30 ਹੈਕਟੇਅਰ ਜੰਗਲੀ ਖੇਤਰ ਵਿੱਚ ਡਰੋਨ ਰਾਹੀਂ ਕਈ ਕਿਸਮਾਂ ਦੇ ਬੀਜ ਛਿੜਕਾਏ ਗਏ

0
120
30 ਹੈਕਟੇਅਰ ਜੰਗਲੀ ਖੇਤਰ ਵਿੱਚ ਡਰੋਨ ਰਾਹੀਂ ਕਈ ਕਿਸਮਾਂ ਦੇ ਬੀਜ ਛਿੜਕਾਏ ਗਏ

ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਧਾਰ ਬਲਾਕ ਵਿੱਚ ਜੰਗਲਾਤ ਖੇਤਰ ਵਿੱਚ ਵਾਧੇ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸਾਡੀਆਂ ਕੀਮਤੀ ਵਣ ਸੰਪੱਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਹੈ। ਇਸ ਦੇ ਹਿੱਸੇ ਵਜੋਂ ਸ਼ਾਹਪੁਰ ਕੰਢੀ ਨੇੜੇ ਪਿੰਡ ਘਟੇੜਾ ਦੇ 30 ਹੈਕਟੇਅਰ ਜੰਗਲੀ ਖੇਤਰ ਵਿੱਚ ਡਰੋਨ ਰਾਹੀਂ ਕਈ ਕਿਸਮਾਂ ਦੇ ਬੀਜਾਂ ਦਾ ਛਿੜਕਾਅ ਕੀਤਾ ਗਿਆ।

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਡੀ.ਸੀ ਪਠਾਨਕੋਟ ਅਦਿੱਤਿਆ ਉੱਪਲ, ਜੰਗਲਾਤ ਕੰਜ਼ਰਵੇਟਰ ਸੰਜੀਵ ਤਿਵਾੜੀ, ਡੀਐਫਓ ਧਰਮਵੀਰ ਨਾਲ ਮਿਲ ਕੇ ਤੁਲਸੀ, ਆਵਲਾ, ਜਾਮੁਨ, ਹਰੜ, ਬੀਹੜਾ, ਸੁਜਾਨ ਅਤੇ ਹੋਰ ਵੱਖ-ਵੱਖ ਕਿਸਮਾਂ ਦੇ ਬੀਜਾਂ ਨੂੰ ਰੇਤ ਦੇ ਛੋਟੇ ਗੋਲਿਆਂ ਵਿੱਚ ਮਿਲਾ ਕੇ ਤਿਆਰ ਕੀਤਾ। ਉਨ੍ਹਾਂ ਨੂੰ ਡਰੋਨਾਂ ਰਾਹੀਂ ਜੰਗਲਾਂ ਉੱਤੇ ਛਿੜਕਿਆ।

ਮੰਤਰੀ ਨੇ ਕਿਹਾ ਕਿ ਹਰਿਆਲੀ ਮਿਸ਼ਨ ਤਹਿਤ ਸੂਬੇ ਭਰ ਵਿੱਚ ਬੂਟੇ ਲਗਾਏ ਜਾ ਰਹੇ ਹਨ। ਇਸ ਪਹਿਲਕਦਮੀ ਤਹਿਤ ਸੂਬੇ ਵਿੱਚ ਵੱਖ-ਵੱਖ ਕਿਸਮਾਂ ਦੇ 3 ਕਰੋੜ ਤੋਂ ਵੱਧ ਬੂਟੇ ਲਗਾਏ ਜਾਣ ਦਾ ਇਰਾਦਾ ਹੈ ਅਤੇ ਹੁਣ ਪਾਇਲਟ ਪ੍ਰੋਜੈਕਟ ਦੇ ਹਿੱਸੇ ਵਜੋਂ ਪਠਾਨਕੋਟ ਜ਼ਿਲ੍ਹੇ ਦੇ ਜੰਗਲਾਂ ਵਿੱਚ ਡਰੋਨ ਰਾਹੀਂ 5 ਲੱਖ ਬੀਜਾਂ ਦਾ ਛਿੜਕਾਅ ਕੀਤਾ ਜਾਵੇਗਾ।

LEAVE A REPLY

Please enter your comment!
Please enter your name here