ਬਿਨਾਂ ਵਿਆਹ ਤੋਂ 100 ਬੱਚਿਆਂ ਦਾ ਪਿਓ ਆਹ ਕੰਪਨੀ ਦਾ ਫਾਊਂਡਰ, 12 ਦੇਸ਼ਾਂ ‘ਚ ਪੈਦਾ ਹੋਏ ਬੱਚੇ, ਖੁਦ ਕੀਤਾ ਹੈਰਾਨ

0
58
ਬਿਨਾਂ ਵਿਆਹ ਤੋਂ 100 ਬੱਚਿਆਂ ਦਾ ਪਿਓ ਆਹ ਕੰਪਨੀ ਦਾ ਫਾਊਂਡਰ, 12 ਦੇਸ਼ਾਂ 'ਚ ਪੈਦਾ ਹੋਏ ਬੱਚੇ, ਖੁਦ ਕੀਤਾ ਹੈਰਾਨ

 

ਟੈਲੀਗ੍ਰਾਮ ਦੇ ਸੀਈਓ ਪਾਵੇਲ ਦੁਰੋਵ: ਟੈਲੀਗ੍ਰਾਮ ਦੇ ਸੰਸਥਾਪਕ ਪਾਵੇਲ ਦੁਰੋਵ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਪਾਵੇਲ ਦੁਰੋਵ ਦੇ ਅਨੁਸਾਰ, ਉਹ ਇੱਕ ਜਾਂ ਦੋ ਨਹੀਂ ਬਲਕਿ 100 ਬੱਚਿਆਂ ਦੇ ਬਾਓਲਾਜਿਕਲ ਪਿਤਾ ਹਨ। ਪਾਵੇਲ ਨੇ ਆਪਣੀ ਟੈਲੀਗ੍ਰਾਮ ਪੋਸਟ ‘ਤੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੇਰੇ ਸਪਰਮ ਡੋਨੇਸ਼ਨ ਰਾਹੀਂ 12 ਦੇਸ਼ਾਂ ਵਿੱਚ 100 ਤੋਂ ਵੱਧ ਬੱਚੇ ਹਨ। ਇੰਨਾ ਹੀ ਨਹੀਂ ਪਾਵੇਲ ਦੁਰੋਵ ਨੇ ਇਸ ਸਬੰਧੀ ਇਕ ਲੰਬੀ ਪੋਸਟ ਵੀ ਕੀਤੀ ਹੈ।

ਟੈਲੀਗ੍ਰਾਮ ‘ਤੇ ਪਾਵੇਲ ਦੁਰੋਵ ਕਹਿੰਦੇ ਹਨ ਕਿ ਮੈਨੂੰ ਪਤਾ ਲੱਗਿਆ ਹੈ ਕਿ ਮੇਰੇ ਕੋਲ 100 ਤੋਂ ਵੱਧ ਬਾਇਓਲਾਜਿਕਲ ਬੱਚੇ ਹਨ। ਇਹ ਉਸ ਵਿਅਕਤੀ ਲਈ ਕਿਵੇਂ ਸੰਭਵ ਹੋ ਸਕਦਾ ਹੈ ਜਿਸ ਨੇ ਵਿਆਹ ਹੀ ਨਹੀਂ ਕੀਤਾ ਹੋਵੇ ਅਤੇ ਉਹ ਇਕੱਲੇ ਰਹਿਣਾ ਪਸੰਦ ਕਰਦਾ ਹੈ। ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਸਪਰਮ ਡੋਨਰ ਬਣਨ ਦੀ ਕਹਾਣੀ 15 ਸਾਲ ਪਹਿਲਾਂ ਸ਼ੁਰੂ ਹੋਈ ਸੀ। ਟੈਲੀਗ੍ਰਾਮ ‘ਤੇ ਪੋਸਟ ਕਰਦੇ ਹੋਏ ਪਾਵੇਲ ਲਿਖਦੇ ਹਨ ਕਿ 15 ਸਾਲ ਪਹਿਲਾਂ ਉਨ੍ਹਾਂ ਦੀ ਇਕ ਦੋਸਤ ਨੂੰ ਬੱਚੇ ਪੈਦਾ ਕਰਨ ‘ਚ ਮੁਸ਼ਕਲ ਆ ਰਹੀ ਸੀ, ਜਿਸ ਤੋਂ ਬਾਅਦ ਉਸ ਨੇ ਮੈਨੂੰ ਸਪਰਮ ਡੋਨੇਟ ਕਰਨ ਦੀ ਬੇਨਤੀ ਕੀਤੀ ਸੀ।

