ਓਲੰਪਿਕਸ ਦੇ ਮੁਕਾਬਲੇ ਦੇਖਣ ਲਈ ਪੈਰਿਸ ਜਾਣ ਦੀ ਉਡੀਕ ‘ਚ CM ਮਾਨ, ਭਾਰਤ ਸਰਕਾਰ ਨੇ ਹਾਲੇ ਤੱਕ ਨਹੀਂ ਦਿੱਤੀ ਮਨਜ਼ੂਰੀ

0
69
ਓਲੰਪਿਕਸ ਦੇ ਮੁਕਾਬਲੇ ਦੇਖਣ ਲਈ ਪੈਰਿਸ ਜਾਣ ਦੀ ਉਡੀਕ 'ਚ CM ਮਾਨ, ਭਾਰਤ ਸਰਕਾਰ ਨੇ ਹਾਲੇ ਤੱਕ ਨਹੀਂ ਦਿੱਤੀ ਮਨਜ਼ੂਰੀ

 

Paris Olympics 2024: ਪੈਰਿਸ ਵਿੱਚ ਚੱਨ ਰਹੇ ਓਲੰਪਿਕਸ ਦੇ ਮੁਕਾਬਲਿਆਂ ਵਿੱਚ ਭਾਰਤੀ ਹਾਕੀ ਟੀਮ 4 ਅਗਸਤ ਨੂੰ ਕੁਆਰਟਰ ਫਾਈਨਲ ਮੈਚ ਖੇਡੀਗੀ। ਹੁਣ ਤੱਕ ਭਾਰਤੀ ਟੀਮ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਜਿਸ ਨੂੰ ਦੇਖਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੈਰਿਸ ਜਾ ਸਕਦੇ ਹਨ। ਇਸ ਦੇ ਲਈ ਕੇਂਦਰ ਸਰਕਾਰ ਕੋਲ ਮਨਜ਼ੂਰੀ ਲਈ ਕਾਗਜ਼ ਭੇਜ ਦਿੱਤੇ ਹਨ ਪਰ ਸਰਕਾਰ ਵੱਲੋਂ ਹਾਲੇ ਤੱਕ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ।

ਇੱਕ ਅੰਗ੍ਰੇਜ਼ੀ ਅਖ਼ਬਾਰ ਨੂੰ ਦਿੱਤੀ ਜਾਣਕਾਰੀ ਵਿੱਚ ਸੀਐਮ ਮਾਨ ਨੇ ਦੱਸਿਆ ਕਿ ਉਹ  3 ਅਗਸਤ ਦੀ ਰਾਤ ਪੈਰਿਸ ਲਈ ਉਡਾਣ ਫੜਨਾ ਚਾਹੁੰਦੇ ਹਨ ਤਾਂ ਜੋ ਉਹ ਭਾਰਤੀ ਹਾਕੀ ਟੀਮ ਦੇ ਮੈਚ ਲਈ ਸਮੇਂ ਸਿਰ ਪਹੁੰਚ ਸਕਣ। ਭਗਵੰਤ ਮਾਨ ਨੇ ਕਿਹਾ ਕਿ ਹਾਕੀ ਟੀਮ ਵਿੱਚ ਵੱਡੀ ਗਿਣਤੀ ਪੰਜਾਬੀ ਖਿਡਾਰੀਆਂ ਦੀ ਹੈ। ਅਤੇ ਟੀਮ ਨੂੰ ਹੌਂਸਲਾ ਦੇਣ ਲਈ ਸੀਐਮ ਮਾਨ ਓਲੰਪਿਕਸ ਦੇਖਣ ਲਈ ਪੈਰਿਸ ਜਾਣਾ ਚਾਹੁੰਦੇ ਹਨ।

ਫਿਲਹਾਲ ਮੁੱਖ ਮੰਤਰੀ ਭਗਵੰਤ ਮਾਨ ਵਿਦੇਸ਼ ਮੰਤਰਾਲੇ ਤੋਂ ਸਿਆਸੀ ਪ੍ਰਵਾਨਗੀ ਦੀ ਉਡੀਕ ਕਰ ਰਹੇ ਹਨ ਜੋ ਸਿਖਰਲੇ ਪੱਧਰ ਦੇ ਸਿਆਸੀ ਆਗੂਆਂ ਦੀ ਯਾਤਰਾ ਲਈ ਇੱਕ ਜ਼ਰੂਰੀ ਸ਼ਰਤ ਹੈ।

ਜਾਣਕਾਰੀ ਸਾਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ‘ਮੈਂ ਟੀਮ ਦਾ ਹੌਸਲਾ ਵਧਾਉਣਾ ਚਾਹੁੰਦਾ ਹਾਂ। 22 ‘ਚੋਂ ਘੱਟੋ-ਘੱਟ 19 ਖਿਡਾਰੀ ਪੰਜਾਬ ਤੋਂ ਹਨ। ਮੈਨੂੰ ਆਪਣੇ ਮੁੰਡਿਆਂ ‘ਤੇ ਮਾਣ ਹੈ ਅਤੇ ਮੈਨੂੰ ਪਤਾ ਹੈ ਕਿ ਮੇਰੀ ਹਾਜ਼ਰੀ ਇਸ ਗੱਲ ਦਾ ਸਬੂਤ ਹੋਵੇਗੀ।

ਉਨ੍ਹਾਂ ਕਿਹਾ, ਇਸ ਦਾ ਮਤਲਬ ਹੈ ਕਿ ਮੈਨੂੰ ਰਿਕਾਰਡ ਸਮੇਂ ਅੰਦਰ ਫਰੈਂਚ ਵੀਜ਼ਾ ਮਿਲ ਸਕਦਾ ਹੈ। ਪਰ ਮੇਰੇ ਅਧਿਕਾਰੀ ਕਈ ਘੰਟਿਆਂ ਤੋਂ ਸਿਆਸੀ ਮਨਜ਼ੂਰੀ ਲਈ ਦਿੱਲੀ ‘ਚ ਵਿਦੇਸ਼ ਮੰਤਰਾਲੇ ‘ਚ ਉਡੀਕ ਕਰ ਰਹੇ ਹਨ। ਮੇਰੀ ਉਡਾਣ ਲਈ ਦੇ ਦਿਨ ਬਚੇ ਹਨ ਅਤੇ ਇਹ ਪ੍ਰਕਿਰਿਆ ਅਜੇ ਵੀ ਪੂਰੀ ਨਹੀਂ ਹੋਈ ਹੈ।’ ਮੁੱਖ ਮੰਤਰੀ ਆਪਣੀ ਪਤਨੀ ਤੇ ਦੋ ਅਧਿਕਾਰੀਆਂ ਨੂੰ ਵੀ ਨਾਲ ਲਿਜਾਣ ਦੀ ਯੋਜਨਾ ਬਣਾ ਰਹੇ ਹਨ।

LEAVE A REPLY

Please enter your comment!
Please enter your name here