੁਝ ਵੀ ਹਾਂ, ਮੇਰੇ ਡੈਡੀ ਅਤੇ ਮੰਮੀ ਦੀ ਵਜ੍ਹਾ ਕਰਕੇ ਹਾਂ, ਜਿਨ੍ਹਾਂ ਨੇ ਮੇਰੇ ‘ਤੇ ਇੰਨਾ ਵਿਸ਼ਵਾਸ ਕੀਤਾ।