ਜਦੋਂ ਉਸ ਦਾ ਦੋਸਤ ਉਨ੍ਹਾਂ ਨੂੰ ਸਪਰਮ ਡੋਨੇਟ ਕਰਨ ਲਈ ਕਲੀਨਿਕ ਲਿਜਾ ਰਿਹਾ ਸੀ ਤਾਂ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਸਪਰਮ ਚੰਗੀ ਗੁਣਵੱਤਾ ਵਾਲਾ ਹੈ, ਜੋ ਉਨ੍ਹਾਂ ਦੀ ਦੋਸਤ ਦੀ ਮਦਦ ਕਰ ਸਕਦਾ ਹੈ। ਦੁਰੋਵ ਨੂੰ ਇਹ ਗੱਲ ਅਜੀਬ ਲੱਗੀ ਪਰ ਉਹ ਸ਼ੁਕਰਾਣੂ ਦਾਨ ਕਰਨ ਲਈ ਰਾਜ਼ੀ ਹੋ ਗਏ।

Pavel Durov ਨੇ ਅੱਗੇ ਲਿਖਿਆ ਕਿ ਬਾਅਦ ਵਿੱਚ ਉਨ੍ਹਾਂ ਨੇ ਸ਼ੁਕਰਾਣੂ ਦਾਨ ਕਰਨਾ ਬੰਦ ਕਰ ਦਿੱਤਾ, ਪਰ ਮੌਜੂਦਾ ਸਮੇਂ ਵਿੱਚ 12 ਦੇਸ਼ਾਂ ਵਿੱਚ ਉਨ੍ਹਾਂ ਦੇ 100 ਤੋਂ ਵੱਧ ਜੈਵਿਕ ਬੱਚੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਹੁਣ ਆਪਣੇ ਡੀਐਨਏ ਨੂੰ ਓਪਨ-ਸੋਰਸ ਕਰਨ ਦੀ ਯੋਜਨਾ ਬਣਾ ਰਿਹਾ ਹਾਂ ਤਾਂ ਜੋ ਮੇਰੇ ਜੀਵ-ਵਿਗਿਆਨਕ ਬੱਚੇ ਇੱਕ ਦੂਜੇ ਨੂੰ ਆਸਾਨੀ ਨਾਲ ਲੱਭ ਸਕਣ।

ਪਾਵੇਲ ਨੇ ਅੱਗੇ ਲਿਖਿਆ ਕਿ ਮੈਂ ਜਾਣਦਾ ਹਾਂ ਕਿ ਇਹ ਰਿਸਕ ਵਾਲਾ ਕੰਮ ਹੈ, ਪਰ ਮੈਨੂੰ ਡੋਨਰ ਬਣਨ ਦਾ ਕੋਈ ਪਛਤਾਵਾ ਨਹੀਂ ਹੈ। ਕਿਉਂਕਿ ਸਿਹਤਮੰਦ ਸ਼ੁਕਰਾਣੂਆਂ ਦੀ ਕਮੀ ਪੂਰੀ ਦੁਨੀਆ ਵਿੱਚ ਇੱਕ ਗੰਭੀਰ ਮੁੱਦਾ ਬਣ ਗਿਆ ਹੈ ਅਤੇ ਮੈਨੂੰ ਮਾਣ ਹੈ ਕਿ ਮੈਂ ਇਹ ਕਦਮ ਚੁੱਕਿਆ ਹੈ।

LEAVE A REPLY

Please enter your comment!
Please enter your name here